ਜਦੋਂ ਦਿਲਜੀਤ ਦੋਸਾਂਝ ਡਾਇਰੈਕਟਰ ਇਮਤਿਆਜ਼ ਦਾ ਫੋਨ ਵੇਖ ਲੱਗੇ ਡਰਨ, ਕਿਹਾ- ਹੁਣ ਹੋਵੇਗਾ ਮੁਕੱਦਮਾ ਦਰਜ

Saturday, Mar 02, 2024 - 10:20 AM (IST)

ਜਦੋਂ ਦਿਲਜੀਤ ਦੋਸਾਂਝ ਡਾਇਰੈਕਟਰ ਇਮਤਿਆਜ਼ ਦਾ ਫੋਨ ਵੇਖ ਲੱਗੇ ਡਰਨ, ਕਿਹਾ- ਹੁਣ ਹੋਵੇਗਾ ਮੁਕੱਦਮਾ ਦਰਜ

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਪੰਜਾਬੀ ਫ਼ਿਲਮ ਇੰਡਸਟਰੀ ਦੀ ਸ਼ਾਨ ਦਿਲਜੀਤ ਦੋਸਾਂਝ ਪਹਿਲੀ ਵਾਰ ਇਮਤਿਆਜ਼ ਅਲੀ ਦੁਆਰਾ ਨਿਰਦੇਸ਼ਿਤ ਫ਼ਿਲਮ 'ਅਮਰ ਸਿੰਘ ਚਮਕੀਲਾ' 'ਚ ਇਕੱਠੇ ਸਕ੍ਰੀਨ ਸ਼ੇਅਰ ਕਰਨ ਜਾ ਰਹੇ ਹਨ। ਇੰਨੀਂ ਦਿਨੀਂ ਪਰਿਣੀਤੀ ਚੋਪੜਾ ਦਾ ਇਕ ਇੰਟਰਵਿਊ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ 'ਚ ਅਦਾਕਾਰਾ ਨੇ ਦਿਲਜੀਤ ਦੋਸਾਂਝ ਨਾਲ ਕੰਮ ਕਰਨ ਨੂੰ ਲੈ ਕੇ ਆਪਣੀ ਖੁਸ਼ੀ ਸਾਂਝੀ ਕੀਤੀ ਹੈ ਅਤੇ ਫ਼ਿਲਮ 'ਚ ਕੰਮ ਕਰਨ ਦੇ ਤਜ਼ਰਬੇ ਬਾਰੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਹਨ।

ਇਹ ਖ਼ਬਰ ਵੀ ਪੜ੍ਹੋ : ਅਨੰਤ-ਰਾਧਿਕਾ ਦੇ ਪ੍ਰੀ-ਵੈਡਿੰਗ ਫੰਕਸ਼ਨ ਲਈ ਰਿਹਾਨਾ ਨੇ ਵਸੂਲੇ ਕਰੋੜਾਂ ਰੁਪਏ, ਭਾਰਤ 'ਚ ਹੋ ਸਕਦੈ ਸੈਂਕੜੇ ਵਿਆਹ

ਇਹ ਸੱਚ ’ਚ ਇੱਕ ਡਰੀਮ ਰੋਲ ਸੀ
ਪਰਿਣੀਤੀ ਚੋਪੜਾ ਨੇ ਹਾਲ ਹੀ 'ਚ ਨਿੱਜੀ ਚੈਨਲ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਜਦੋਂ ਮੈਂ ਇਹ ਫ਼ਿਲਮ ਸਾਈਨ ਕੀਤੀ ਸੀ ਤਾਂ ਇਹ ਅਸਲ 'ਚ ਇਕ ਡਰੀਮ ਰੋਲ ਸੀ। ਇਸ ਫ਼ਿਲਮ ਦੀ ਸ਼ੂਟਿੰਗ ਤੋਂ ਪਹਿਲਾਂ ਮੈਂ ਸੋਚਿਆ ਸੀ ਕਿ ਮੈਂ ਚੰਗੀ ਪੰਜਾਬੀ ਬੋਲ ਸਕਦੀ ਹਾਂ ਤੇ ਚੰਗੇ ਗੀਤ ਗਾ ਸਕਦੀ ਹਾਂ। ਫਿਰ ਮੇਰੀ ਦਿਲਜੀਤ ਦੋਸਾਂਝ ਨਾਲ ਮੁਲਾਕਾਤ ਹੋਈ। ਇਸ ਤੋਂ ਬਾਅਦ ਮੈਂ ਦੋਵਾਂ ਚੀਜ਼ਾਂ 'ਤੇ ਅਸਲੀਅਤ ਜਾਂਚ ਲਈ। ਮੈਂ ਦਿਲਜੀਤ ਤੋਂ ਪਹਿਲਾਂ ਵਿਦਿਆਰਥੀ ਸੀ। ਮੈਂ ਦਿਲਜੀਤ ਨਾਲ ਆਪਣੇ ਉਚਾਰਨ ਦੀ ਜਾਂਚ ਕਰਦੀ ਸੀ ਕਿ ਕੀ ਮੈਂ ਸ਼ਬਦ ਠੀਕ ਬੋਲ ਰਹੀ ਹਾਂ ਜਾਂ ਨਹੀਂ। ਇਸ ਦੇ ਨਾਲ ਹੀ ਸਾਡੇ ਲਈ ਸਭ ਤੋਂ ਵੱਡੀ ਚੁਣੌਤੀ ਇਹ ਸੀ ਕਿ ਫ਼ਿਲਮ 'ਚ ਸਾਡੇ ਵਾਂਗ ਗਾਉਣ ਦੀ ਲੋੜ ਨਹੀਂ ਸੀ। ਸਾਨੂੰ ਅਮਰਜੋਤ ਤੇ ਚਮਕੀਲਾ ਵਾਂਗ ਗਾਉਣ ਦੀ ਕੋਸ਼ਿਸ਼ ਕਰਨੀ ਸੀ।

