ਪਾਰਟੀ ''ਚ ਆਫਰ ਹੁੰਦੇ ਹਨ ਡਰੱਗਜ਼, ਇਨਕਾਰ ਕਰਨ ''ਤੇ ਕਰਦੇ ਹਨ ਬਾਈਕਾਟ : ਅਕਸ਼ਰਾ ਸਿੰਘ

09/23/2020 1:41:02 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਗੁੱਥੀ ਹੁਣ ਡਰੱਗਜ਼ ਐਂਗਲ 'ਚ ਫਸਦੀ ਨਜ਼ਰ ਆ ਰਹੀ ਹੈ। ਬਾਲੀਵੁੱਡ ਦੇ ਨਾਲ-ਨਾਲ ਕੰਨੜ ਤੇ ਭੋਜਪੁਰੀ ਫ਼ਿਲਮ ਉਦਯੋਗ 'ਚ ਵੀ ਇਸ ਦੀਆਂ ਤਾਰਾਂ ਜੁੜੀਆਂ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸ ਦੀ ਜਾਂਚ ਸ਼ੁਰੂ ਹੋ ਚੁੱਕੀ ਹੈ। ਭੋਜਪੁਰੀ ਸਿਨੇਮਾ ਦੀ ਅਦਾਕਾਰਾ ਅਕਸ਼ਰਾ ਸਿੰਘ ਨੇ ਇੰਡਸਟਰੀ ਦੇ ਡਰੱਗ ਕੁਨੈਕਸ਼ਨ ਬਾਰੇ ਕਈ ਖ਼ੁਲਾਸੇ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਪਾਰਟੀਆਂ 'ਚ ਡਰੱਗਜ਼ ਆਫਰ ਹੁੰਦੇ ਹਨ ਅਤੇ ਜਿਹੜਾ ਵੀ ਡਰੱਗਜ਼ ਲੈਣ ਤੋਂ ਇਨਕਾਰ ਕਰਦ ਹੈ ਇੰਡਸਟਰੀ 'ਚ ਉਸ ਦਾ ਬਾਈਕਾਟ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇੰਡਸਟਰੀ 'ਚ ਡਰੱਗਜ਼ ਲੈਂਦੇ ਹਾਂ ਤਾਂ ਮੰਨਿਆ ਜਾਂਦਾ ਹੈ ਕਿ ਸੋਸਾਇਟੀ ਹਾਈ ਪ੍ਰੋਫਾਈਲ ਹੈ। ਅਕਸ਼ਰਾ ਨੇ ਕਿਹਾ ਕਿ ਫਿਲਮ ਇੰਡਸਟਰੀ 'ਚ ਜਿੰਨੇ ਵੀ ਵੱਡੇ ਲੋਕ ਹਨ, ਸਾਰੇ ਇਕ ਗਰੁੱਪ ਬਣਾਉਂਧੇ ਹਨ ਤੇ ਪਾਰਟੀਆਂ ਕਰਦੇ ਹਨ, ਡਰੱਗਜ਼ ਲੈਂਦੇ ਹਨ। ਜੇਕਰ ਉਨ੍ਹਣ ਵਿਰੁੱਧ ਇਕ-ਦੋ ਲੋਕ ਆਵਾਜ਼ ਚੁੱਕਦੇ ਹਨ ਤਾਂ ਉਨ੍ਹਾਂ ਨੂੰ ਦਬਾ ਦਿੱਤਾ ਜਾਂਦਾ ਹੈ।

ਦੱਸਣਯੋਗ ਹੈ ਕਿ ਡਰੱਗਜ਼ ਮਾਮਲੇ 'ਚ ਮਸ਼ਹੂਰ ਅਦਾਕਾਰਾ ਰਾਗਿਨੀ ਦਿਵੇਦੀ ਦਾ ਨਾਂ ਵੀ ਸਾਹਮਣੇ ਆਇਆ ਸੀ। ਮਾਮਲੇ 'ਚ ਕੇਂਦਰੀ ਅਪਰਾਧ ਸਾਖਾ ਨੇ ਰਾਗਿਨੀ ਦੇ ਘਰ 'ਚ ਛਾਪੇਮਾਰੀ ਕਰਨ ਤੋਂ ਬਾਅਦ ਉਸ ਨੂੰ ਹਿਰਾਸਤ 'ਚ ਲੈ ਲਿਆ ਸੀ। ਇਸ ਤੋਂ ਪਹਿਲਾਂ ਕੰਨੜ ਅਦਾਕਾਰਾ ਸੰਜਨਾ ਗਾਲਰਾਨੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। 

