ਮਾਮਲਾ ਮਿੱਠੀ ਨਦੀ ’ਚ ਹੋਏ ਸਫਾਈ ਘਪਲੇ ਦਾ: ਈ. ਡੀ. ਨੇ ਅਦਾਕਾਰ ਡੀਨੋ ਮੋਰੀਆ ਸਮੇਤ 8 ਲੋਕਾਂ ਨੂੰ ਕੀਤਾ ਤਲਬ

Sunday, Jun 08, 2025 - 05:23 PM (IST)

ਮਾਮਲਾ ਮਿੱਠੀ ਨਦੀ ’ਚ ਹੋਏ ਸਫਾਈ ਘਪਲੇ ਦਾ: ਈ. ਡੀ. ਨੇ ਅਦਾਕਾਰ ਡੀਨੋ ਮੋਰੀਆ ਸਮੇਤ 8 ਲੋਕਾਂ ਨੂੰ ਕੀਤਾ ਤਲਬ

ਮੁੰਬਈ (ਅਨਸ)- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਮਿੱਠੀ ਨਦੀ ਦੇ ਸਫਾਈ ਘਪਲੇ ਨਾਲ ਸਬੰਧਤ ਮਨੀ ਲਾਂਡਰਿੰਗ ਦੇ ਮਾਮਲੇ ’ਚ ਅਦਾਕਾਰ ਡੀਨੋ ਮੋਰੀਆ, ਉਸ ਦੇ ਭਰਾ ਤੇ ਬੀ. ਐੱਮ. ਸੀ. ਦੇ ਕੁਝ ਅਧਿਕਾਰੀਆਂ ਸਮੇਤ 8 ਵਿਅਕਤੀਆਂ ਨੂੰ ਅਗਲੇ ਹਫ਼ਤੇ ਪੁੱਛਗਿੱਛ ਲਈ ਤਲਬ ਕੀਤਾ ਹੈ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।

ਇਸ ਸਬੰਧੀ ਨੋਟਿਸ ਸ਼ੁੱਕਰਵਾਰ ਜਾਂਚ ਏਜੰਸੀ ਵੱਲੋਂ ਮੁੰਬਈ, ਮਹਾਰਾਸ਼ਟਰ, ਕੋਚੀ ਤੇ ਕੇਰਲ ’ਚ ਉਕਤ ਵਿਅਕਤੀਆਂ ਨਾਲ ਜੁੜੇ 15 ਤੋਂ ਵੱਧ ਕੰਪਲੈਕਸਾਂ ਦੀ ਤਲਾਸ਼ੀ ਲੈਣ ਤੋਂ ਬਾਅਦ ਜਾਰੀ ਕੀਤੇ ਗਏ। ਇਕ ਸੂਤਰ ਨੇ ਦੱਸਿਆ ਕਿ ਅਦਾਕਾਰ ਡੀਨੋ ਮੋਰੀਆ, ਉਸ ਦੇ ਭਰਾ ਸੈਂਟੀਨੋ ਤੇ ਬ੍ਰਿਹਨਮੁੰਬਈ ਨਗਰ ਨਿਗਮ (ਬੀ. ਐੱਮ. ਸੀ.) ਦੇ ਕੁਝ ਅਧਿਕਾਰੀਆਂ ਸਮੇਤ 8 ਵਿਅਕਤੀਆਂ ਨੂੰ ਅਗਲੇ ਹਫ਼ਤੇ ਵੱਖ-ਵੱਖ ਤਰੀਕਾਂ ’ਤੇ ਮੁੰਬਈ ਦੇ ਈ. ਡੀ. ਦਫ਼ਤਰ ’ਚ ਏਜੰਸੀ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ।


author

cherry

Content Editor

Related News