ਕਰਨ ਕਾਰਨ ਇੰਡਸਟਰੀ ’ਚ ਬਣੇ ਇਮਰਾਨ ਦੇ ਦੁਸ਼ਮਣ, ਐਸ਼ਵਰਿਆ ਤੇ ਮਲਿੱਕਾ ਬਾਰੇ ਕੀਤੀ ਸੀ ਵਿਵਾਦਿਤ ਟਿੱਪਣੀ

Saturday, Nov 18, 2023 - 11:09 AM (IST)

ਕਰਨ ਕਾਰਨ ਇੰਡਸਟਰੀ ’ਚ ਬਣੇ ਇਮਰਾਨ ਦੇ ਦੁਸ਼ਮਣ, ਐਸ਼ਵਰਿਆ ਤੇ ਮਲਿੱਕਾ ਬਾਰੇ ਕੀਤੀ ਸੀ ਵਿਵਾਦਿਤ ਟਿੱਪਣੀ

ਮੁੰਬਈ (ਬਿਊਰੋ)– ਇਮਰਾਨ ਹਾਸ਼ਮੀ ਨੇ ਕਿਹਾ ਕਿ ਉਨ੍ਹਾਂ ਨੇ ਇੰਡਸਟਰੀ ’ਚ ਕਈ ਦੁਸ਼ਮਣ ਬਣਾਏ ਹਨ। ਦਰਅਸਲ ਇਮਰਾਨ ਹਾਸ਼ਮੀ 2014 ’ਚ ਮਹੇਸ਼ ਭੱਟ ਨਾਲ ਕਰਨ ਜੌਹਰ ਦੇ ਟਾਕ ਸ਼ੋਅ ‘ਕੌਫੀ ਵਿਦ ਕਰਨ’ ’ਚ ਆਏ ਸਨ। ਇਸ ਦੌਰਾਨ ਸ਼ੋਅ ’ਚ ਇਮਰਾਨ ਨੇ ਐਸ਼ਵਰਿਆ ਰਾਏ ਬੱਚਨ ਤੇ ਮੱਲਿਕਾ ਸ਼ੇਰਾਵਤ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤੇ ਸਨ।

ਉਨ੍ਹਾਂ ਨੇ ਜ਼ੂਮ ਨਾਲ ਇੰਟਰਵਿਊ ਦੌਰਾਨ ਦੱਸਿਆ, ‘‘ਉਸ ਵਿਵਾਦਿਤ ਬਿਆਨ ਤੋਂ ਬਾਅਦ ਇੰਡਸਟਰੀ ’ਚ ਮੇਰੇ ਕਈ ਦੁਸ਼ਮਣ ਬਣ ਗਏ ਸਨ। ਉਸ ਘਟਨਾ ਤੋਂ ਬਾਅਦ ਮੈਂ ਚੈਟ ਸ਼ੋਅ ’ਚ ਜਾਣਾ ਬੰਦ ਕਰ ਦਿੱਤਾ ਹੈ ਕਿਉਂਕਿ ਇਸ ਸਭ ਨੂੰ ਸੰਭਾਲਣਾ ਬਹੁਤ ਔਖਾ ਹੋ ਜਾਂਦਾ ਹੈ।’’ ਦਰਅਸਲ ਇਮਰਾਨ ਨੇ ਰੈਪਿਡ ਫਾਇਰ ਦੌਰਾਨ ਪਲਾਸਟਿਕ ਬੋਲਣ ’ਤੇ ਐਸ਼ਵਰਿਆ ਰਾਏ ਦਾ ਨਾਂ ਲਿਆ ਸੀ।

