ਭੂਮੀ ਪੇਡਨੇਕਰ ਨੇ ਦੱਸਿਆ ਕਿਵੇਂ ਉਸ ਨੇ ਅਕਸ਼ੈ ਨਾਲ ਕੰਮ ਕਰਨ ਦਾ ਬਚਪਨ ਦਾ ਸੁਪਨਾ ਕੀਤਾ ਸਾਕਾਰ
Saturday, Apr 25, 2026 - 01:59 PM (IST)
ਮੁੰਬਈ- ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦੇ ਸ਼ੋਅ ‘ਵ੍ਹੀਲ ਆਫ ਫਾਰਚਿਊਨ’ ਵਿਚ ਭੂਮੀ ਪੇਡਨੇਕਰ ਨੇ ਦੱਸਿਆ ਕਿ ਕਿਵੇਂ ਬਚਪਨ ਵਿਚ ਉਸ ਨੇ ਅਕਸ਼ੈ ਕੁਮਾਰ ਨਾਲ ਕੰਮ ਕਰਨ ਦਾ ਦੇਖਿਆ ਸੁਪਨਾ ਸਾਕਾਰ ਕੀਤਾ। ਸ਼ੋਅ ਵਿਚ ਭੂਮੀ ਨੇ ਦਿਲ ਨੂੰ ਛੂਹ ਲੈਣ ਵਾਲਾ ਕਿੱਸਾ ਸਾਂਝਾ ਕੀਤਾ। ਉਸ ਨੇ ਕਿਹਾ, “ਮੈਂ ਤੁਹਾਨੂੰ (ਅਕਸ਼ੈ) ਇਕ ਕਿੱਸਾ ਦੱਸਣਾ ਚਾਹੁੰਦੀ ਹਾਂ ਜੋ ਮੈਂ ਤੁਹਾਨੂੰ ਪਿਛਲੇ 10 ਸਾਲਾਂ ਤੋਂ ਨਹੀਂ ਦੱਸਿਆ । ਜਦੋਂ ਮੈਂ 10–12 ਸਾਲ ਦੀ ਸੀ ਤਾਂ ਮੇਰੇ ਸਾਹਮਣੇ ਵਾਲੀ ਅੰਡਰ-ਕੰਸਟ੍ਰਕਸ਼ਨ ਬਿਲਡਿੰਗ ਵਿਚ ਸ਼ੂਟਿੰਗ ਹੋ ਰਹੀ ਸੀ। ਤੁਸੀਂ ਇਕ ਸਟੰਟ ਕਰ ਰਹੇ ਸੀ, ਜਿਸ ਵਿਚ ਬਾਈਕ ਨਾਲ ਪੌੜੀਆਂ ’ਤੇ ਉੱਪਰ ਜਾ ਰਹੇ ਸੀ।”
ਅਕਸ਼ੈ ਨੇ ਤੁਰੰਤ ਜਵਾਬ ਦਿੱਤਾ, “ਉਸ ਫਿਲਮ ਦਾ ਨਾਂ ‘ਇਨਸਾਫ਼’ ਸੀ ਅਤੇ ਹੀਰੋਇਨ ਸੀ ਸ਼ਿਲਪਾ ਸ਼ੈੱਟੀ।” ਭੂਮੀ ਨੇ ਕਿਹਾ, “ਉਸ ਵੇਲੇ ਮੈਂ ਉੱਥੇ ਮਨ ਵਿਚ ਸੋਚਿਆ ਸੀ ਕਿ ਮੈਂ ਐਕਟਰ ਬਣਨਾ ਹੈ ਅਤੇ ਕਾਸ਼ ਮੈਨੂੰ ਕਦੇ ਤੁਹਾਡੇ ਨਾਲ ਕੰਮ ਕਰਨ ਦਾ ਮੌਕਾ ਮਿਲੇ।” ਉਹ ਮੌਕਾ ਮੈਨੂੰ ‘ਟਾਇਲਟ : ਏ ਪ੍ਰੇਮ ਕਥਾ’ ਵਿਚ ਮਿਲ ਗਿਆ।
