ਤਾਮਿਲਨਾਡੂ ਵਿਧਾਨ ਸਭਾ ਚੋਣਾਂ: ਅਦਾਕਾਰ ਸੂਰੀਆ ਤੇ ਜਯੋਤਿਕਾ ਨੇ ਪਾਈ ਵੋਟ

Thursday, Apr 23, 2026 - 05:19 PM (IST)

ਤਾਮਿਲਨਾਡੂ ਵਿਧਾਨ ਸਭਾ ਚੋਣਾਂ: ਅਦਾਕਾਰ ਸੂਰੀਆ ਤੇ ਜਯੋਤਿਕਾ ਨੇ ਪਾਈ ਵੋਟ

ਚੇਨਈ (ਏਜੰਸੀ) : ਤਾਮਿਲਨਾਡੂ ਦੀਆਂ 234 ਵਿਧਾਨ ਸਭਾ ਸੀਟਾਂ ਲਈ ਅੱਜ ਇੱਕੋ ਪੜਾਅ ਵਿੱਚ ਵੋਟਾਂ ਪੈ ਰਹੀਆਂ ਹਨ। ਲੋਕਤੰਤਰ ਦੇ ਇਸ ਜਸ਼ਨ ਵਿੱਚ ਆਮ ਲੋਕਾਂ ਦੇ ਨਾਲ-ਨਾਲ ਮਸ਼ਹੂਰ ਅਦਾਕਾਰ ਜੋੜੀ ਸੂਰੀਆ ਅਤੇ ਜਯੋਤਿਕਾ ਨੇ ਵੀ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ। ਦੋਵੇਂ ਚੇਨਈ ਦੇ ਟੀ ਨਗਰ ਵਿੱਚ ਇੱਕ ਪੋਲਿੰਗ ਬੂਥ 'ਤੇ ਪਹੁੰਚੇ ਅਤੇ ਆਪਣੀ ਵੋਟ ਪਾਈ।

ਸੂਰੀਆ ਕਾਲੇ ਰੰਗ ਦੀਆਂ ਐਨਕਾਂ ਦੇ ਨਾਲ ਕਾਲੀ ਕਮੀਜ਼ ਵਿੱਚ ਸਟਾਈਲਿਸ਼ ਲੱਗ ਰਹੇ ਸਨ, ਜਦੋਂਕਿ ਜਯੋਤਿਕਾ ਨੇ ਕੁੜਤੇ ਨਾਲ ਦੁਪੱਟਾ ਲਿਆ ਹੋਇਆ ਸੀ। ਇਸ ਦੌਰਾਨ, ਮੁੱਖ ਮੰਤਰੀ ਐਮਕੇ ਸਟਾਲਿਨ, ਟੀਵੀਕੇ ਮੁਖੀ ਵਿਜੇ, ਡੀਐਮਕੇ ਮੰਤਰੀ ਕੇਐਨ ਨਹਿਰੂ ਸਮੇਤ ਕਈ ਨੇਤਾਵਾਂ ਨੇ ਵੀ ਵੋਟ ਪਾਈ।

ਦੱਸ ਦੇਈਏ ਕਿ ਤਾਮਿਲਨਾਡੂ ਦੇ 234 ਵਿਧਾਨ ਸਭਾ ਹਲਕਿਆਂ ਅਤੇ ਪੱਛਮੀ ਬੰਗਾਲ ਦੇ 152 ਹਲਕਿਆਂ ਲਈ ਵੋਟਿੰਗ ਅੱਜ ਸਵੇਰੇ ਤੋਂ ਸਖ਼ਤ ਸੁਰੱਖਿਆ ਵਿਚਕਾਰ ਸ਼ੁਰੂ ਹੈ। ਵੋਟਿੰਗ ਅੱਜ ਸ਼ਾਮ 6:00 ਵਜੇ ਸਮਾਪਤ ਹੋਵੇਗੀ। ਤਾਮਿਲਨਾਡੂ ਵਿੱਚ ਮੁੱਖ ਮੁਕਾਬਲਾ DMK ਦੀ ਅਗਵਾਈ ਵਾਲੇ ਗਠਜੋੜ ਅਤੇ AIADMK ਦੀ ਅਗਵਾਈ ਵਾਲੇ ਐਨਡੀਏ (NDA) ਵਿਚਕਾਰ ਦੇਖਿਆ ਜਾ ਰਿਹਾ ਹੈ।ਇਸ ਦੇ ਨਾਲ ਹੀ, ਅਦਾਕਾਰ ਤੋਂ ਸਿਆਸਤਦਾਨ ਬਣੇ ਵਿਜੇ ਵੀ ਆਪਣੀ ਪਾਰਟੀ TVK ਨਾਲ ਪਹਿਲੀ ਵਾਰ ਚੋਣ ਮੈਦਾਨ ਵਿੱਚ ਉਤਰੇ ਹਨ, ਜਿਸ ਕਾਰਨ ਮੁਕਾਬਲਾ ਹੋਰ ਵੀ ਦਿਲਚਸਪ ਹੋਣ ਦੀ ਉਮੀਦ ਹੈ। ਇਨ੍ਹਾਂ ਵੋਟਾਂ ਦੀ ਗਿਣਤੀ 4 ਮਈ ਨੂੰ ਕੀਤੀ ਜਾਵੇਗੀ।


author

cherry

Content Editor

Related News