ਇਸ ਤੋਂ ਇਲਾਵਾ ਇਮਰਾਨ ਨੇ ਕਿਹਾ, ‘‘ਮੈਂ ਅਜੇ ਵੀ ਉਹੀ ਹਾਂ, ਜੇਕਰ ਮੈਂ ਦੁਬਾਰਾ ਕਰਨ ਦੇ ਸ਼ੋਅ ’ਤੇ ਗਿਆ ਤਾਂ ਹਾਲਾਤ ਫਿਰ ਵਿਗੜ ਸਕਦੇ ਹਨ ਕਿਉਂਕਿ ਮੈਂ ਰੈਪਿਡ ਫਾਇਰ ਵਰਗੀਆਂ ਖੇਡਾਂ ’ਚ ਬਹੁਤ ਮਾੜਾ ਹਾਂ। ਇਮਰਾਨ ਨੇ ਆਪਣੇ ਸਪੱਸ਼ਟੀਕਰਨ ’ਚ ਕਿਹਾ ਕਿ ਮੈਂ ਸਿਰਫ਼ ਸ਼ੋਅ ’ਚ ਸੀ ਪਰ ਜਿੱਤਣਾ ਚਾਹੁੰਦਾ ਸੀ। ਮੈਂ ਉਥੇ ਸੋਚ ਸਮਝ ਕੇ ਕੁਝ ਨਹੀਂ ਕਹਿ ਰਿਹਾ ਸੀ।’’ ਇਮਰਾਨ ਹੁਣ ਕਿਸੇ ਵੀ ਚੈਟ ਸ਼ੋਅ ’ਚ ਨਹੀਂ ਜਾਣਾ ਚਾਹੁੰਦੇ।

ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਕਤਲ ਮਾਮਲੇ 'ਚ ਮਾਨਸਾ ਅਦਾਲਤ 'ਚ 25 ਮੁਲਜ਼ਮ ਹੋਏ ਪੇਸ਼, 30 ਨਵੰਬਰ ਨੂੰ ਹੋਵੇਗੀ ਬਹਿਸ

ਕਰਨ ਜੌਹਰ ਦੇ ਸ਼ੋਅ ਕਾਰਨ ਕਈ ਲੋਕ ਮੁਸੀਬਤ ’ਚ
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਮਰਾਨ ਕਰਨ ਜੌਹਰ ਦੇ ਸ਼ੋਅ ’ਚ ਆਉਣ ਤੋਂ ਬਾਅਦ ਮੁਸੀਬਤ ’ਚ ਫਸੇ ਹੋਣ। ਇਸ ਤੋਂ ਪਹਿਲਾਂ ਵੀ 2019 ’ਚ ਕ੍ਰਿਕਟਰ ਹਾਰਦਿਕ ਪੰਡਯਾ ਤੇ ਕੇ. ਐੱਲ. ਰਾਹੁਲ ਕਰਨ ਜੌਹਰ ਦੇ ਸ਼ੋਅ ’ਚ ਆਏ ਸਨ। ਹਾਰਦਿਕ ਨੂੰ ਸ਼ੋਅ ’ਚ ਆਪਣੇ ਵਿਵਾਦਿਤ ਬਿਆਨ ਕਾਰਨ ਕਾਫ਼ੀ ਟ੍ਰੋਲ ਕੀਤਾ ਗਿਆ ਸੀ। ਇੰਨਾ ਹੀ ਨਹੀਂ, ਇਸ ਕਾਰਨ ਉਨ੍ਹਾਂ ਨੂੰ ਇਕ ਸਾਲ ਲਈ ਟੀਮ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ।

ਹਾਲ ਹੀ ’ਚ ਇਸ ਸ਼ੋਅ ’ਚ ਦੀਪਿਕਾ ਤੇ ਰਣਵੀਰ ਨੂੰ ਵੀ ਦੇਖਿਆ ਗਿਆ ਸੀ। ਦੀਪਿਕਾ ਨੂੰ ਸ਼ੋਅ ’ਚ ਰਣਵੀਰ ਤੇ ਉਨ੍ਹਾਂ ਦੇ ਹੋਰ ਰਿਸ਼ਤਿਆਂ ਨੂੰ ਲੈ ਕੇ ਟ੍ਰੋਲ ਕੀਤਾ ਗਿਆ ਸੀ। ਇਨ੍ਹਾਂ ਤੋਂ ਇਲਾਵਾ ਕਈ ਸਿਤਾਰੇ ਸ਼ੋਅ ’ਚ ਆਪਣੇ ਜਵਾਬਾਂ ਲਈ ਟ੍ਰੋਲ ਹੁੰਦੇ ਰਹਿੰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News