ਜਿਨ੍ਹਾਂ ਬੱਚਿਆਂ ਨੇ ਬਣਾਇਆ ਸ਼ਕਤੀਮਾਨ, ਉਨ੍ਹਾਂ ''ਤੇ ਭੜਕੇ ਮੁਕੇਸ਼ ਖੰਨਾ; ਕਿਹਾ-''ਗੰਦੀ ਨਾਲੀ ਦੇ ਕੀੜੇ''

Saturday, Aug 01, 2026 - 08:53 PM (IST)

ਜਿਨ੍ਹਾਂ ਬੱਚਿਆਂ ਨੇ ਬਣਾਇਆ ਸ਼ਕਤੀਮਾਨ, ਉਨ੍ਹਾਂ ''ਤੇ ਭੜਕੇ ਮੁਕੇਸ਼ ਖੰਨਾ; ਕਿਹਾ-''ਗੰਦੀ ਨਾਲੀ ਦੇ ਕੀੜੇ''

ਮੁੰਬਈ : 'ਸ਼ਕਤੀਮਾਨ' ਵਜੋਂ ਘਰ-ਘਰ ਵਿੱਚ ਮਸ਼ਹੂਰ ਹੋਏ ਅਦਾਕਾਰ ਮੁਕੇਸ਼ ਖੰਨਾ ਨੇ ਹਾਲ ਹੀ ਵਿੱਚ ਸੀ.ਜੇ.ਪੀ. (ਕਾਕਰੋਚ ਜਨਤਾ ਪਾਰਟੀ) ਦੀ ਅਗਵਾਈ ਵਿੱਚ ਹੋਏ ਵਿਰੋਧ-ਪ੍ਰਦਰਸ਼ਨਾਂ 'ਤੇ ਬੇਹੱਦ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਇਕ ਵੀਡੀਓ ਸੰਦੇਸ਼ ਰਾਹੀਂ ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਦੀ ਤੁਲਨਾ ਕਾਕਰੋਚਾਂ ਅਤੇ 'ਗੰਦੀ ਨਾਲੀ ਦੇ ਕੀੜਿਆਂ' ਨਾਲ ਕਰਦਿਆਂ ਉਨ੍ਹਾਂ ਨੂੰ ਸਮਾਜ ਵਿੱਚੋਂ ਬਾਹਰ ਸੁੱਟਣ ਦੀ ਅਪੀਲ ਕੀਤੀ ਹੈ।

ਨੀਟ-ਯੂਜੀ (NEET-UG) 2026 ਪੇਪਰ ਲੀਕ ਮਾਮਲੇ ਨੂੰ ਲੈ ਕੇ ਹੋਏ ਪ੍ਰਦਰਸ਼ਨਾਂ 'ਤੇ ਚੁਟਕੀ ਲੈਂਦਿਆਂ ਮੁਕੇਸ਼ ਖੰਨਾ ਨੇ ਦਾਅਵਾ ਕੀਤਾ ਕਿ ਇਹ ਵਿਦਿਆਰਥੀਆਂ ਦਾ ਕੋਈ ਵਾਸਤਵਿਕ ਅੰਦੋਲਨ ਨਹੀਂ ਸੀ, ਸਗੋਂ ਇਕ "ਪ੍ਰਾਯੋਜਿਤ ਅੰਦੋਲਨ" ਸੀ। ਉਨ੍ਹਾਂ ਕਿਹਾ ਕਿ ਕੈਮਰੇ ਸਾਹਮਣੇ ਬੈਠ ਕੇ ਗਾਲੀ-ਗਲੋਚ ਕਰਨ ਵਾਲੇ ਲੋਕ ਦੇਸ਼ ਦੇ ਅਸਲੀ ਵਿਦਿਆਰਥੀ ਨਹੀਂ ਹੋ ਸਕਦੇ, ਕਿਉਂਕਿ ਅਸਲੀ ਵਿਦਿਆਰਥੀ ਆਪਣੀਆਂ ਸਮੱਸਿਆਵਾਂ ਨੂੰ ਬਹੁਤ ਹੀ ਸ਼ਾਲੀਨ ਤਰੀਕੇ ਨਾਲ ਪੇਸ਼ ਕਰਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਸ ਅੰਦੋਲਨ ਪਿੱਛੇ ਰਾਜਨੀਤਿਕ ਮਕਸਦ ਸੀ ਅਤੇ ਇਸ ਵਿੱਚ ਪੈਸਾ ਲਗਾਇਆ ਗਿਆ ਸੀ।

 
 
 
 
 
 
 
 
 
 
 
 
 
 
 
 

A post shared by Mukesh Khanna (@iammukeshkhanna)

ਮੁਕੇਸ਼ ਖੰਨਾ ਨੇ ਉਨ੍ਹਾਂ ਨੌਜਵਾਨਾਂ ਨੂੰ ਖ਼ਾਸ ਤੌਰ 'ਤੇ ਚੇਤਾਵਨੀ ਦਿੱਤੀ ਹੈ ਜੋ ਅਜਿਹੇ ਪ੍ਰਦਰਸ਼ਨਾਂ ਦਾ ਹਿੱਸਾ ਬਣੇ ਸਨ। ਉਨ੍ਹਾਂ ਕਿਹਾ ਕਿ ਕੈਮਰੇ 'ਤੇ ਬੋਲੀ ਗਈ ਹਰ ਗਲਤ ਗੱਲ ਰਿਕਾਰਡ ਹੋ ਜਾਂਦੀ ਹੈ, ਜਿਸ ਦਾ ਅਸਰ ਭਵਿੱਖ ਵਿੱਚ ਸਰਕਾਰੀ ਨੌਕਰੀਆਂ, ਵੀਜ਼ਾ ਅਤੇ ਹੋਰ ਸਰਕਾਰੀ ਸਹੂਲਤਾਂ 'ਤੇ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਬੱਚੇ ਕਿਸੇ ਦੇ ਬਹਿਕਾਵੇ ਵਿੱਚ ਆ ਕੇ ਗਲਤ ਭਾਸ਼ਾ ਦੀ ਵਰਤੋਂ ਕਰ ਰਹੇ ਹਨ, ਉਨ੍ਹਾਂ ਨੂੰ ਹੁਣ ਸੰਭਲ ਜਾਣਾ ਚਾਹੀਦਾ ਹੈ, ਕਿਉਂਕਿ ਅਜਿਹੇ ਲੋਕ ਨੌਜਵਾਨਾਂ ਦਾ ਇਸਤੇਮਾਲ ਕਰਕੇ ਬਾਅਦ ਵਿੱਚ ਉਨ੍ਹਾਂ ਨੂੰ ਇਕੱਲਾ ਛੱਡ ਦਿੰਦੇ ਹਨ।

ਅਦਾਕਾਰ ਵੱਲੋਂ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਗਈ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਤੇ ਲੋਕ ਆਪਣੀ ਵੱਖ-ਵੱਖ ਪ੍ਰਤੀਕਿਰਿਆ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਸਰਕਾਰ ਵੱਲੋਂ ਕਈ ਮੰਗਾਂ ਮੰਨੇ ਜਾਣ ਤੋਂ ਬਾਅਦ ਇਹ ਵਿਰੋਧ-ਪ੍ਰਦਰਸ਼ਨ ਲਗਭਗ ਖ਼ਤਮ ਹੋ ਚੁੱਕੇ ਹਨ।


author

Inder Prajapati

Content Editor

Related News