ਦੋਵੋਲੀਨਾ ਨੇ ਕੀਤਾ ਖ਼ੂਬਸੂਰਤ ਬੈਲੀ ਡਾਂਸ, ਪ੍ਰਸ਼ੰਸਕ ਕਰ ਰਹੇ ਨੇ ਤਾਰੀਫ਼ (ਵੀਡੀਓ)

Tuesday, Jun 29, 2021 - 12:15 PM (IST)

ਦੋਵੋਲੀਨਾ ਨੇ ਕੀਤਾ ਖ਼ੂਬਸੂਰਤ ਬੈਲੀ ਡਾਂਸ, ਪ੍ਰਸ਼ੰਸਕ ਕਰ ਰਹੇ ਨੇ ਤਾਰੀਫ਼ (ਵੀਡੀਓ)

ਮੁੰਬਈ : 'ਸਾਥ ਨਿਭਾਨਾ ਸਾਥੀਆ' ਫੇਮ ਮਸ਼ਹੂਰ ਅਦਾਕਾਰਾ ਦੋਵੋਲੀਨਾ ਭੱਟਚਾਰਿਆ ਆਪਣੇ ਛੋਟੇ ਪਰਦੇ ਦੇ ਟੀਵੀ ਸੀਰੀਅਲ ਨਾਲ ਕਾਫ਼ੀ ਮਸ਼ਹੂਰ ਹੋਈ ਹੈ। ਉਨ੍ਹਾਂ ਇਸ ਸੀਰੀਅਲ ’ਚ ‘ਗੋਪੀ ਬਹੂ’ ਦਾ ਕਿਰਦਾਰ ਅਦਾ ਕੀਤਾ ਸੀ। ਦੇਵੋਲੀਨਾ ਦਾ ਇਹ ਕਿਰਦਾਰ ਘਰ-ਘਰ ’ਚ ਕਾਫ਼ੀ ਮਸ਼ਹੂਰ ਹੋਇਆ। ਬਹੁਤ ਸਾਰੇ ਦਰਸ਼ਕ ਅੱਜ ਵੀ ਉਨ੍ਹਾਂ ਨੂੰ ਗੋਪੀ ਬਹੂ ਦੇ ਨਾਂ ਨਾਲ ਜਾਣਦੇ ਹਨ। ਇਸ ਦੌਰਾਨ ਦੇਵੋਲੀਨਾ ਦੀ ਇਕ ਵੀਡੀਓ ਸਾਹਮਣੇ ਆਈ ਹੈ। 
ਇਸ ਵੀਡੀਓ ’ਚ ਉਹ ਬੈਲੀ ਡਾਂਸ ਕਰਦੀ ਨਜ਼ਰ ਆ ਰਹੀ ਹੈ। ਦੇਵੋਲੀਨਾ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿਣ ਵਾਲੀਆਂ ਅਦਾਕਾਰਾਂ ’ਚੋਂ ਇਕ ਹੈ। ਉਹ ਆਪਣੇ ਪ੍ਰਸ਼ੰਸਕਾਂ ਦੇ ਮਨੋਰੰਜਨ ਲਈ ਅਕਸਰ ਖ਼ਾਸ ਤਸਵੀਰਾਂ ਅਤੇ ਵੀਡੀਓ ਵੀ ਸਾਂਝੀਆਂ ਕਰਦੀ ਰਹਿੰਦੀ ਹੈ। ਦੇਵੋਲੀਨਾ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ’ਚ ਉਨ੍ਹਾਂ ਦਾ ਬੋਲਡ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਨਾਲ ਹੀ ਵੀਡੀਓ ’ਚ ਉਹ ਜ਼ਬਰਦਸਤ ਬੇਲੀ ਡਾਂਸ ਕਰਦੀ ਨਜ਼ਰ ਆ ਰਹੀ ਹੈ।


ਦੇਵੋਲੀਨਾ ਨੇ ਡਾਂਸ ਦੀ ਵੀਡੀਓ ਆਪਣੇ ਆਧਿਕਾਰਤ ਇੰਸਟਾਗ੍ਰਾਮ ਅਕਾਊਂਟ ’ਤੇ ਸ਼ੇਅਰ ਕੀਤੀ ਹੈ। ਇਸ ਵੀਡੀਓ ’ਚ ਆਪਣਾ ਖ਼ੂਬਸੂਰਤ ਡਾਂਸ ਦਿਖਾਉਂਦੀ ਹੋਈ ਨਜ਼ਰ ਆ ਰਹੀ ਹੈ। ਵੀਡੀਓ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਦੇਵੋਲੀਨਾ ਅਜੇ ਬੈਲੀ ਡਾਂਸ ਸਿੱਖਣ ਦੀ ਕੋਸ਼ਿਸ਼ ਕਰ ਰਹੀ ਹੈ। ਡਾਂਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਟੀਵੀ ਦੀ ਬਹੂ ਨੇ ਫੈਨਜ਼ ਲਈ ਖ਼ਾਸ ਪੋਸਟ ਵੀ ਸ਼ੇਅਰ ਕੀਤਾ ਹੈ।
ਵੀਡੀਓ ਨੂੰ ਅਦਾਕਾਰਾ ਦੇ ਬਹੁਤ ਸਾਰੇ ਪ੍ਰਸ਼ੰਸਕ ਪਸੰਦ ਕਰ ਰਹੇ ਹਨ। ਨਾਲ ਹੀ ਟਿੱਪਣੀ ਕਰ ਕੇ ਪ੍ਰਤੀਕਿਰਿਆ ਵੀ ਦੇ ਰਹੇ ਹਨ। ਇਸ ਵੀਡੀਓ ਨੂੰ ਦੇਖ ਦੇ ਇਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ, ‘ਤੁਸੀ ਡਾਂਸਰ ਨੂੰ ਹਰਾ ਰਹੇ ਹੋ।’ ਉੱਥੇ ਹੀ ਦੂਜੇ ਯੂਜ਼ਰ ਨੇ ਲਿਖਿਆ ‘ਗੋਪੀ ਬਹੂ ਇਹ ਕੀ।’ ਇਕ ਹੋਰ ਸੋਸ਼ਲ ਮੀਡੀਆ ਯੂਜ਼ਰ ਨੇ ਟਿੱਪਣੀ ’ਚ ਲਿਖਿਆ, ‘ਆਰਾਮ ਨਾਲ ਕਰੋ ਨਹੀਂ ਤਾਂ ਤੁਹਾਡੀ ਫਿਰ ਤੋਂ ਰੀੜ ਦੀ ਹੱਡੀ ਦਰਦ ਹੋਣ ਲੱਗ ਜਾਵੇਗੀ।’ ਇਨ੍ਹਾਂ ਤੋਂ ਇਲਾਵਾ ਹੋਰ ਵੀ ਕਈ ਮੀਡੀਆ ਯੂਜ਼ਰਜ਼ ਨੇ ਦੇਵੋਲੀਨਾ ਦੇ ਡਾਂਸ ਦੀ ਤਾਰੀਫ਼ ਕੀਤੀ ਹੈ।


author

Aarti dhillon

Content Editor

Related News