ਮਨੋਰੰਜਨ ਜਗਤ ''ਚ ਸੋਗ ਦੀ ਲਹਿਰ, ਮਸ਼ਹੂਰ ਅਦਾਕਾਰ ਦੀ ਘਰ ''ਚੋਂ ਮਿਲੀ ਲਾਸ਼

Wednesday, Aug 20, 2025 - 09:24 AM (IST)

ਮਨੋਰੰਜਨ ਜਗਤ ''ਚ ਸੋਗ ਦੀ ਲਹਿਰ, ਮਸ਼ਹੂਰ ਅਦਾਕਾਰ ਦੀ ਘਰ ''ਚੋਂ ਮਿਲੀ ਲਾਸ਼

ਐਂਟਰਟੇਨਮੈਂਟ ਡੈਸਕ- ਮਸ਼ਹੂਰ ਮਿਮਿਕਰੀ ਆਰਟਿਸਟ ਸੁਰੇਸ਼ ਕ੍ਰਿਸ਼ਨਾ, ਜੋ ਪਾਲਾ ਸੁਰੇਸ਼ ਦੇ ਨਾਮ ਨਾਲ ਜਾਣੇ ਜਾਂਦੇ ਸਨ, ਦਾ ਐਤਵਾਰ ਨੂੰ 53 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਹ ਕੇਰਲ ਦੇ ਏਰਨਾਕੁਲਮ ਜ਼ਿਲ੍ਹੇ ਦੇ ਪਿਰਾਵੋਮ ਵਿਚ ਕਿਰਾਏ ਦੇ ਘਰ ਵਿਚ ਮ੍ਰਿਤਕ ਪਾਏ ਗਏ ਸਨ। ਦਿਲ ਦੀ ਬਿਮਾਰੀ ਨਾਲ ਪੀੜਤ ਸੁਰੇਸ਼ ਕਾਫ਼ੀ ਸਮੇਂ ਤੋਂ ਇਲਾਜ ਕਰਵਾ ਰਹੇ ਸਨ। ਸ਼ੁਰੂਆਤੀ ਰਿਪੋਰਟਾਂ ਅਨੁਸਾਰ ਉਨ੍ਹਾਂ ਦੀ ਮੌਤ ਨੀਂਦ ਵਿੱਚ ਦਿਲ ਦੇ ਦੌਰੇ ਕਾਰਨ ਹੋਈ।

ਇਹ ਵੀ ਪੜ੍ਹੋ: ਵਿਆਹ ਤੋਂ ਬਾਅਦ ਵੀ ਇਨ੍ਹਾਂ ਅਭਿਨੇਤਰੀਆਂ ਨੇ ਦਿੱਤੇ ਇਕ ਤੋਂ ਵੱਧ ਇਕ ਇੰਟੀਮੇਟ ਸੀਨ, ਜਾਣੋ ਇਨ੍ਹਾਂ ਦੇ ਨਾਂ

PunjabKesari

ਪਾਲਾ ਸੁਰੇਸ਼ ਨੇ 3 ਦਹਾਕਿਆਂ ਤੋਂ ਵੱਧ ਸਮੇਂ ਤੱਕ ਕੇਰਲ ਦੀ ਮਿਮਿਕਰੀ ਦੁਨੀਆ ਵਿੱਚ ਆਪਣਾ ਨਾਮ ਬਣਾਇਆ। ਸਟੇਜ ਸ਼ੋਅਜ਼ ਰਾਹੀਂ ਉਨ੍ਹਾਂ ਨੇ ਲੋਕਾਂ ਦੇ ਦਿਲ ਜਿੱਤੇ, ਖ਼ਾਸ ਕਰਕੇ ਸਾਬਕਾ ਮੁੱਖ ਮੰਤਰੀ ਓਮਨ ਚਾਂਡੀ ਦੀ ਉਨ੍ਹਾਂ ਵੱਲੋਂ ਕੀਤੀ ਗਈ ਨਕਲ ਨੇ ਉਨ੍ਹਾਂ ਨੂੰ ਹਰ ਘਰ ਦਾ ਨਾਮ ਬਣਾ ਦਿੱਤਾ। ਮਿਮਿਕਰੀ ਤੋਂ ਇਲਾਵਾ ਉਨ੍ਹਾਂ ਨੇ ਫ਼ਿਲਮਾਂ, ਟੈਲੀਵਿਜ਼ਨ ਸੀਰੀਅਲਾਂ ਅਤੇ ਕਾਮੇਡੀ ਪ੍ਰੋਗਰਾਮਾਂ ਵਿੱਚ ਵੀ ਆਪਣੀ ਕਾਬਲੀਅਤ ਦਿਖਾਈ। 2013 ਦੀ ਫ਼ਿਲਮ ABCD: American-Born Confused Desi ਵਿੱਚ ਉਨ੍ਹਾਂ ਦੇ ਰੋਲ ਦੀ ਕਾਫ਼ੀ ਪ੍ਰਸ਼ੰਸਾ ਹੋਈ।

ਇਹ ਵੀ ਪੜ੍ਹੋ: ਇੰਟੀਮੇਟ ਸੀਨ ਦੌਰਾਨ ਬੇਕਾਬੂ ਹੋਈ ਮਸ਼ਹੂਰ ਅਦਾਕਾਰਾ, ਆਪਣੇ ਤੋਂ ਵੱਡੇ ਅਦਾਕਾਰ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News