ਮਸ਼ਹੂਰ Youtuber ਦੀ 27 ਸਾਲ ਉਮਰ ''ਚ ਮੌਤ, ਜਾਰਜੀਆ ''ਚ ਹੋਟਲ ਦੇ ਕਮਰੇ ''ਚੋਂ ਮਿਲੀ ਲਾਸ਼

Friday, Jul 31, 2026 - 12:33 PM (IST)

ਮਸ਼ਹੂਰ Youtuber ਦੀ 27 ਸਾਲ ਉਮਰ ''ਚ ਮੌਤ, ਜਾਰਜੀਆ ''ਚ ਹੋਟਲ ਦੇ ਕਮਰੇ ''ਚੋਂ ਮਿਲੀ ਲਾਸ਼

ਐਂਟਰਟੇਨਮੈਂਟ ਡੈਸਕ - ਥਾਈਲੈਂਡ ਦੇ ਮਸ਼ਹੂਰ ਟ੍ਰੈਵਲ ਯੂਟਿਊਬਰ ਹਲੂਨ ਸੋਲੋ ਦੀ 27 ਸਾਲ ਦੀ ਉਮਰ ਵਿਚ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਹਲੂਨ ਕੰਟੈਂਟ ਸ਼ੂਟ ਲਈ ਇਕੱਲੇ ਹੀ ਜਾਰਜੀਆ ਗਿਆ ਸੀ। 13 ਜੁਲਾਈ 2026 ਤੋਂ ਬਾਅਦ ਉਸ ਦਾ ਆਪਣੇ ਪਰਿਵਾਰ ਨਾਲ ਸੰਪਰਕ ਟੁੱਟ ਗਿਆ ਅਤੇ ਹੁਣ ਉਸ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਉਸ ਦੀ ਲਾਸ਼ ਜਾਰਜੀਆ ਦੇ ਤਬਿਲਿਸੀ ਦੇ ਇੱਕ ਹੋਟਲ ਦੇ ਕਮਰੇ ਵਿੱਚੋਂ ਬਰਾਮਦ ਹੋਈ।

ਇਹ ਵੀ ਪੜ੍ਹੋ: 'ਹਰ ਜਨਮ ਬਣੇ ਤੂੰ ਮਾਂ ਮੇਰੀ, ਹਰ ਜਨਮ ਮੈਂ ਤੇਰਾ ਪੁੱਤ ਹੋਵਾਂ'; ਜੱਸੀ ਗਿੱਲ ਨੇ ਮਾਂ ਨੂੰ ਯਾਦ ਕਰ ਸਾਂਝੀ ਕੀਤੀ ਭਾਵੁਕ ਪੋਸਟ

PunjabKesari

ਜਾਰਜੀਅਨ ਪੁਲਸ ਅਨੁਸਾਰ, ਉਸਦੀ ਲਾਸ਼ ਜੁਲਾਈ ਦੇ ਅੱਧ ਵਿੱਚ ਇੱਕ ਹੋਟਲ 'ਚੋਂ ਬਰਾਮਦ ਕੀਤੀ ਗਈ ਸੀ, ਪਰ ਇਸਦੀ ਅਧਿਕਾਰਤ ਤੌਰ 'ਤੇ ਪੁਸ਼ਟੀ 29 ਜੁਲਾਈ ਨੂੰ ਹੋਈ। ਹਲੂਨ ਦੇ ਭਰਾ ਨੇ ਵੀ ਸੋਸ਼ਲ ਮੀਡੀਆ ਰਾਹੀਂ ਹਲੂਨ ਦੇ ਮਿਲਣ ਅਤੇ ਉਸ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਮੌਤ ਦੇ ਹਾਲਾਤਾਂ ਬਾਰੇ ਅਜੇ ਤੱਕ ਕੋਈ ਹੋਰ ਵੇਰਵੇ ਸਾਂਝੇ ਨਹੀਂ ਕੀਤੇ ਗਏ ਹਨ। ਹਲੂਨ ਸੋਲੋ ਦਾ ਅਸਲੀ ਨਾਮ ਬੋਵੋਰਨਥੈਟ ਪੇਂਗਸੁਕ ਸੀ।

ਇਹ ਵੀ ਪੜ੍ਹੋ: ਮਸ਼ਹੂਰ ਬਾਲੀਵੁੱਡ ਅਦਾਕਾਰ ਨੇ ਆਸਾਮ ਹੜ੍ਹ ਪੀੜਤਾਂ ਲਈ ਦਾਨ ਕੀਤੇ 1 ਕਰੋੜ ਰੁਪਏ, CM ਨੇ ਕਿਹਾ Thank you

PunjabKesari

ਥਾਈਲੈਂਡ ਦੇ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਹਲੂਨ ਦੀ ਲਾਸ਼ ਨੂੰ ਵਾਪਸ ਲਿਊਣ ਲਈ ਜ਼ਰੂਰੀ ਰਸਮਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਪ੍ਰਕਿਰਿਆ ਵਿੱਚ ਤੁਰਕੀ ਦੇ ਅੰਕਾਰਾ ਵਿੱਚ ਰਾਇਲ ਥਾਈ ਦੂਤਘਰ ਅਤੇ ਜਾਰਜੀਆ ਦੇ ਸਥਾਨਕ ਅਧਿਕਾਰੀ ਮਿਲ ਕੇ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਥਾਈ ਅਧਿਕਾਰੀ ਮੌਤ ਦੇ ਸਹੀ ਕਾਰਨ ਦਾ ਪਤਾ ਲਗਾਉਣ ਲਈ ਵੀ ਜਾਰਜੀਆ ਦੇ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹਨ। 

ਇਹ ਵੀ ਪੜ੍ਹੋ: 'ਮੈਂ ਪੈਰ ਧੋ ਕੇ ਪਾਣੀ ਪੀਣ ਨੂੰ ਤਿਆਰ'; ਮਸ਼ਹੂਰ ਅਦਾਕਾਰ ਨੇ ਭਗਵਾਨ ਨਾਲ ਕੀਤੀ PM ਮੋਦੀ ਦੀ ਤੁਲਨਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News