ਰਾਗਿਨੀ ਦਿਵੇਦੀ ਸਣੇ 6 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ 
ਇਸ ਮਾਮਲੇ ਵਿਚ ਹੁਣ ਤੱਕ ਅਦਾਕਾਰਾ ਰਾਗਿਨੀ ਦਿਵੇਦੀ ਸਮੇਤ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਅਦਾਕਾਰਾ ਰਾਗਿਨੀ ਨੂੰ ਐਨ. ਡੀ. ਪੀ. ਐਸ. ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ। ਰਾਗਿਨੀ ਦਿਵੇਦੀ ਨੂੰ 3 ਦਿਨਾਂ ਲਈ ਪੁਲਸ ਹਿਰਾਸਤ ਵਿਚ ਭੇਜਿਆ ਗਿਆ। ਉਸ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਦੇ ਨਾਲ ਹੀ ਪੁਲਸ ਨੇ ਹੁਣ ਤੱਕ ਆਰਟੀਓ ਕਲਰਕ ਰਵੀ ਸ਼ੰਕਰ, ਇੰਟੀਰਿਅਰ ਡਿਜ਼ਾਈਨਰ ਰਾਹੁਲ ਅਤੇ ਪਾਰਟੀ ਹੋਸਟ ਵੀਰੇਨ ਨੂੰ ਗ੍ਰਿਫ਼ਤਾਰ ਕੀਤਾ ਹੈ।

ਡਰੱਗਜ਼ ਐਂਗਲ 'ਚ ਜੁੜੇ ਕਈ ਹਸਤੀਆਂ ਦੇ ਨਾਂ
ਦੱਸ ਦਈਏ ਕਿ 21 ਅਗਸਤ ਨੂੰ ਇਸ ਮਾਮਲੇ ਦੀ ਜਾਂਚ ਟੀਮ ਨੇ ਕੁਝ ਹਾਈਪ੍ਰੋਫਾਈਲ ਡਰੱਗਜ਼ ਪੇਡਲਰਸ (ਨਸ਼ਾ ਤਸਕਰਾਂ) ਨੂੰ ਫੜ੍ਹਿਆ ਸੀ, ਜੋ ਕੰਨੜ ਫ਼ਿਲਮ ਉਦਯੋਗ 'ਚ ਡਰੱਗਜ਼ ਦੀ ਸਪਲਾਈ ਕਰਦੇ ਹਨ, ਜਿਸ ਤੋਂ ਬਾਅਦ ਨਾਰਕੋਟਿਕਸ ਦੀ ਜਾਂਚ ਚੱਲ ਰਹੀ ਹੈ। ਇਸ ਦੌਰਾਨ ਕਈ ਹਸਤੀਆਂ ਦੇ ਨਾਂ ਸਾਹਮਣੇ ਆਏ ਹਨ। ਮੀਡੀਆ ਖ਼ਬਰਾਂ ਮੁਤਾਬਕ, ਰਾਗਿਨੀ ਦੇ ਦੋਸਤ ਰਵੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁੱਛਗਿੱਛ 'ਚ ਰਾਗਿਨੀ ਦਾ ਨਾਂ ਵੀ ਸਾਹਮਣੇ ਆਇਆ ਸੀ। ਇਸ ਲਈ ਸੀ. ਬੀ. ਆਈ. ਨੇ ਉਸ ਨੂੰ ਨੋਟਿਸ ਭੇਜਿਆ ਸੀ।
 


sunita

Content Editor

Related News