''Border 2'' ਦੀ ਸ਼ੂਟਿੰਗ ਮੁਕੰਮਲ, ਦਿਲਜੀਤ ਦੋਸਾਂਝ ਨੇ ਵਰੁਣ ਧਵਨ ਤੇ ਅਹਾਨ ਸ਼ੈੱਟੀ ਨੂੰ ਲੱਡੂ ਖਵਾ ਕੇ ਮਨਾਇਆ ਜਸ਼ਨ
Saturday, Jul 26, 2025 - 12:41 PM (IST)

ਮੁੰਬਈ (ਏਜੰਸੀ) – ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣੀ ਆਉਣ ਵਾਲੀ ਫਿਲਮ 'Border 2' ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਇਸ ਮੌਕੇ ਨੂੰ ਖਾਸ ਬਣਾਉਂਦਿਆਂ, ਉਨ੍ਹਾਂ ਨੇ ਫਿਲਮ ਦੇ ਸਹਿ-ਅਭਿਨੇਤਾਵਾਂ ਵਰੁਣ ਧਵਨ, ਅਹਾਨ ਸ਼ੈੱਟੀ, ਨਿਰਦੇਸ਼ਕ ਅਨੁਰਾਗ ਸਿੰਘ ਅਤੇ ਹੋਰ ਕ੍ਰੂ ਮੈਂਬਰਾਂ ਨੂੰ ਲੱਡੂ ਖਵਾ ਕੇ ਜਸ਼ਨ ਮਨਾਇਆ।
ਇਹ ਵੀ ਪੜ੍ਹੋ: ਮਸ਼ਹੂਰ ਫਿਲਮ Producer ਖਿਲਾਫ ਦਰਜ ਹੋਈ FIR, ਮਾਡਲ ਨੇ ਲਾਏ 'ਗੰਭੀਰ' ਇਲਜ਼ਾਮ
ਦਿਲਜੀਤ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਉਹ ਪਿਆਰ ਨਾਲ ਵਰੁਣ, ਅਹਾਨ ਅਤੇ ਕ੍ਰੂ ਮੈਂਬਰਾਂ ਨੂੰ ਲੱਡੂ ਖਵਾ ਰਹੇ ਹਨ। ਉਨ੍ਹਾਂ ਨੇ ਪੰਜਾਬੀ ਵਿੱਚ ਕੈਪਸ਼ਨ ਲਿਖਿਆ, "BORDER 2 shoot finished ਸ਼ਹੀਦ ਨਿਰਮਲ ਜੀਤ ਸਿੰਘ ਸੇਖੋਂ ਜੀ ਦੀ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ।"
ਇਹ ਵੀ ਪੜ੍ਹੋ: Intimate ਸੀਨ ਦੌਰਾਨ ਬੇਕਾਬੂ ਹੋਇਆ ਅਦਾਕਾਰ, 'ਕੱਟ' ਕਹਿਣ ਦੇ ਬਾਵਜੂਦ ਜਾਰੀ ਰੱਖਿਆ ਕਿਸਿੰਗ ਸੀਨ
ਫਲਾਈੰਗ ਅਫ਼ਸਰ ਨਿਰਮਲ ਜੀਤ ਸਿੰਘ ਸੇਖੋਂ 1971 ਦੀ ਭਾਰਤ-ਪਾਕਿ ਜੰਗ ਦੌਰਾਨ ਸ਼੍ਰੀਨਗਰ ਏਅਰਬੇਸ ਦੀ ਰਾਖੀ ਕਰਦਿਆਂ ਬਹਾਦਰੀ ਦਿਖਾਉਂਦੇ ਹੋਏ ਸ਼ਹੀਦ ਹੋਏ ਸਨ, ਜਿਸ ਲਈ ਉਨ੍ਹਾਂ ਨੂੰ ਪਰਮਵੀਰ ਚੱਕਰ ਨਾਲ ਮਰਨ ਉਪਰੰਤ ਸਨਮਾਨਿਤ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਸ਼ਹੀਦੀ ਸਮਾਗਮ ਦੌਰਾਨ ਪੰਜਾਬੀ ਗਾਇਕ ਬੀਰ ਸਿੰਘ ਨੇ ਪਾਇਆ ਭੰਗੜਾ, ਵੀਡੀਓ ਵਾਇਰਲ ਹੁੰਦੇ ਹੀ...
'Border 2' ਦਾ ਨਿਰਦੇਸ਼ਨ ਅਨੁਰਾਗ ਸਿੰਘ ਕਰ ਰਹੇ ਹਨ ਅਤੇ ਇਸ ਵਿੱਚ ਸਨੀ ਦਿਓਲ, ਵਰੁਣ ਧਵਨ, ਦਿਲਜੀਤ ਦੋਸਾਂਝ ਅਤੇ ਅਹਾਨ ਸ਼ੈੱਟੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਇਹ ਫਿਲਮ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਜੇ. ਪੀ. ਦੱਤਾ ਅਤੇ ਨਿਧੀ ਦੱਤਾ ਵੱਲੋਂ ਨਿਰਮਿਤ ਕੀਤੀ ਜਾ ਰਹੀ ਹੈ ਅਤੇ ਇਸਨੂੰ ਟੀ-ਸੀਰੀਜ਼ ਅਤੇ ਜੇ. ਪੀ. ਫਿਲਮਸ ਪੇਸ਼ ਕਰ ਰਹੇ ਹਨ। 'Border 2' 1997 ਦੀ ਕਲਾਸਿਕ ਫਿਲਮ ‘Border’ ਦਾ ਸੀਕੁਅਲ ਹੈ, ਜੋ ਕਿ 1971 ਦੀ ਲੋਂਗੇਵਾਲਾ ਦੀ ਲੜਾਈ 'ਤੇ ਆਧਾਰਿਤ ਸੀ। ਨਵੀਂ ਫਿਲਮ 23 ਜਨਵਰੀ, 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
ਇਹ ਵੀ ਪੜ੍ਹੋ: ਰਾਜ ਸਭਾ 'ਚ ਆਵਾਜ਼ ਬੁਲੰਦ ਕਰੇਗਾ ਇਹ ਕਲਾਕਾਰ ! ਮਾਂ ਬੋਲੀ 'ਚ ਚੁੱਕੀ ਸਹੁੰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8