‘ਕੇ.ਬੀ.ਸੀ.’ ਲਈ 24 ਘੰਟੇ ਦੀ ਸ਼ਿਫਟ ’ਚ ਕੰਮ ਕੀਤਾ : ਅਮਿਤਾਭ ਬੱਚਨ
Friday, Aug 07, 2026 - 12:30 PM (IST)
ਐਂਟਰਟੇਨਮੈਂਟ ਡੈਸਕ - ਮੈਗਾਸਟਾਰ ਅਮਿਤਾਭ ਬੱਚਨ ਨੇ ਪ੍ਰੇਰਣਾਦਾਇਕ ਖ਼ੁਲਾਸਾ ਕੀਤਾ ਕਿ ਉਨ੍ਹਾਂ ਨੇ ਹੁਣੇ ਜਿਹੇ ਆਪਣੇ ਕੁਇਜ਼ ਰਿਐਲਿਟੀ ਸ਼ੋਅ ‘ਕੌਨ ਬਨੇਗਾ ਕਰੋੜਪਤੀ’ ਦੇ ਸੀਜ਼ਨ ਲਈ 24 ਘੰਟੇ ਦੀ ਔਖੀ ਵਰਕ ਸ਼ਿਫ਼ਟ ਪੂਰੀ ਕੀਤੀ।
ਆਪਣੇ ਨਿਯਮਿਤ ਬਲਾਗ ’ਤੇ ਲਿਖਦਿਆਂ ਅਦਾਕਾਰ ਨੇ ਮਜ਼ਾਕੀਆ ਅੰਦਾਜ਼ ’ਚ ਕਿਹਾ ਕਿ ਸ਼ੈਡਿਊਲ ਮਿਸ ਕਰਨ ਦਾ ਮਤਲਬ ਉਨ੍ਹਾਂ ਲਈ ‘ਜਾਬ ਰਿਪਲੇਸਮੈਂਟ’ ਹੁੰਦਾ। ਲਗਾਤਾਰ ਸਵੇਰੇ 7 ਵਜੇ ਤੋਂ ਲੈ ਕੇ ਦੂਜੇ ਦਿਨ ਦੇ ਸਵੇਰੇ 7 ਵਜੇ ਤੱਕ ਕੰਮ ਕੀਤਾ। ਇਹ ਅਸਾਈਨਮੈਂਟ ਇੰਨਾ ਮਹੱਤਵਪੂਰਨ ਸੀ ਕਿ ਇਸ ਨੂੰ ਟਾਲਣਾ ਸੰਭਵ ਨਹੀਂ ਸੀ।
