ਦਿਓਰ ਸੰਨੀ ਕੌਸ਼ਲ ਨੇ ਭਰਜਾਈ ਕੈਟਰੀਨਾ ਦਾ ਖ਼ਾਸ ਅੰਦਾਜ਼ ''ਚ ਕੀਤਾ ਸਵਾਗਤ, ਜਾਣੋ ਕੀ ਕਿਹਾ

Friday, Dec 10, 2021 - 10:54 AM (IST)

ਦਿਓਰ ਸੰਨੀ ਕੌਸ਼ਲ ਨੇ ਭਰਜਾਈ ਕੈਟਰੀਨਾ ਦਾ ਖ਼ਾਸ ਅੰਦਾਜ਼ ''ਚ ਕੀਤਾ ਸਵਾਗਤ, ਜਾਣੋ ਕੀ ਕਿਹਾ

ਮੁੰਬਈ- ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਨੇ ਹਾਲ ਹੀ 'ਚ ਅਦਾਕਾਰ ਵਿੱਕੀ ਕੌਸ਼ਲ ਨਾਲ ਵਿਆਹ ਰਚਾਇਆ ਹੈ। ਜੋੜੇ ਨੇ ਰਾਜਸਥਾਨ ਦੇ ਸਵਾਈ ਮਾਧੋਪੁਰ ਜ਼ਿਲੇ ਸਥਿਤ ਹੋਟਲ ਸਿਕਸ ਸੈਂਸ ਫੋਰਟ 'ਚ ਵਿਆਹ ਕੀਤਾ। ਜੋੜਾ ਦੁਪਿਹਰ 3 ਵਜੇ ਹਿੰਦੂ ਰੀਤੀ ਰਿਵਾਜ਼ ਨਾਲ 7 ਵਚਨ ਲੈ ਕੇ ਇਕ-ਦੂਜੇ ਦਾ ਹੋਇਆ। ਵਿਆਹ ਤੋਂ ਬਾਅਦ ਪੰਜਾਬੀ ਨੂੰਹ ਕੈਟਰੀਨਾ ਦਾ ਉਨ੍ਹਾਂ ਦੇ ਸਹੁਰਾ ਘਰ 'ਚ ਬਹੁਤ ਸ਼ਾਨ ਨਾਲ ਸਵਾਗਤ ਹੋਇਆ। ਕੈਟਰੀਨਾ ਦੇ ਨਟਖਟ ਦਿਓਰ ਸੰਨੀ ਕੌਸ਼ਲ ਨੇ ਵੀ ਆਪਣੀ ਭਾਬੀ ਦਾ ਦਿਲ ਖੋਲ ਕੇ ਸਵਾਗਤ ਕੀਤਾ।

PunjabKesari
ਸੰਨੀ ਕੌਸ਼ਲ ਨੇ ਭਰਾ ਵਿੱਕੀ ਅਤੇ ਭਾਬੀ ਕੈਟਰੀਨਾ ਦੀ ਇੰਸਟਾ 'ਤੇ ਪਿਆਰੀ ਜਿਹੀ ਤਸਵੀਰ ਸਾਂਝੀ ਕੀਤੀ। ਇਸ ਤਸਵੀਰ ਨੂੰ ਸਾਂਝੀ ਕਰ ਵਿੱਕੀ ਨੇ ਖ਼ਾਸ ਅੰਦਾਜ਼ 'ਚ ਆਪਣੀ 'ਭਰਜਾਈ ਜੀ' ਦਾ ਪਰਿਵਾਰ 'ਚ ਸਵਾਗਤ ਕੀਤਾ। ਜੋ ਨਹੀਂ ਜਾਣਦੇ ਉਨ੍ਹਾਂ ਨੂੰ ਦੱਸ ਦੇਈਏ ਕਿ ਪੰਜਾਬੀ 'ਚ ਭਾਬੀ ਨੂੰ ਭਰਜਾਈ ਕਿਹਾ ਜਾਂਦਾ ਹੈ।

PunjabKesari
ਤਸਵੀਰ 'ਚ ਕੈਟਰੀਨਾ ਵਿੱਕੀ ਦਾ ਹੱਥ ਫੜ ਕੇ ਫੇਰੇ ਲੈਂਦੀ ਦਿਖ ਰਹੀ ਹੈ। ਇਸ ਤਸਵੀਰ ਨੂੰ ਸਾਂਝਾ ਕਰਕੇ ਕੈਟਰੀਨਾ ਦੇ ਨਟਖਟ ਦਿਓਰ ਸੰਨੀ ਨੇ ਲਿਖਿਆ 'ਅੱਜ ਦਿਲ 'ਚ ਇਕ ਹੋਰ ਦੀ ਜਗ੍ਹਾ ਬਣ ਗਈ ...ਪਰਿਵਾਰ 'ਚ ਸਵਾਗਤ ਭਰਜਾਈ ਜੀ। ਇਸ ਖੂਬਸੂਰਤ ਜੋੜੇ ਵਿੱਕੀ-ਕੈਟਰੀਨਾ ਨੂੰ ਸਿਰਫ ਢੇਰ ਸਾਰਾ ਪਿਆਰ ਅਤੇ ਜੀਵਨ ਭਰ ਦੀਆਂ ਖੁਸ਼ੀਆਂ'। ਇਸ ਦੇ ਨਾਲ ਉਨ੍ਹਾਂ ਨੇ ਹਾਰਟ ਇਮੋਜ਼ੀ ਬਣਾਈ ਹੈ।

PunjabKesari
ਦੱਸ ਦੇਈਏ ਕਿ ਵਿਆਹ 'ਚ ਕੈਟਰੀਨਾ ਅਤੇ ਵਿੱਕੀ ਦੇ ਪਰਿਵਾਰ ਅਤੇ ਕਰੀਬੀ ਦੋਸਤਾਂ ਤੋਂ ਇਲਾਵਾ ਕਈ ਬੀ-ਟਾਊਨ ਦੀਆਂ ਹਸਤੀਆਂ ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਦੇ ਵਿਆਹ ਦੀਆਂ ਰਸਮਾਂ 7 ਦਸੰਬਰ ਤੋਂ ਸ਼ੁਰੂ ਹੋ ਗਈਆਂ ਸਨ।


author

Aarti dhillon

Content Editor

Related News