‘ਸਭਸੇ ਬੜਾ ਡਰਾਮੇਬਾਜ਼’ ’ਚ ਆਮ ਲੋਕਾਂ ਵਿਚਾਲੇ ਸੁਪਰਸਟਾਰ ਦੀ ਭਾਲ, ਪ੍ਰਿੰਸ ਨਰੂਲਾ ਬੋਲੇ-ਟੈਲੇਂਟ ਦੇਖਿਆ ਜਾਵੇਗਾ

Saturday, Aug 08, 2026 - 12:02 PM (IST)

‘ਸਭਸੇ ਬੜਾ ਡਰਾਮੇਬਾਜ਼’ ’ਚ ਆਮ ਲੋਕਾਂ ਵਿਚਾਲੇ ਸੁਪਰਸਟਾਰ ਦੀ ਭਾਲ, ਪ੍ਰਿੰਸ ਨਰੂਲਾ ਬੋਲੇ-ਟੈਲੇਂਟ ਦੇਖਿਆ ਜਾਵੇਗਾ

ਐਂਟਰਟੇਨਮੈਂਟ ਡੈਸਕ - ਕੁਕੂ ਟੀ.ਵੀ. ਭਾਰਤ ਦੇ ਪਹਿਲੇ ਐਕਟਿੰਗ ਰਿਐਲਿਟੀ ਹੰਟ ਮਾਈਕ੍ਰੋਡਰਾਮਾ ‘ਸਭਸੇ ਬੜਾ ਡਰਾਮੇਬਾਜ਼’ ਰਾਹੀਂ ਲੋਕਾਂ ਨੂੰ ਅਦਾਕਾਰੀ ਦੇ ਖੇਤਰ ਵਿਚ ਪਛਾਣ ਬਣਾਉਣ ਦਾ ਮੌਕਾ ਦੇ ਰਿਹਾ ਹੈ। ਸ਼ੋਅ ਵਿਚ ਦਿੱਗਜ ਅਦਾਕਾਰ ਰਾਕੇਸ਼ ਬੇਦੀ, ਜੰਨਤ ਜ਼ੁਬੈਰ ਅਤੇ ਅਦਾਕਾਰ-ਹੋਸਟ ਪ੍ਰਿੰਸ ਨਰੂਲਾ ਜੱਜ ਦੀ ਭੂਮਿਕਾ ’ਚ ਨਜ਼ਰ ਆਉਣਗੇ।

ਦੇਸ਼ ਭਰ ਤੋਂ 2,000 ਤੋਂ ਵੱਧ ਡਿਜੀਟਲ ਆਡੀਸ਼ਨਾਂ ਅਤੇ ਕਰੋੜਾਂ ਵਿਊਜ਼ ਤੋਂ ਬਾਅਦ ਮੁਕਾਬਲਾ ਹੁਣ ਟਾਪ 12 ਫਾਈਨਲਿਸਟਾਂ ਤੱਕ ਪਹੁੰਚ ਚੁੱਕਾ ਹੈ। ਮੁਕਾਬਲੇਬਾਜ਼ਾਂ ਨੂੰ ਭਾਵਨਾਤਮਕ ਡੂੰਘਾਈ, ਅਦਾਕਾਰੀ ’ਚ ਵਿਭਿੰਨਤਾ, ਰਚਨਾਤਮਕਤਾ ਅਤੇ ਸਕ੍ਰੀਨ ਪ੍ਰੈਜ਼ੈਂਸ ਪਰਖਣ ਵਾਲੀਆਂ ਕਈ ਚੁਣੌਤੀਆਂ ’ਚੋਂ ਲੰਘਣਾ ਪਵੇਗਾ। ਪ੍ਰਿੰਸ ਨਰੂਲਾ ਨੇ ਕਿਹਾ, ‘ਅਜਿਹੇ ਸ਼ੋਅ ਬਹੁਤ ਘੱਟ ਬਣਦੇ ਹਨ, ਜਿੱਥੇ ਆਮ ਲੋਕਾਂ ਨੂੰ ਅੱਗੇ ਆਉਣ ਅਤੇ ਆਪਣੀ ਪਛਾਣ ਬਣਾਉਣ ਦਾ ਮੌਕਾ ਮਿਲੇ। ਇਹ ਨਹੀਂ ਦੇਖਿਆ ਜਾਵੇਗਾ ਕਿ ਤੁਹਾਡੀ ਸੋਸ਼ਲ ਮੀਡੀਆ ਫਾਲੋਇੰਗ ਕਿੰਨੀ ਹੈ। ਇੱਥੇ ਸਿਰਫ਼ ਟੈਲੇਂਟ ਦੇਖਿਆ ਜਾਵੇਗਾ। ਇਹ ਕੁਝ-ਕੁਝ ‘ਰੋਡੀਜ਼’ ਵਰਗਾ ਹੈ, ਜਿੱਥੇ ਆਮ ਲੋਕਾਂ ਨੂੰ ਅੱਗੇ ਆਉਣ ਅਤੇ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲਦਾ ਹੈ।


author

cherry

Content Editor

Related News