54 ਲੱਖ ਰੁਪਏ 'ਚ ਵਿਕੀ ਦਿਲਜੀਤ ਦੇ ਕੰਸਰਟ ਦੀ ਇੱਕ ਟਿਕਟ, ਦੋਸਾਂਝਾਵਾਲੇ ਨੇ ਕਮਾਏ 234 ਕਰੋੜ

Sunday, Sep 15, 2024 - 04:20 PM (IST)

54 ਲੱਖ ਰੁਪਏ 'ਚ ਵਿਕੀ ਦਿਲਜੀਤ ਦੇ ਕੰਸਰਟ ਦੀ ਇੱਕ ਟਿਕਟ, ਦੋਸਾਂਝਾਵਾਲੇ ਨੇ ਕਮਾਏ 234 ਕਰੋੜ

ਐਂਟਰਟੇਨਮੈਂਟ ਡੈਸਕ - ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਦਿਲਜੀਤ ਆਪਣੇ ਦਿਲ ਇਲੂਮਿਨੇਟੀ ਇੰਡੀਆ ਟੂਰ ਨੂੰ ਲੈ ਕੇ ਸੁਰਖੀਆਂ 'ਚ ਹਨ। ਵੈਨਕੂਵਰ, ਡੱਲਾਸ, ਵਾਸ਼ਿੰਗਟਨ ਡੀਸੀ, ਸ਼ਿਕਾਗੋ, ਲਾਸ ਏਂਜਲਸ ਤੋਂ ਬਾਅਦ ਹੁਣ ਅਸੀਂ ਭਾਰਤ 'ਚ ਸ਼ੋਅ ਕਰਨ ਲਈ ਤਿਆਰ ਹਨ। ਦਿਲਜੀਤ ਦੀ ਫੈਨ ਫਾਲੋਇੰਗ ਕਾਫ਼ੀ ਜ਼ਬਰਦਸਤ ਹੈ। ਉਨ੍ਹਾਂ ਦੇ ਗੀਤਾਂ ਨੂੰ ਦੇਸ਼ ਹੀ ਨਹੀਂ ਵਿਦੇਸ਼ਾਂ 'ਚ ਵੀ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਦਿਲਜੀਤ ਆਪਣੀ ਆਵਾਜ਼ ਨਾਲ ਹੀ ਨਹੀਂ ਸਗੋਂ ਆਪਣੀ ਅਦਾਕਾਰੀ ਨਾਲ ਵੀ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ‘ਤੇ ਰਾਜ ਕਰਦੇ ਹਨ।

ਇਹ ਖ਼ਬਰ ਵੀ ਪੜ੍ਹੋ - ਗਲੋਬਲ ਸਟਾਰ ਦਿਲਜੀਤ ਦੋਸਾਂਝ ਨੇ ਇੱਕ ਵਾਰ ਫਿਰ ਰਚਿਆ ਇਤਿਹਾਸ

ਇਕ ਇੰਟਰਵਿਊ 'ਚ ਦਿਲਜੀਤ ਦੀ ਮੈਨੇਜਰ ਸੋਨਾਲੀ ਸਿੰਘ ਨੇ ਖੁਲਾਸਾ ਕੀਤਾ ਕਿ ਗਾਇਕ ਨੇ ਦਿਲ-ਲੁਮਿਨਾਤੀ ਟੂਰ ਦੌਰਾਨ ਆਪਣੇ ਯੂ. ਐੱਸ. ਸ਼ੋਅ ਤੋਂ 234 ਕਰੋੜ ਰੁਪਏ ਕਮਾਏ। ਸੋਨਾਲੀ ਨੇ ਇਹ ਵੀ ਦੱਸਿਆ ਕਿ ਕਿੰਨੇ ਲੋਕ ਘੱਟ ਕੀਮਤ 'ਤੇ ਟਿਕਟਾਂ ਖਰੀਦਦੇ ਹਨ ਅਤੇ ਉੱਚੀਆਂ ਕੀਮਤਾਂ ‘ਤੇ ਵੇਚਦੇ ਹਨ।

ਇਹ ਖ਼ਬਰ ਵੀ ਪੜ੍ਹੋ - ਸਿੱਧੂ ਮੂਸੇਵਾਲਾ ਦੇ ਨਾਂ ਇਕ ਹੋਰ ਰਿਕਾਰਡ, ਹਰ ਪਾਸੇ ਛਾਇਆ 'ਮੂਸਾ ਜੱਟ'

ਦਿਲਜੀਤ ਦੋਸਾਂਝ ਦੀ ਮੈਨੇਜਰ ਸੋਨਾਲੀ ਨੇ ਅੱਗੇ ਕਿਹਾ, ''ਕੁਝ ਲੋਕਾਂ ਨੇ 64,000 ਡਾਲਰ (54 ਲੱਖ ਰੁਪਏ) ਅਤੇ 55,000 ਡਾਲਰ (46 ਲੱਖ ਰੁਪਏ) ਦੀਆਂ ਟਿਕਟਾਂ ਰੀ-ਸੇਲ 'ਚ ਖਰੀਦੀਆਂ ਹਨ। ਇਨ੍ਹਾਂ ਟਿਕਟਾਂ ਦੀ ਅਧਿਕਾਰਤ ਕੀਮਤ ਇੰਨੀ ਜ਼ਿਆਦਾ ਨਹੀਂ ਸੀ ਪਰ ਇੱਥੇ ਇੱਕ ਅਜੀਬ ਰੁਝਾਨ ਹੈ ਕਿ ਲੋਕ ਪਹਿਲਾਂ ਟਿਕਟਾਂ ਖਰੀਦਦੇ ਹਨ ਅਤੇ ਫਿਰ ਕਿਸੇ ਹੋਰ ਨੂੰ ਵੇਚਦੇ ਹਨ। ਹੁਣ ਆਬੂ ਧਾਬੀ ‘ਚ ਦਿਲਜੀਤ ਦੇ ਪ੍ਰਸ਼ੰਸਕ ਉਸ ਦੇ ਪ੍ਰਦਰਸ਼ਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਅਬੂ ਧਾਬੀ 'ਚ ਉਨ੍ਹਾਂ ਦੇ ਦਿਲ-ਲੁਮਿਨਾਤੀ ਟੂਰ ਲਈ ਲਗਭਗ 30,000 ਟਿਕਟਾਂ ਵੇਚੀਆਂ ਗਈਆਂ ਸਨ।'' ਮੈਨੇਜਰ ਅਨੁਸਾਰ, ''ਇਹ ਕਿਸੇ ਵੀ ਭਾਰਤੀ ਕਲਾਕਾਰ ਦੁਆਰਾ ਵੇਚੀਆਂ ਗਈਆਂ ਟਿਕਟਾਂ ਦੀ ਸਭ ਤੋਂ ਵੱਧ ਸੰਖਿਆ ਹੈ।'' ਦੱਸ ਦੇਈਏ ਕਿ ਇਹ ਦਿਲ-ਲੁਮਿਨਾਟੀ ਕੰਸਰਟ ਟੂਰ ਭਾਰਤ ਦੇ 10 ਸ਼ਹਿਰਾਂ 'ਚ ਆਯੋਜਿਤ ਕੀਤਾ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News