ਭਾਰਤੀ ਸਿੰਘ ਨੇ ਤੀਜੀ ਵਾਰ ਸੁਣਾਈ Good News ! ਬੇਬੀ ਬੰਪ ਦੇਖ ਹੈਰਾਨ ਰਹਿ ਗਏ ਫੈਨਜ਼

Thursday, Aug 06, 2026 - 04:51 PM (IST)

ਭਾਰਤੀ ਸਿੰਘ ਨੇ ਤੀਜੀ ਵਾਰ ਸੁਣਾਈ Good News ! ਬੇਬੀ ਬੰਪ ਦੇਖ ਹੈਰਾਨ ਰਹਿ ਗਏ ਫੈਨਜ਼

ਐਂਟਰਟੇਨਮੈਂਟ ਡੈਸਕ - ਕਾਮੇਡੀ ਕੁਈਨ ਭਾਰਤੀ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਦੀ ਕੈਪਸ਼ਨ ਵਿੱਚ ਉਨ੍ਹਾਂ ਨੇ ਗੁੱਡ ਨਿਊਜ਼ ਲਿਖਿਆ ਹੈ, ਜਿਸ ਨੇ ਤੁਰੰਤ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਇੱਥੋਂ ਤੱਕ ਕਿ ਵੀਡੀਓ ਵਿਚ ਉਨ੍ਹਾਂ ਦਾ ਬੇਬੀ ਬੰਪ ਵੀ ਨਜ਼ਰ ਆ ਰਿਹਾ ਹੈ। ਜਿਵੇਂ ਹੀ ਇਹ ਵੀਡੀਓ ਸਾਹਮਣੇ ਆਈ ਉਨ੍ਹਾਂ ਦੇ ਪ੍ਰਸ਼ੰਸਕ ਹੈਰਾਨ ਰਹਿ ਗਏ। ਜੇਕਰ ਹੁਣ ਤੁਸੀਂ ਵੀ ਉਨ੍ਹਾਂ ਦਾ ਬੇਬੀ ਬੰਪ ਵੇਖ ਕੇ ਸੋਚ ਰਹੇ ਹੋ ਕਿ ਉਹ ਸੱਚਮੁੱਚ ਪ੍ਰੈਗਨੈਂਟ ਹੈ ਤਾਂ ਇਹ ਖਬਰ ਤੁਹਾਡੇ ਲਈ ਹੈ।

ਇਹ ਵੀ ਪੜ੍ਹੋ: ਨੀਲਾਮ ਹੋਵੇਗਾ ਦਿੱਗਜ ਅਦਾਕਾਰ ਦਾ ਘਰ ! ਕਰੋੜਾਂ ਦਾ ਕਰਜ਼ਾ ਨਾ ਮੋੜਨ 'ਤੇ ਬੈਂਕ ਨੇ ਚਿਪਕਾਇਆ ਨੋਟਿਸ

ਦਰਅਸਲ ਭਾਰਤੀ ਅਸਲ ਵਿੱਚ ਪ੍ਰੈਗਨੈਂਟ ਨਹੀਂ ਹੈ। ਹਾਲਾਂਕਿ ਵੀਡੀਓ ਦੀ ਸ਼ੁਰੂਆਤ ਵਿਚ ਉਹ ਖੁਦ ਇਹ ਕਹਿੰਦੀ ਹੈ ਕਿ ਇਕ ਵਾਰ ਫਿਰ ਗੁੱਡ ਨਿਊਜ਼ ਹੈ ਪਰ ਦੂਜੇ ਹੀ ਪਲ ਉਹ ਬੇਬੀ ਬੰਪ 'ਤੇ ਸੂਈ ਮਾਰ ਦਿੰਦੀ ਹੈ, ਜਿਸ ਨਾਲ ਸਾਫ ਹੋ ਗਿਆ ਕਿ ਉਹ ਪ੍ਰੈਗਨੈਂਟ ਨਹੀਂ ਹੈ। ਇਹ ਪੂਰੀ ਵੀਡੀਓ ਸਿਰਫ ਇਕ ਵਿਗਿਆਪਨ ਲਈ ਸੀ। 

ਇਹ ਵੀ ਪੜ੍ਹੋ: ਅਦਾਕਾਰਾ ਜੀਆ ਸ਼ੰਕਰ ਨੇ ਕਰਵਾਈ ਮੰਗਣੀ, ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ

PunjabKesari

ਦੱਸ ਦੇਈਏ ਕਿ ਭਾਰਤੀ ਅਤੇ ਹਰਸ਼ 2017 ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਸਾਲ 2022 ਵਿੱਚ ਉਨ੍ਹਾਂ ਦੇ ਪਹਿਲੇ ਬੇਟੇ ਲਕਸ਼ (ਗੋਲਾ) ਦਾ ਜਨਮ ਹੋਇਆ ਅਤੇ ਦਸੰਬਰ 2025 ਵਿੱਚ ਭਾਰਤੀ ਨੇ ਆਪਣੇ ਦੂਜੇ ਬੇਟੇ ਨੂੰ ਜਨਮ ਦਿੱਤਾ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਇਸ ਸਮੇਂ ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਆਪਣੇ ਆਉਣ ਵਾਲੇ ਨਵੇਂ ਸ਼ੋਅ 'ਇੰਡੀਅਨ ਗੇਮ ਸ਼ੋਅ' ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਹਨ।

ਇਹ ਵੀ ਪੜ੍ਹੋ: 'ਕਰਜ਼ਾ ਮੋੜਨ ਲਈ ਕਰਨੀਆਂ ਪਈਆਂ C-Grade ਫ਼ਿਲਮਾਂ..!', ਦਿੱਗਜ ਬਾਲੀਵੁੱਡ ਅਦਾਕਾਰਾ ਨੇ ਕੀਤਾ ਵੱਡਾ ਖੁਲਾਸਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News