ਤਾਮਿਲਨਾਡੂ ਵਿਧਾਨ ਸਭਾ ਚੋਣਾਂ: ਅਦਾਕਾਰ ਅਜੀਤ ਕੁਮਾਰ ਨੇ ਪਾਈ ਵੋਟ

Thursday, Apr 23, 2026 - 04:31 PM (IST)

ਤਾਮਿਲਨਾਡੂ ਵਿਧਾਨ ਸਭਾ ਚੋਣਾਂ: ਅਦਾਕਾਰ ਅਜੀਤ ਕੁਮਾਰ ਨੇ ਪਾਈ ਵੋਟ

ਚੇਨਈ (ਏਜੰਸੀ) : ਤਾਮਿਲਨਾਡੂ ਦੀਆਂ 234 ਵਿਧਾਨ ਸਭਾ ਸੀਟਾਂ ਲਈ ਅੱਜ ਇੱਕੋ ਪੜਾਅ ਵਿੱਚ ਵੋਟਾਂ ਪੈ ਰਹੀਆਂ ਹਨ। ਲੋਕਤੰਤਰ ਦੇ ਇਸ ਜਸ਼ਨ ਵਿੱਚ ਆਮ ਲੋਕਾਂ ਦੇ ਨਾਲ-ਨਾਲ ਅਦਾਕਾਰ ਐੱਸ. ਅਜੀਤ ਕੁਮਾਰ ਨੇ ਵੀ ਵਧ-ਚੜ੍ਹ ਕੇ ਹਿੱਸਾ ਲਿਆ। ਮਸ਼ਹੂਰ ਅਦਾਕਾਰ ਐੱਸ. ਅਜੀਤ ਕੁਮਾਰ ਸਵੇਰੇ ਚੇਨਈ ਦੇ ਤਿਰੂਵਨਮੀਯੂਰ ਇਲਾਕੇ ਵਿੱਚ ਸਥਿਤ ਪੋਲਿੰਗ ਸਟੇਸ਼ਨ 'ਤੇ ਪਹੁੰਚੇ ਅਤੇ ਆਪਣੀ ਵੋਟ ਪਾਈ। ਵੋਟ ਪਾਉਣ ਤੋਂ ਬਾਅਦ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵੋਟ ਪਾਉਣਾ ਇੱਕ ਨਾਗਰਿਕ ਵਜੋਂ ਉਨ੍ਹਾਂ ਦਾ ਸਭ ਤੋਂ ਵੱਡਾ ਲੋਕਤੰਤਰੀ ਅਧਿਕਾਰ ਹੈ ਅਤੇ ਉਨ੍ਹਾਂ ਨੇ ਵੋਟਰਾਂ ਨੂੰ ਜ਼ਿੰਮੇਵਾਰੀ ਨਾਲ ਆਪਣੀ ਵੋਟ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ।

ਤਾਮਿਲਨਾਡੂ ਵਿੱਚ ਮੁੱਖ ਮੁਕਾਬਲਾ DMK ਦੀ ਅਗਵਾਈ ਵਾਲੇ ਗਠਜੋੜ ਅਤੇ AIADMK ਦੀ ਅਗਵਾਈ ਵਾਲੇ ਐਨਡੀਏ (NDA) ਵਿਚਕਾਰ ਦੇਖਿਆ ਜਾ ਰਿਹਾ ਹੈ।ਇਸ ਦੇ ਨਾਲ ਹੀ, ਅਦਾਕਾਰ ਤੋਂ ਸਿਆਸਤਦਾਨ ਬਣੇ ਵਿਜੇ ਵੀ ਆਪਣੀ ਪਾਰਟੀ TVK ਨਾਲ ਪਹਿਲੀ ਵਾਰ ਚੋਣ ਮੈਦਾਨ ਵਿੱਚ ਉਤਰੇ ਹਨ, ਜਿਸ ਕਾਰਨ ਮੁਕਾਬਲਾ ਹੋਰ ਵੀ ਦਿਲਚਸਪ ਹੋਣ ਦੀ ਉਮੀਦ ਹੈ। ਇਨ੍ਹਾਂ ਵੋਟਾਂ ਦੀ ਗਿਣਤੀ 4 ਮਈ ਨੂੰ ਕੀਤੀ ਜਾਵੇਗੀ।


author

cherry

Content Editor

Related News