ਸੀਰੀਅਲ "ਯਾਦੇਂ" ''ਚ ਨਜ਼ਰ ਆਵੇਗੀ ਅਦਾਕਾਰਾ ਊਸ਼ਾ ਬਚਾਨੀ

Saturday, Aug 08, 2026 - 05:26 PM (IST)

ਸੀਰੀਅਲ "ਯਾਦੇਂ" ''ਚ ਨਜ਼ਰ ਆਵੇਗੀ ਅਦਾਕਾਰਾ ਊਸ਼ਾ ਬਚਾਨੀ

ਮੁੰਬਈ (ਏਜੰਸੀ)- ਦਿੱਗਜ ਅਦਾਕਾਰਾ ਊਸ਼ਾ ਬਚਾਨੀ ਦੀ ਸੋਨੀ ਸਬ ਦੇ ਸੀਰੀਅਲ "ਯਾਦੇਂ" ਵਿੱਚ ਐਂਟਰੀ ਹੋਣ ਜਾ ਰਹੀ ਹੈ। ਉਹ ਸ਼ੋਅ ਵਿੱਚ ਵਰਤਿਕਾ ਦਾ ਕਿਰਦਾਰ ਨਿਭਾ ਰਹੀ ਹੈ, ਜਿਸਨੂੰ ਪਿਆਰ ਨਾਲ "ਆਈ ਸਾਹੇਬ" ਕਿਹਾ ਜਾਂਦਾ ਹੈ। ਵਰਤਿਕਾ ਦਿਗਵਿਜੈ ਉਰਫ਼ ਦਿੱਗੀ (ਅਰਜੁਨ ਪੁੰਜ) ਦੀ ਮਾਂ ਹੈ ਅਤੇ ਉਸਦੇ ਆਉਣ ਨਾਲ ਕਹਾਣੀ ਵਿੱਚ ਭਾਵਨਾਵਾਂ ਅਤੇ ਰਿਸ਼ਤਿਆਂ ਦੀ ਇੱਕ ਨਵੀਂ ਪਰਤ ਜੁੜਨ ਦੀ ਉਮੀਦ ਹੈ। "ਯਾਦੇਂ" ਆਪਣੇ ਹਾਸੇ ਅਤੇ ਦਿਲਚਸਪ ਮੈਡੀਕਲ ਮਾਮਲਿਆਂ ਦੇ ਮਿਸ਼ਰਣ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰ ਰਿਹਾ ਹੈ। ਸ਼ੋਅ ਦੇ ਡਾ. ਦੇਵ ਮਹਿਤਾ (ਇਕਬਾਲ ਖਾਨ) ਦੀ ਜ਼ਿੰਦਗੀ ਬਦਲਦੇ ਰਿਸ਼ਤਿਆਂ ਅਤੇ ਅਣਕਿਆਸੀਆਂ ਘਟਨਾਵਾਂ ਦੇ ਵਿਚਕਾਰ ਲਗਾਤਾਰ ਨਵੇਂ ਮੋੜ ਲੈ ਰਿਹਾ ਹੈ।

