ਦਿਲਜੀਤ ਦੋਸਾਂਝ ਨੇ ਜ਼ਿੰਦਗੀ ''ਚ ਅੱਗੇ ਵਧਣ ਦਾ ਦੱਸਿਆ ਮੰਤਰ

Wednesday, Feb 26, 2025 - 02:34 PM (IST)

ਦਿਲਜੀਤ ਦੋਸਾਂਝ ਨੇ ਜ਼ਿੰਦਗੀ ''ਚ ਅੱਗੇ ਵਧਣ ਦਾ ਦੱਸਿਆ ਮੰਤਰ

ਐਂਟਰਟੇਨਮੈਂਟ ਡੈਸਕ - ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਆਪਣੀ ਜ਼ਿੰਦਗੀ ’ਚ ਸਫਲਤਾ ਦਾ ਮੰਤਰ ਲੋਕਾਂ ਨਾਲ ਸਾਂਝਾ ਕੀਤਾ ਹੈ, ਜੋ ਬੜਾ ਦਿਲਚਸਪ ਹੈ। ਇਸ ਸਬੰਧੀ ਇੰਸਟਾਗ੍ਰਾਮ ’ਤੇ ਦਿਲਜੀਤ ਦੋਸਾਂਝ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਉਸ ਨੇ ਕਾਲੀ ਪੈਂਟ ਤੇ ਜੈਕੇਟ ਨਾਲ ਟੋਪੀ ਪਾਈ ਹੋਈ ਹੈ ਅਤੇ ਐਨਕਾਂ ਲਾਈਆਂ ਹੋਈਆਂ ਹਨ। ਉਹ ਲੰਬੇ ਅਤੇ ਤੰਗ ਰਸਤੇ ’ਚ ਖੜ੍ਹਾ ਹੈ, ਜਿਸ ਦੇ ਦੋਵੇਂ ਪਾਸੇ ਦਰੱਖਤ ਹਨ। 

PunjabKesari

ਇਨ੍ਹਾਂ ਤਸਵੀਰਾਂ ਨਾਲ ਦਿਲਜੀਤ ਨੇ ਕੈਪਸ਼ਨ 'ਚ ਲਿਖਿਆ ਹੈ, ''ਜ਼ਿੰਦਗੀ ਬਹੁਤ ਛੋਟੀ ਹੈ….ਸਿਰਫ਼ ਇੰਨਾ ਹੀ ਆਖੋ 'ਟੈਨਸ਼ਨ ਮਿੱਤਰਾਂ ਨੂੰ ਹੈ ਨੀ' ਅਤੇ ਅੱਗੇ ਵਧੋ।'' ਦਿਲਜੀਤ ਦੋਸਾਂਝ ਵੱਲੋਂ ਸੋਸ਼ਲ ਮੀਡੀਆ 'ਤੇ ਸਾਂਝੇ ਕੀਤੇ ਵੀਡੀਓ ਅਨੁਸਾਰ ਉਹ ਕੈਫੇ 'ਚ ਬੈਠਾ ਹੈ। ਇਸ ਵੀਡੀਓ ਦੇ ਪਿੱਛੇ ਉਸ ਦਾ ਗੀਤ 'ਵਾਟਰ' ਚੱਲ ਰਿਹਾ ਹੈ। ਦਿਲਜੀਤ ਨੇ ਕੈਪਸ਼ਨ ਲਿਖੀ ਹੈ, ''ਲੋਕਾਂ ਨੇ ਕੀ ਕਹਿਣਾ? ਮੈਨੂੰ ਕੌਫ਼ੀ ਨਾਲ ਪਿਆਰ ਹੈ।'' 

ਦਿਲਜੀਤ ਨੇ ਹਾਲ ਹੀ 'ਚ ਮੁਲਕ ਭਰ 'ਚ ਆਪਣਾ ਸੰਗੀਤ ਟੂਰ ਮੁਕੰਮਲ ਕੀਤਾ ਹੈ। ਇਸ ਤੋਂ ਬਿਨਾਂ ਉਸ ਦੀ ਅਗਲੀ ਫ਼ਿਲਮ ‘ਪੰਜਾਬ 95’ ਵੀ ਰਿਲੀਜ਼ ਹੋਣ ਵਾਲੀ ਹੈ। ਇਹ ਫ਼ਿਲਮ ਮਨੁੱਖੀ ਹੱਕਾਂ ਲਈ ਲੜਨ ਵਾਲੇ ਜਸਵੰਤ ਸਿੰਘ ਖਾਲੜਾ ’ਤੇ ਆਧਾਰਿਤ ਹੈ। ਇਸ 'ਚ ਸਾਲ 1984 'ਚ ਹੋਏ ਸਿੱਖ ਕਤਲੇਆਮ ਸਮੇਂ ਪੰਜਾਬ 'ਚ ਕੀਤੇ ਨੌਜਵਾਨਾਂ ਦੇ ਘਾਣ ਦਾ ਮਾਮਲਾ ਚੁੱਕਿਆ ਗਿਆ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

sunita

Content Editor

Related News