ਮਾਲਦੀਵ ਪਹੁੰਚਦਿਆਂ ਹੀ ਦਿਸ਼ਾ ਪਾਟਨੀ ਨੇ ਬਿਖੇਰੇ ਹੁਸਨ ਦੇ ਜਲਵੇ, ਬਿਕਨੀ ’ਚ ਸਾਹਮਣੇ ਆਈਆਂ ਤਸਵੀਰਾਂ

4/19/2021 6:35:49 PM

ਮੁੰਬਈ (ਬਿਊਰੋ)– ਮਹਾਰਾਸ਼ਟਰ ’ਚ ਕੋਰੋਨਾ ਕਰਫਿਊ ਵਿਚਾਲੇ ਕਈ ਮਸ਼ਹੂਰ ਸਿਤਾਰੇ ਛੁੱਟੀਆਂ ਮਨਾਉਣ ਲਈ ਸ਼ਹਿਰ ਤੋਂ ਬਾਹਰ ਚਲੇ ਗਏ ਹਨ। ਹਾਲ ਹੀ ’ਚ ਟਾਈਗਰ ਸ਼ਰਾਫ ਤੇ ਦਿਸ਼ਾ ਪਾਟਨੀ ਨੂੰ ਏਅਰਪੋਰਟ ’ਤੇ ਇਕੱਠਿਆਂ ਦੇਖਿਆ ਗਿਆ ਸੀ, ਜਿਥੋਂ ਉਹ ਮਾਲਦੀਵ ਲਈ ਰਵਾਨਾ ਹੋਏ ਸਨ।

PunjabKesari

ਹੁਣ ਮਾਲਦੀਵ ਪਹੁੰਚਣ ’ਤੇ ਅਦਾਕਾਰਾ ਦਿਸ਼ਾ ਪਾਟਨੀ ਨੇ ਸੋਸ਼ਲ ਮੀਡੀਆ ’ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ਉਹ ਬਿਕਨੀ ਪਹਿਨੀ ਨਜ਼ਰ ਆ ਰਹੀ ਹੈ। ਉਸ ਦੇ ਪ੍ਰਸ਼ੰਸਕ ਇਸ ਤਸਵੀਰ ਨੂੰ ਬਹੁਤ ਪਸੰਦ ਕਰ ਰਹੇ ਹਨ। ਲੋਕ ਉਸ ਦੀ ਇਸ ਤਸਵੀਰ ’ਤੇ ਪਿਆਰ ਵਰ੍ਹਾ ਰਹੇ ਹਨ।

PunjabKesari

ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਅਦਾਕਾਰਾ ਸਾਰਾ ਗੁਰਪਾਲ ਕੋਰੋਨਾ ਪਾਜ਼ੇਟਿਵ, ਪੋਸਟ ਸਾਂਝੀ ਕਰ ਆਖੀ ਇਹ ਗੱਲ

ਅਦਾਕਾਰਾ ਨੇ ਇਹ ਤਸਵੀਰ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਇੰਸਟਾਗ੍ਰਾਮ ਤੇ ਟਵਿਟਰ ’ਤੇ ਸਾਂਝੀ ਕੀਤੀ ਹੈ। ਜਿਵੇਂ ਕਿ ਤਸਵੀਰ ’ਚ ਦੇਖਿਆ ਜਾ ਸਕਦਾ ਹੈ, ਦਿਸ਼ਾ ਨੇ ਭੂਰੇ ਰੰਗ ਦੀ ਬਿਕਨੀ ਪਹਿਨੀ ਹੈ। ਬੀਚ ਦੇ ਕੰਢੇ ’ਤੇ ਬੈਠੀ ਦਿਸ਼ਾ ਬੇਹੱਦ ਖੂਬਸੂਰਤ ਲੱਗ ਰਹੀ ਹੈ। ਉਸ ਦੀ ਆਕਰਸ਼ਕ ਲੁੱਕ ਨੂੰ ਹਰ ਕੋਈ ਪਸੰਦ ਕਰ ਰਿਹਾ ਹੈ। ਦਿਸ਼ਾ ਦੀ ਇਹ ਤਸਵੀਰ ਸੋਸ਼ਲ ਮੀਡੀਆ ’ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

PunjabKesari

ਦਿਸ਼ਾ ਨੂੰ ਇਸ ਤਸਵੀਰ ’ਤੇ ਕਾਫੀ ਪ੍ਰਤੀਕਿਰਿਆਵਾਂ ਮਿਲ ਰਹੀਆਂ ਹਨ। ਇਕ ਯੂਜ਼ਰ ਨੇ ਟਿੱਪਣੀ ਕਰਦਿਆਂ ਲਿਖਿਆ, ‘ਸੁੰਦਰ’। ਦੂਜੇ ਯੂਜ਼ਰ ਨੇ ਲਿਖਿਆ, ‘ਤੁਹਾਡਾ ਜਵਾਬ ਨਹੀਂ’। ਇਸ ਤੋਂ ਇਲਾਵਾ ਉਸ ਦੇ ਪ੍ਰਸ਼ੰਸਕਾਂ ਨੇ ਤਸਵੀਰ ’ਤੇ ਦਿਲ ਦੀ ਭਾਵਨਾ ਸਾਂਝੀ ਕੀਤੀ ਤੇ ਪਿਆਰ ਦਾ ਇਜ਼ਹਾਰ ਕੀਤਾ।

PunjabKesari

ਦੱਸਣਯੋਗ ਹੈ ਕਿ ਦਿਸ਼ਾ ਨੇ ਹਾਲ ਹੀ ’ਚ ਇਕ ਤਸਵੀਰ ਸਾਂਝੀ ਕੀਤੀ ਸੀ, ਜਿਸ ’ਚ ਉਹ ਮਾਲਦੀਵ ਨੂੰ ਯਾਦ ਕਰਦੀ ਦਿਖਾਈ ਦੇ ਰਹੀ ਸੀ। ਹੁਣ ਦਿਸ਼ਾ ਇਕ ਵਾਰ ਫਿਰ ਮਾਲਦੀਵ ’ਚ ਮਸਤੀ ਕਰ ਰਹੀ ਹੈ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor Rahul Singh