‘ਡਿਸਕੋ ਡਾਂਸਰ’ ਦੇ ਡਾਇਰੈਕਟਰ ਬੱਬਰ ਸੁਭਾਸ਼ ਦੀ ਧੀ ਦਾ ਦਿਹਾਂਤ, ਪਤਨੀ ਦੀ ਪਿਛਲੇ ਸਾਲ ਹੋਈ ਮੌਤ

Sunday, Jul 23, 2023 - 05:26 PM (IST)

‘ਡਿਸਕੋ ਡਾਂਸਰ’ ਦੇ ਡਾਇਰੈਕਟਰ ਬੱਬਰ ਸੁਭਾਸ਼ ਦੀ ਧੀ ਦਾ ਦਿਹਾਂਤ, ਪਤਨੀ ਦੀ ਪਿਛਲੇ ਸਾਲ ਹੋਈ ਮੌਤ

ਮੁੰਬਈ (ਬਿਊਰੋ)– ਫ਼ਿਲਮ ਨਿਰਦੇਸ਼ਕ ’ਤੇ ਦੁੱਖਾਂ ਦਾ ਪਹਾੜ ਡਿੱਗ ਪਿਆ ਹੈ। ਉਸ ਨੇ ਆਪਣੀ ਜਵਾਨ ਧੀ ਨੂੰ ਗੁਆ ਦਿੱਤਾ ਹੈ। ਮਿਥੁਨ ਚੱਕਰਵਰਤੀ ਦੀ ਸੁਪਰਹਿੱਟ ਫ਼ਿਲਮ ‘ਡਿਸਕੋ ਡਾਂਸਰ’ ਦੇ ਨਿਰਦੇਸ਼ਕ ਬੱਬਰ ਸੁਭਾਸ਼ ਦੀ ਧੀ ਦਾ ਦਿਹਾਂਤ ਹੋ ਗਿਆ ਹੈ। ਸ਼ਨੀਵਾਰ 22 ਜੁਲਾਈ ਨੂੰ ਨਿਰਦੇਸ਼ਕ ਦੀ ਧੀ ਸ਼ਵੇਤਾ ਬੱਬਰ ਦੀ ਮੌਤ ਹੋ ਗਈ। ਸ਼ਵੇਤਾ ਵੀ ਆਪਣੇ ਪਿਤਾ ਵਾਂਗ ਫ਼ਿਲਮ ਇੰਡਸਟਰੀ ਦਾ ਹਿੱਸਾ ਰਹੀ ਹੈ। ਫਿਲਹਾਲ ਅੰਤਿਮ ਸੰਸਕਾਰ ਨੂੰ ਲੈ ਕੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਸ਼ਵੇਤਾ ਬੱਬਰ 19 ਜੁਲਾਈ ਨੂੰ ਘਰ ’ਚ ਹੀ ਡਿੱਗ ਗਈ ਸੀ। ਇਸ ਦੌਰਾਨ ਉਸ ਨੂੰ ਕਾਫੀ ਸੱਟਾਂ ਲੱਗੀਆਂ। ਉਸ ਦੀ ਲੱਤ ਨੂੰ ਅਧਰੰਗ ਹੋ ਗਿਆ ਸੀ ਤੇ ਰੀੜ੍ਹ ਦੀ ਹੱਡੀ ’ਚ ਕਲਾਟਿੰਗ ਹੋ ਗਈ ਸੀ। ਤਿੰਨ ਦਿਨਾਂ ਤੱਕ ਸ਼ਵੇਤਾ ਹਸਪਤਾਲ ’ਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦੀ ਰਹੀ ਸੀ ਪਰ 22 ਜੁਲਾਈ ਦੀ ਰਾਤ ਨੂੰ ਮੁੰਬਈ ਦੇ ਕੋਕੀਲਾਬੇਨ ਧੀਰੂਬਾਈ ਅੰਬਾਨੀ ਹਸਪਤਾਲ ’ਚ ਸ਼ਵੇਤਾ ਦੀ ਮੌਤ ਹੋ ਗਈ।

ਇਹ ਖ਼ਬਰ ਵੀ ਪੜ੍ਹੋ : ਗਾਇਕ ਬੱਬੂ ਮਾਨ ਦੇ ਪਿੰਡ ਆਇਆ ਹੜ੍ਹ, ਵੀਡੀਓ ਸਾਂਝੀ ਕਰ ਦਿਖਾਇਆ ਆਪਣਾ ਮਾੜੇ ਹਾਲਾਤ

ਸ਼ਵੇਤਾ ਹਮੇਸ਼ਾ ਤੋਂ ਆਪਣੇ ਪਿਤਾ ਦੀ ਸਪੋਰਟ ਸਿਸਟਮ ਰਹੀ ਹੈ। ਉਸ ਨੇ ਆਪਣੇ ਪਿਤਾ ਦੀ ਫ਼ਿਲਮ ਨਿਰਮਾਣ ’ਚ ਬਹੁਤ ਮਦਦ ਕੀਤੀ। ਫ਼ਿਲਮਾਂ ਤੋਂ ਇਲਾਵਾ ਉਸ ਨੇ ਕਈ ਵਿਭਾਗਾਂ ਦਾ ਕੰਮ ਵੀ ਸੰਭਾਲਿਆ। ਸ਼ਵੇਤਾ ਨੇ ‘ਜ਼ੂਮ’ ਨਾਂ ਦੀ ਫ਼ਿਲਮ ਵੀ ਡਾਇਰੈਕਟ ਕੀਤੀ ਸੀ। ਇਹ ਫ਼ਿਲਮ ਨੌਜਵਾਨਾਂ ਵਿਚਲੇ ਡਾਂਸ ਕਲਚਰ ’ਤੇ ਆਧਾਰਿਤ ਸੀ।

ਬੱਬਰ ਸੁਭਾਸ਼ ਨੇ ਪਿਛਲੇ ਸਾਲ ਹੀ ਆਪਣੀ ਪਤਨੀ ਤਿਲੋਤਮਾ ਨੂੰ ਗੁਆ ਦਿੱਤਾ ਸੀ। ਉਹ ਫੇਫੜਿਆਂ ਨਾਲ ਜੁੜੀਆਂ ਸਮੱਸਿਆਵਾਂ ਤੋਂ ਪੀੜਤ ਸੀ। ਉਸ ਦੌਰਾਨ ਬੱਬਰ ਸੁਭਾਸ਼ ਬਾਰੇ ਇਹ ਵੀ ਖ਼ਬਰਾਂ ਆਈਆਂ ਸਨ ਕਿ ਉਹ ਵਿੱਤੀ ਸੰਕਟ ਨਾਲ ਜੂਝ ਰਹੇ ਸਨ। ਉਸ ਕੋਲ ਪੈਸੇ ਦੀ ਇੰਨੀ ਸਮੱਸਿਆ ਸੀ ਕਿ ਉਹ ਆਪਣੀ ਪਤਨੀ ਦਾ ਇਲਾਜ ਵੀ ਨਹੀਂ ਕਰਵਾ ਸਕਿਆ। ਉਸ ਸਮੇਂ ਵੀ ਨਿਰਦੇਸ਼ਕ ਦੀ ਧੀ ਸ਼ਵੇਤਾ ਨੇ ਇੰਡਸਟਰੀ ਤੋਂ ਮਦਦ ਦੀ ਅਪੀਲ ਕੀਤੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News