ਮਸ਼ਹੂਰ ਅਦਾਕਾਰ ਤੇ ਨਿਰਦੇਸ਼ਕ ਖਿਲਾਫ ਨੂੰਹ ਨੇ ਦਰਜ ਕਰਾਈ FIR, ਪੂਰੇ ਟੱਬਰ ''ਤੇ ਲਾਏ ਗੰਭੀਰ ਦੋਸ਼
Friday, Sep 12, 2025 - 02:58 PM (IST)

ਬੈਂਗਲੂਰੂ (ਏਜੰਸੀ) - ਮਸ਼ਹੂਰ ਕੰਨੜ ਅਦਾਕਾਰ ਅਤੇ ਫ਼ਿਲਮ ਨਿਰਦੇਸ਼ਕ ਐੱਸ. ਨਾਰਾਇਣ, ਉਨ੍ਹਾਂ ਦੀ ਪਤਨੀ ਭਾਗਿਆਵਤੀ ਅਤੇ ਪੁੱਤਰ ਪਵਨ ਖ਼ਿਲਾਫ਼ ਬੈਂਗਲੂਰੂ ਪੁਲਸ ਨੇ ਦਾਜ ਉਤਪੀੜਨ ਲਈ FIR ਦਰਜ ਕੀਤੀ ਹੈ। ਇਹ FIR ਨਾਰਾਇਣ ਦੀ ਨੂੰਹ ਤੇ ਪਵਨ ਦੀ ਪਤਨੀ ਪਵਿਤਰਾ ਵੱਲੋਂ ਜਨਨਭਾਰਤੀ ਥਾਣੇ ਵਿੱਚ ਦਰਜ ਕਰਾਈ ਗਈ ਹੈ। ਉਸਦਾ ਕਹਿਣਾ ਹੈ ਕਿ 2021 ਵਿੱਚ ਵਿਆਹ ਸਮੇਂ ਦਾਜ ਦਿੱਤਾ ਗਿਆ ਸੀ, ਪਰ ਇਸਦੇ ਬਾਵਜੂਦ ਪਵਨ ਅਤੇ ਉਸਦਾ ਪਰਿਵਾਰ ਹੋਰ ਪੈਸਿਆਂ ਦੀ ਮੰਗ ਕਰਦਾ ਰਿਹਾ। ਪਵਨ ਬੇਰੁਜ਼ਗਾਰ ਸੀ ਅਤੇ ਘਰ ਦੇ ਖ਼ਰਚੇ ਪਵਿਤਰਾ ਹੀ ਚਲਾਂਦੀ ਸੀ।
ਇਹ ਵੀ ਪੜ੍ਹੋ: ਮਨੋਰੰਜਨ ਜਗਤ 'ਚ ਸੋਗ ਦੀ ਲਹਿਰ; ਮਸ਼ਹੂਰ ਅਦਾਕਾਰਾ ਨੇ ਦੁਨੀਆ ਨੂੰ ਕਿਹਾ ਅਲਵਿਦਾ
ਸ਼ਿਕਾਇਤ ਅਨੁਸਾਰ, ਪਵਨ ਨੇ ਫ਼ਿਲਮ ਇੰਸਟੀਚਿਊਟ “ਕਲਾ ਸਮਰਾਟ ਟੀਮ ਅਕੈਡਮੀ” ਸ਼ੁਰੂ ਕਰਨ ਲਈ ਪੈਸਿਆਂ ਦੀ ਮੰਗ ਕੀਤੀ। ਇਸ ਲਈ ਪਵਿਤਰਾ ਨੇ ਆਪਣੀ ਮਾਂ ਦੇ ਗਹਿਣੇ ਗਿਰਵੀ ਰੱਖ ਕੇ ਪੈਸੇ ਇਕੱਠੇ ਕਰਕੇ ਉਸਨੂੰ ਦਿੱਤੇ। ਬਾਅਦ ਵਿੱਚ ਅਕੈਡਮੀ ਘਾਟੇ ਵਿਚ ਗਈ, ਜਿਸ ਕਾਰਨ ਇਹ ਬੰਦ ਹੋ ਗਈ। ਇਸ ਤੋਂ ਇਲਾਵਾ, ਪਵਿਤਰਾ ਨੇ 10 ਲੱਖ ਰੁਪਏ ਦਾ ਕਰਜ਼ਾ ਲੈ ਕੇ ਵੀ ਆਪਣੇ ਪਤੀ ਨੂੰ ਦਿੱਤਾ।
ਇਹ ਵੀ ਪੜ੍ਹੋ: ਵੱਡੀ ਖਬਰ; ਵਿਦੇਸ਼ੀ ਧਰਤੀ 'ਤੇ ਫਿਰ ਡੁੱਲਿਆ ਭਾਰਤੀ ਖੂਨ, ਬੇਰਹਿਮੀ ਨਾਲ ਕੀਤਾ ਗਿਆ ਕਤਲ
ਪਵਿਤਰਾ ਦਾ ਦੋਸ਼ ਹੈ ਕਿ ਉਸਨੂੰ ਘਰੋਂ ਕੱਢ ਦਿੱਤਾ ਗਿਆ ਹੈ। ਇਸ ‘ਤੇ ਉਸਨੇ ਪਵਿੱਤਰਾ ਨੇ ਦਾਜ ਲਈ ਪਰੇਸ਼ਾਨ ਕਰਨ ਦਾ ਦਾਅਵਾ ਕਰਦੇ ਹੋਏ ਸ਼ਿਕਾਇਤ ਦਰਜ ਕਰਵਾਈ ਹੈ। ਬੈਂਗਲੁਰੂ ਪੁਲਿਸ ਇਸ ਸਮੇਂ ਮਾਮਲੇ ਦੀ ਜਾਂਚ ਕਰ ਰਹੀ ਹੈ। FIR ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 85 ਅਤੇ ਦਾਜ ਮਨਾਹੀ ਐਕਟ 1961 ਦੀਆਂ ਧਾਰਾਵਾਂ 3 ਅਤੇ 4 ਅਧੀਨ ਦਰਜ ਕੀਤੀ ਗਈ ਹੈ। ਦੱਸ ਦੇਈਏ ਕਿ ਐੱਸ. ਨਾਰਾਯਣ ਕੰਨੜ ਫ਼ਿਲਮ ਉਦਯੋਗ ਦੇ ਮਸ਼ਹੂਰ ਨਿਰਦੇਸ਼ਕ ਹਨ, ਜਿਨ੍ਹਾਂ ਦੀਆਂ ਪ੍ਰਸਿੱਧ ਫ਼ਿਲਮਾਂ ਵਿੱਚ “ਅਨੁਰਾਗਦਾ ਅਲੇਗਾਲੂ,” “ਮੇਘਾ ਮਾਲੇ,” “ਥਾਵਰੀਨਾ ਠੋਟਟਿਲੂ” ਅਤੇ “ਬੇਵੁ ਬੇੱਲਾ” ਸ਼ਾਮਲ ਹਨ।
ਇਹ ਵੀ ਪੜ੍ਹੋ: ਵੱਡੀ ਖਬਰ; ਉਭਰਦੀ ਸਟਾਰ ਖਿਡਾਰਣ ਦੀ ਸੜਕ ਹਾਦਸੇ 'ਚ ਮੌਤ, ਟ੍ਰੇਨਿੰਗ ਲਈ ਜਾ ਰਹੀ ਸੀ ਸਟੇਡੀਅਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8