ਜਲੰਧਰ ਪੁਲਸ ਦਾ ਨਵੇਂ ਸਾਲ ਹੁੱਲੜਬਾਜ਼ਾਂ ਲਈ ਖਾਸ ਸੰਦੇਸ਼, ਕਾਨੂੰਨ ਤੋੜਿਆ ਤਾਂ ਥਾਣੇ ''ਚ ਹੋਵੇਗੀ ''ਪਾਰਟੀ''

Wednesday, Dec 31, 2025 - 08:07 PM (IST)

ਜਲੰਧਰ ਪੁਲਸ ਦਾ ਨਵੇਂ ਸਾਲ ਹੁੱਲੜਬਾਜ਼ਾਂ ਲਈ ਖਾਸ ਸੰਦੇਸ਼, ਕਾਨੂੰਨ ਤੋੜਿਆ ਤਾਂ ਥਾਣੇ ''ਚ ਹੋਵੇਗੀ ''ਪਾਰਟੀ''

ਜਲੰਧਰ- ਨਵੇਂ ਸਾਲ 2026 ਦੇ ਜਸ਼ਨਾਂ ਨੂੰ ਲੈ ਕੇ ਜਲੰਧਰ ਪੁਲਸ ਨੇ ਸ਼ਹਿਰ ਵਿੱਚ ਅਮਨ-ਸ਼ਾਂਤੀ ਬਣਾਈ ਰੱਖਣ ਲਈ ਬਹੁਤ ਹੀ ਰਚਨਾਤਮਕ ਅਤੇ ਸਖ਼ਤ ਚਿਤਾਵਨੀ ਜਾਰੀ ਕੀਤੀ ਹੈ। ਪੁਲਸ ਨੇ ਨਵੇਂ ਸਾਲ 2026 ਤੋਂ ਪਹਿਲਾਂ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਅਤੇ ਕਾਨੂੰਨ ਦੀ ਪਾਲਣਾ ਲਈ ਜਾਗਰੂਕ ਕਰਨ ਵਾਸਤੇ ਇੱਕ ਅਨੋਖਾ ਤੇ ਤੰਜ਼ੀਆ ਪੋਸਟਰ ਜਾਰੀ ਕੀਤਾ ਹੈ, ਜੋ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਪੋਸਟਰ ਰਾਹੀਂ ਪੁਲਸ ਨੇ ਨਸ਼ੇ ਵਿੱਚ ਗੱਡੀ ਚਲਾਉਣ, ਹੁੱਲੜਬਾਜ਼ੀ ਅਤੇ ਕਾਨੂੰਨ ਤੋੜਨ ਵਾਲਿਆਂ ਨੂੰ ਸਿੱਧੇ ਪਰ ਹਾਸਿਆਂ ਭਰੇ ਅੰਦਾਜ਼ ਵਿੱਚ ਚਿਤਾਵਨੀ ਦਿੱਤੀ ਹੈ।

ਪੁਲਸ ਨੇ ਸੋਸ਼ਲ ਮੀਡੀਆ ਰਾਹੀਂ ਹੁੱਲੜਬਾਜ਼ੀ ਕਰਨ ਵਾਲਿਆਂ ਨੂੰ ਸਿੱਧਾ ਸੁਨੇਹਾ ਦਿੱਤਾ ਹੈ ਕਿ ਉਨ੍ਹਾਂ ਲਈ 'ਖਾਸ ਪਾਰਟੀ' ਦਾ ਪ੍ਰਬੰਧ ਕੀਤਾ ਗਿਆ ਹੈ। 