ਇਹ ਖ਼ਬਰ ਵੀ ਪੜ੍ਹੋ : ਵਧਾਈਆਂ! ਮਾਂ ਬਣਨ ਵਾਲੀ ਹੈ ਦੀਪਿਕਾ ਪਾਦੁਕੋਣ, 7 ਮਹੀਨਿਆਂ ਬਾਅਦ ਦੇਵੇਗੀ ਬੱਚੇ ਨੂੰ ਜਨਮ

ਇਮਿਤਆਜ਼ ਦਾ ਫੋਨ ਵੇਖ ਡਰ ਗਏ ਸਨ ਦਿਲਜੀਤ
ਦਿਲਜੀਤ ਦੋਸਾਂਝ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਇਮਤਿਆਜ਼ ਅਲੀ ਨੇ ਮੈਨੂੰ ਫ਼ਿਲਮ ਲਈ ਅਪ੍ਰੋਚ ਕੀਤਾ ਸੀ, ਉਦੋਂ ਮੈਂ ਪਹਿਲਾਂ ਹੀ ਇੱਕ ਪੰਜਾਬੀ ਫ਼ਿਲਮ 'ਜੋੜੀ' 'ਚ ਕੰਮ ਕਰ ਰਿਹਾ ਸੀ। ਇਹ ਫ਼ਿਲਮ ਵੀ ਚਮਕੀਲਾ ਅਤੇ ਅਮਰਜੋਤ ਦੀ ਜ਼ਿੰਦਗੀ ਆਲੇ-ਦੁਆਲੇ ਘੁੰਮਦੀ ਸੀ। ਦਿਲਜੀਤ ਨੇ ਕਿਹਾ ਕਿ ਬਦਕਿਸਮਤੀ ਨਾਲ ਫ਼ਿਲਮ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਰਿਲੀਜ਼ ਨਹੀਂ ਹੋ ਸਕੀ। ਜਦੋਂ ਮੈਨੂੰ ਪਤਾ ਲੱਗਾ ਕਿ ਬਾਲੀਵੁੱਡ 'ਚ ਵੀ ਚਮਕੀਲਾ 'ਤੇ ਫ਼ਿਲਮ ਬਣ ਰਹੀ ਹੈ ਤਾਂ ਮੈਂ ਸੋਚਿਆ ਕਿ ਉਹ ਆਖਿਰ ਕਿਸ ਤਰ੍ਹਾਂ ਦੀ ਫ਼ਿਲਮ ਬਣਾਉਣਗੇ ਤੇ ਇਸ ਨਾਲ ਕਿੰਨਾ ਇਨਸਾਫ਼ ਕਰ ਸਕਣਗੇ। ਜਦੋਂ ਮੈਨੂੰ ਇਮਤਿਆਜ਼ ਸਰ ਦਾ ਫੋਨ ਆਇਆ, ਮੈਂ ਸੋਚਿਆ ਕਿ ਉਹ ਸਾਡੇ 'ਤੇ ਮੁਕੱਦਮਾ ਕਰਨਗੇ, ਕਿਉਂਕਿ ਉਨ੍ਹਾਂ ਕੋਲ ਚਮਕੀਲਾ ਦੀ ਕਹਾਣੀ ਦੇ ਅਧਿਕਾਰ ਹਨ ਅਤੇ ਸਾਡੇ ਕੋਲ ਨਹੀਂ ਪਰ ਉਨ੍ਹਾਂ ਨੇ ਕਿਹਾ, 'ਮੈਂ ਤੁਹਾਨੂੰ ਫ਼ਿਲਮ 'ਚ ਸਾਈਨ ਕਰਨਾ ਚਾਹੁੰਦਾ ਹਾਂ'।

ਦੱਸਣਯੋਗ ਹੈ ਕਿ ਪਰਿਣੀਤੀ ਚੋਪੜਾ ਅਤੇ ਦਿਲਜੀਤ ਦੋਸਾਂਝ ਸਟਾਰਰ ਫ਼ਿਲਮ 'ਚਮਕੀਲਾ' 12 ਅਪ੍ਰੈਲ, 2024 ਨੂੰ ਨੈੱਟਫਲਿਕਸ 'ਤੇ ਪ੍ਰੀਮੀਅਰ ਹੋਣ ਵਾਲੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਿਰਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News