"ਗਲੋਰੀ" ਟ੍ਰੇਲਰ ਲਾਂਚ ਮੌਕੇ ਲਾਈਵ ਬਾਕਸਿੰਗ ਮੈਚ ਖੇਡਣ ਵਾਲੇ ਪਹਿਲੇ ਭਾਰਤੀ ਅਦਾਕਾਰ ਬਣੇ ਪੁਲਕਿਤ ਸਮਰਾਟ
Saturday, Apr 18, 2026 - 11:58 AM (IST)
ਮੁੰਬਈ (ਏਜੰਸੀ)- ਰੀਅਲ ਅਤੇ ਰੀਲ ਵਿਚਕਾਰ ਸੀਮਾਵਾਂ ਨੂੰ ਤੋੜਦੇ ਹੋਏ, ਅਦਾਕਾਰ ਪੁਲਕਿਤ ਸਮਰਾਟ ਨੇ 'ਗਲੋਰੀ' ਦੇ ਟ੍ਰੇਲਰ ਲਾਂਚ 'ਤੇ ਪ੍ਰੋਫੈਸ਼ਨਲ ਬਾਕਸਰ ਨੀਰਜ ਗੋਇਤ ਨਾਲ ਇਕ ਜ਼ਬਰਦਸਤ ਲਾਈਵ ਬਾਕਸਿੰਗ ਮੁਕਾਬਲਾ ਕਰ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਹ ਹਾਈ-ਐਨਰਜੀ ਫੇਸ ਆਫ ਸਿਰਫ ਇਕ ਪ੍ਰਮੋਸ਼ਨਲ ਸਟੰਟ ਨਹੀਂ ਸੀ, ਸਗੋਂ ਇਕ ਅਸਲੀ ਅਤੇ ਦਮਦਾਰ ਮੁਕਾਬਲਾ ਸੀ, ਜਿਸ ਨੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ ਅਤੇ ਇੰਡਸਟਰੀ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਪੁਲਕਿਤ ਨਾ ਸਿਰਫ ਪੂਰੇ ਆਤਮ ਵਿਸ਼ਵਾਸ ਨਾਲ ਰਿੰਗ ਵਿੱਚ ਉਤਰੇ, ਸਗੋਂ ਨੀਰਜ ਗੋਇਤ ਵਰਗੇ ਤਜ਼ਰਬੇਕਾਰ ਖਿਡਾਰੀ ਨਾਲ ਕਦਮ ਨਾਲ ਕਦਮ ਮਿਲਾ ਕੇ ਮੁਕਾਬਲਾ ਵੀ ਕੀਤਾ।
ਫਿਲਹਾਲ ਇਸ ਪ੍ਰਾਪਤੀ ਨਾਲ, ਪੁਲਕਿਤ ਸਮਰਾਟ ਪ੍ਰੋਫੈਸ਼ਨਲ ਬਾਕਸਰ ਨਾਲ ਲਾਈਵ ਬਾਕਸਿੰਗ ਮੈਚ ਖੇਡਣ ਵਾਲੇ ਪਹਿਲੇ ਭਾਰਤੀ ਅਦਾਕਾਰ ਬਣ ਗਏ ਹਨ, ਜੋ ਭਾਰਤੀ ਸਿਨੇਮਾ ਲਈ ਇਕ ਇਤਿਹਾਸਕ ਪਲ ਹੈ। ਗਲੋਬਲ ਪੱਧਰ 'ਤੇ ਉਹ ਹੁਣ ਟੌਮ ਹਾਰਡੀ ਅਤੇ ਜੈਕ ਗਿਲੇਨਹਾਲ ਵਰਗੇ ਚੋਣਵੇਂ ਕਲਾਕਾਰਾਂ ਵਿਚ ਸ਼ਾਮਲ ਹੋ ਗਏ ਹਨ, ਜਿਨ੍ਹਾਂ ਨੇ ਅਜਿਹਾ ਕਾਰਨਾਮਾ ਕੀਤਾ ਹੈ ਅਤੇ ਨਾਲ ਹੀ ਇਹ ਉਪਲੱਬਧੀ ਹਾਸਲ ਕਰਨ ਵਾਲੇ ਉਹ ਵਿਸ਼ਵ ਦੇ ਤੀਜੇ ਅਦਾਕਾਰ ਬਣ ਗਏ ਹਨ।