ਪੋਸਟਰ ਵਿੱਚ ਲਿਖਿਆ ਗਿਆ ਹੈ ਕਿ “ਹੁੱਲੜਬਾਜ਼ਾਂ ਲਈ ਸੈੱਲ ਬਲਾਕ ਪਾਰਟੀ” ਰੱਖੀ ਹੈ, ਜਿੱਥੇ ਖਾਸ ‘ਪਰਫਾਰਮਰ’ ਵਜੋਂ ਬ੍ਰੈਥ ਐਨਾਲਾਈਜ਼ਰ, ਡੀਜੇ ਸੇਫਟੀ ਫਸਟ ਅਤੇ ‘ਡਿਫੈਂਸਿਵ ਡਰਾਈਵਰਜ਼ ਬੈਂਡ’ ਦਾ ਜ਼ਿਕਰ ਕੀਤਾ ਗਿਆ ਹੈ।

VIP ਸਹੂਲਤਾਂ ਅਤੇ ਟ੍ਰਾਂਸਪੋਰਟ: ਨਿਯਮ ਤੋੜਨ ਵਾਲਿਆਂ ਲਈ ਪੁਲਸ ਨੇ ਲਾਲ ਅਤੇ ਨੀਲੀ ਬੱਤੀ ਵਾਲੀਆਂ ਗੱਡੀਆਂ (SUVs) ਦੇ ਰੂਪ ਵਿੱਚ ਮੁਫ਼ਤ ਆਵਾਜਾਈ ਦਾ ਪ੍ਰਬੰਧ ਕਰਨ ਦੀ ਗੱਲ ਕਹੀ ਹੈ। ਇੰਨਾ ਹੀ ਨਹੀਂ, ਉਨ੍ਹਾਂ ਲਈ 'VIP ਲੌਂਜ' ਵਿੱਚ ਜੇਲ੍ਹ ਦੀਆਂ ਸੀਖਾਂ ਵਾਲਾ ਆਰਾਮਦਾਇਕ ਖੇਤਰ ਹੋਣ ਦਾ ਵਿਅੰਗ ਵੀ ਕੀਤਾ ਗਿਆ ਹੈ।

ਸਪੀਡ ਕੈਮਰਿਆਂ ਨਾਲ ਨਿਗਰਾਨੀ: ਪੁਲਸ ਨੇ ਸਪੱਸ਼ਟ ਕੀਤਾ ਹੈ ਕਿ ਤੇਜ਼ ਰਫ਼ਤਾਰ ਵਾਹਨ ਚਲਾਉਣ ਵਾਲਿਆਂ 'ਤੇ ਸਪੀਡ ਕੈਮਰਿਆਂ ਰਾਹੀਂ ਤਿੱਖੀ ਨਜ਼ਰ ਰੱਖੀ ਜਾਵੇਗੀ।

Happy New Year 2026! For hooligans, the celebration is inside—welcome to the Cell Block Party 🚔😎 Law & order never takes a holiday.

ਜਲੰਧਰ ਪੁਲਸ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਵੀ ਵਿਅਕਤੀ ਹੁੱਲੜਬਾਜ਼ੀ ਕਰਦਾ ਜਾਂ ਨਿਯਮ ਤੋੜਦਾ ਨਜ਼ਰ ਆਉਂਦਾ ਹੈ, ਤਾਂ ਤੁਰੰਤ 112 ਨੰਬਰ 'ਤੇ ਸੂਚਨਾ ਦਿੱਤੀ ਜਾਵੇ ਤਾਂ ਜੋ "ਚੰਗਾ ਸਮਾਂ" ਸ਼ੁਰੂ ਕੀਤਾ ਜਾ ਸਕੇ। ਪੁਲਸ ਦਾ ਇਹ ਅਨੋਖਾ ਤਰੀਕਾ ਲੋਕਾਂ ਵੱਲੋਂ ਖੂਬ ਸਰਾਹਿਆ ਜਾ ਰਿਹਾ ਹੈ ਅਤੇ ਇਹ ਪੋਸਟਰ ਸਾਫ਼ ਸੰਦੇਸ਼ ਦਿੰਦਾ ਹੈ ਕਿ ਨਵੇਂ ਸਾਲ ਦੀ ਖੁਸ਼ੀ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਹੀ ਮਨਾਈ ਜਾਵੇ।


author

Rakesh

Content Editor

Related News