ਪੰਜਾਬੀ ਅਦਾਕਾਰ ਬੀਨੂੰ ਢਿੱਲੋਂ ਨੇ ਸੈਂਸਰ ਬੋਰਡ ਖਿਲਾਫ ਕੱਢੀ ਭੜਾਸ, ਵਿਤਕਰਾ ਕਰਨ ਦੇ ਲਾਏ ਇਲਜ਼ਾਮ
Thursday, Apr 23, 2026 - 01:37 PM (IST)
ਐਂਟਰਟੇਨਮੈਂਟ ਡੈਸਕ : ਪੰਜਾਬੀ ਅਦਾਕਾਰ ਬੀਨੂੰ ਢਿੱਲੋਂ ਨੇ ਸੈਂਸਰ ਬੋਰਡ ਖਿਲਾਫ ਨਾਰਾਜ਼ਗੀ ਜ਼ਾਹਰ ਕੀਤੀ ਹੈ। ਅਦਾਕਾਰ ਦਾ ਦੋਸ਼ ਹੈ ਕਿ ਸੈਂਸਰ ਬੋਰਡ ਕਾਰਨ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਖੁਸ਼ਖਬਰੀ' ਦੀ ਰਿਲੀਜ਼ਿੰਗ ਵਿੱਚ ਦੇਰੀ ਹੋ ਰਹੀ ਹੈ। ਬੀਨੂੰ ਢਿੱਲੋਂ ਦਾ ਕਹਿਣਾ ਹੈ ਕਿ ਸੈਂਸਰ ਬੋਰਡ ਵੱਲੋਂ ਖੇਤਰੀ ਭਾਸ਼ਾ ਦੀਆਂ ਫਿਲਮਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਮੌਤ ਤੋਂ ਬਾਅਦ ਅਦਾਕਾਰਾ ਦੀ ਆਖਰੀ ਪੋਸਟ ਹੋਈ ਵਾਇਰਲ, ਪੰਜਾਬੀ ਗਾਇਕ ਦੇ ਭਜਨ 'ਤੇ ਝੂਮਦੀ ਆਈ ਨਜ਼ਰ
ਉਨ੍ਹਾਂ ਕਿਹਾ ਕਿ ਸੈਂਸਰ ਬੋਰਡ ਦੀ ਸਖ਼ਤੀ ਕਾਰਨ ਉਨ੍ਹਾਂ ਦੀ ਫਿਲਮ 'ਖੁਸ਼ਖਬਰੀ' ਹੁਣ ਇੱਕ ਹਫਤਾ ਲੇਟ ਰਿਲੀਜ਼ ਹੋ ਰਹੀ ਹੈ। ਬੋਰਡ ਖਿਲਾਫ ਆਪਣੀ ਭੜਾਸ ਕੱਢਦਿਆਂ ਬੀਨੂੰ ਢਿੱਲੋਂ ਨੇ ਕਿਹਾ ਕਿ, ਇਸ ਪਾਸੇ ਜਿੱਥੇ 'ਧੁਰੰਦਰ' ਵਰਗੀਆਂ ਫਿਲਮਾਂ ਵਿਚ ਖੁੱਲ੍ਹੇਆਮ ਗਾਲੀ-ਗਲੋਚ ਅਤੇ ਹਿੰਸਾ ਦਿਖਾਈ ਗਈ ਹੈ, ਉਥੇ ਹੀ ਉਨ੍ਹਾਂ ਦੀ ਫਿਲਮ ਵਿੱਚ ਇੱਕ ਛੋਟੇ ਜਿਹੇ ਸ਼ਬਦ ਨੂੰ ਲੈ ਕੇ ਬੋਰਡ ਨੇ 6 ਕੱਟ ਲਗਾ ਦਿੱਤੇ ਹਨ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਦੀ ਹੋ ਗਈ ਮੌਤ! ਹਰਿਆਣਾ 'ਚ ਘਰ ਅੰਦਰੋਂ ਮਿਲੀ ਲਾਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