ਉਥੇ ਹੀ ਦਿਗਵਿਜੈ ਅਤੇ ਡਾ. ਸ੍ਰਿਸ਼ਟੀ (ਗੁਲਕੀ ਜੋਸ਼ੀ) ਵਿਆਹ ਤੋਂ ਬਾਅਦ ਆਪਣੀ ਜ਼ਿੰਦਗੀ ਵਿੱਚ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਵਰਤਿਕਾ ਮਜ਼ਬੂਤ ​​ਕਦਰਾਂ-ਕੀਮਤਾਂ ਅਤੇ ਅਟੱਲ ਸਿਧਾਂਤਾਂ ਵਿੱਚ ਵਿਸ਼ਵਾਸ ਰੱਖਦੀ ਹੈ। ਮਰਾਠੀ ਪਰੰਪਰਾਵਾਂ ਅਤੇ ਆਪਣੀ ਵਿਰਾਸਤ ਨਾਲ ਡੂੰਘਾਈ ਨਾਲ ਜੁੜੀ ਵਰਤਿਕਾ ਦਾ ਮੰਨਣਾ ਹੈ ਕਿ ਵਿਅਕਤੀ ਦਾ ਅਸਲੀ ਕਿਰਦਾਰ ਉਸ ਦੇ ਰੋਜ਼ਾਨਾ ਦੇ ਵਿਵਹਾਰ ਨਾਲ ਸਾਹਮਣੇ ਆਉਂਦਾ ਹੈ। ਉਹ ਇਮਾਨਦਾਰੀ, ਸਨਮਾਨ ਅਤੇ ਨਿਰੰਤਰਤਾ ਨੂੰ ਸਭ ਤੋਂ ਵੱਧ ਮਹੱਤਵ ਦਿੰਦੀ ਹੈ। ਆਪਣੇ ਪੁੱਤਰ, ਦਿੱਗੀ ਨਾਲ ਉਸਦਾ ਡੂੰਘਾ ਰਿਸ਼ਤਾ, ਕਹਾਣੀ ਵਿੱਚ ਭਾਵਨਾਤਮਕ ਨਿੱਘ ਵਧਾਉਂਦਾ ਹੈ।

ਉਥੇ ਹੀ ਆਪਣੀ ਨੂੰਹ ਤੋਂ ਉਸ ਦੀਆਂ ਉਮੀਦਾਂ ਵੀ ਕਹਾਣੀ ਨੂੰ ਦਿਲਚਸਪ ਬਣਾਉਣ ਵਾਲੀਆਂ ਹਨ। ਆਪਣੇ ਕਿਰਦਾਰ ਵਰਤਿਕਾ ਬਾਰੇ ਬੋਲਦੇ ਹੋਏ ਊਸ਼ਾ ਬਚਾਨੀ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਪਹਿਲੀ ਵਾਰ ਵਰਤਿਕਾ ਬਾਰੇ ਪੜ੍ਹਿਆ, ਤਾਂ ਉਹ ਤੁਰੰਤ ਉਸਦੀ ਗਰਿਮਾ ਅਤੇ ਸ਼ਾਂਤ ਸ਼ਖਸੀਅਤ ਤੋਂ ਪ੍ਰਭਾਵਿਤ ਹੋਈ। ਉਨ੍ਹਾਂ ਅੱਗੇ ਕਿਹਾ ਕਿ ਵਰਤਿਕਾ ਪਰੰਪਰਾਵਾਂ ਨੂੰ ਮਹੱਤਵ ਦਿੰਦੀ ਹੈ ਅਤੇ ਇਹੀ ਖੂਬੀ ਉਸ ਨੂੰ ਖਾਸ ਬਣਾਉਂਦੀ ਹੈ। ਉਸਨੂੰ ਆਪਣੇ ਪੁੱਤਰ, ਦਿੱਗੀ 'ਤੇ ਬਹੁਤ ਮਾਣ ਹੈ, ਅਤੇ ਮਾਂ-ਪੁੱਤਰ ਦਾ ਰਿਸ਼ਤਾ ਉਸਦੇ ਕਿਰਦਾਰ ਦੇ ਸਫ਼ਰ ਦਾ ਸਭ ਤੋਂ ਭਾਵਨਾਤਮਕ ਹਿੱਸਾ ਹੈ। ਊਸ਼ਾ ਬਚਾਨੀ ਨੇ "ਯਾਦੇਂ" ਨਾਲ ਜੁੜਨ 'ਤੇ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਉਮੀਦ ਪ੍ਰਗਟਾਈ ਕਿ ਦਰਸ਼ਕ "ਆਈ ਸਾਹੇਬ" ਦੇ ਕਿਰਦਾਰ ਦਾ ਆਨੰਦ ਮਾਣਨਗੇ ਅਤੇ ਉਨ੍ਹਾਂ ਦੀ ਯਾਤਰਾ ਨਾਲ ਜੁੜਨਗੇ।


author

cherry

Content Editor

Related News