ਦਿਲਜੀਤ ਦੋਸਾਂਝ ਦੀ ਮੈਨੇਜਰ ਸੋਨਾਲੀ ਦਾ ਵੱਡਾ ਰਿਕਾਰਡ, ਹਰ ਪਾਸੇ ਹੋਈ ਬੱਲੇ-ਬੱਲੇ
Tuesday, Sep 10, 2024 - 12:00 PM (IST)
 
            
            ਜਲੰਧਰ (ਬਿਊਰੋ) : ਗਲੋਬਲ ਸਟਾਰ ਦਿਲਜੀਤ ਦੋਸਾਂਝ ਨੇ ਆਪਣੇ ਗੀਤਾਂ ਤੇ ਲਾਈਵ ਸ਼ੋਅਜ਼ ਰਾਹੀਂ ਕਈ ਰਿਕਾਰਡ ਬਣਾਏ ਹਨ। ਹੁਣ ਦਿਲਜੀਤ ਦੋਸਾਂਝ ਤੋਂ ਬਾਅਦ ਉਨ੍ਹਾਂ ਦੀ ਮੈਨੇਜਰ ਸੋਨਾਲੀ ਸਿੰਘ ਨੇ ਵੀ ਨਵਾਂ ਰਿਕਾਰਡ ਬਣਾਇਆ ਹੈ। ਸੋਨਾਲੀ ਸਿੰਘ ਨੇ ਆਪਣੇ ਨਾਂ ਨਵਾਂ ਰਿਕਾਰਡ ਬਣਾ ਲਿਆ ਹੈ। ਸੋਨਾਲੀ ਨੂੰ ਬਿੱਲਬੋਰਡ ਵੱਲੋਂ Global Manager of the Year ਦਾ ਖਿਤਾਬ ਮਿਲਿਆ ਹੈ।

ਸੋਨਾਲੀ ਸਿੰਘ ਨੇ ਜਿੱਤਿਆ ਇਹ ਖਿਤਾਬ
ਰਿਪਲ ਇਫੈਕਟ ਸਟੂਡੀਓਜ਼ ਦੀ ਸੀਈਓ ਸੋਨਾਲੀ ਸਿੰਘ ਅਤੇ ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਦੀ ਮੈਨੇਜਰ ਨੇ ਨਵਾਂ ਰਿਕਾਰਡ ਬਣਾਇਆ ਹੈ। ਦਿਲਜੀਤ ਦੋਸਾਂਝ ਦੀ ਵਿਸ਼ਵ ਪੱਧਰ 'ਤੇ ਸਫਲਤਾ ਦੇ ਪਿੱਛੇ ਬਿੱਲ ਬਿਲਬੋਰਡ ਦੀ ਸਾਲ ਦੀ ਇਸ ਸਾਲ prestigious Women of the Year list 'ਚ ਸੋਨਾਲੀ ਸਿੰਘ ਦਾ ਨਾਂ ਵੀ ਸ਼ਾਮਲ ਕੀਤਾ ਗਿਆ ਹੈ।

ਸੰਗੀਤ ਜਗਤ 'ਚ ਸੋਨਾਲੀ ਸਿੰਘ ਦੇ ਯੋਗਦਾਨ ਲਈ ਉਨ੍ਹਾਂ ਨੂੰ Global Manager of the Year ਦੇ ਖਿਤਾਬ ਸਨਮਾਨਿਤ ਕੀਤਾ ਗਿਆ ਹੈ।

ਕੌਣ ਹੈ ਸੋਨਾਲੀ ਸਿੰਘ 
ਦੱਸ ਦਈਏ ਕਿ ਸੋਨਾਲੀ ਸਿੰਘ ਗਾਇਕ ਦਿਲਜੀਤ ਦੋਸਾਂਝ ਦੀ ਮੈਨੇਜ਼ਰ ਹਨ। ਸੋਨਾਲੀ ਦਿਲਜੀਤ ਦੋਸਾਂਝ ਦੇ ਲਾਈਵ ਕੰਸਰਟਸ ਤੋਂ ਲੈ ਕੇ ਫਿਲਮਾਂ ਤੱਕ ਅਤੇ ਉਨ੍ਹਾਂ ਦੀ ਕੰਪਨੀ ਨੂੰ ਮੈਨੇਜ਼ ਕਰਦੀ ਹੈ।  ਸੋਨਾਲੀ ਨੇ ਦੇਸ਼ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਕੈਚੋਲਾ 'ਚ ਵੀ ਦਿਲਜੀਤ ਦੇ ਬਹੁਤ ਪ੍ਰਸ਼ੰਸਾਯੋਗ ਸਟੇਜ ਸ਼ੋਅਜ਼ ਦੇ ਆਯੋਜਨ ਅਤੇ ਨਿਗਰਾਨੀ ਕਰਨ 'ਚ ਮੁੱਖ ਭੂਮਿਕਾ ਨਿਭਾਈ ਹੈ।

ਸੋਨਾਲੀ ਸਿੰਘ ਰਿਪਲ ਇਫੈਕਟ ਸਟੂਡੀਓਜ਼ ਦੀ ਸੀਈਓ ਹੋਣ ਦੇ ਨਾਲ-ਨਾਲ ਦਿਲਜੀਤ ਦੋਸਾਂਝ ਦੇ ਮੈਨੇਜਰ ਵਜੋਂ ਉਨ੍ਹਾਂ ਦੇ ਮਿਊਜ਼ਿਕ ਕੰਸਰਟਸ ਤੇ ਫ਼ਿਲਮਾਂ, ਲਾਈਵ ਸ਼ੋਅਜ ਆਦਿ ਮੈਨੇਜ਼ ਕਰਦੇ ਹਨ। ਸੋਨਾਲੀ ਸਿੰਘ ਨੇ ਨਾਂ ਮਹਿਜ਼ ਦਿਲਜੀਤ ਦੋਸਾਂਝ ਦੇ ਕੈਚੋਲਾ, DIL-LUMINATI TOUR 24 ਵਰਗੇ ਕਈ ਸ਼ੋਅਜ਼ ਮੈਨੇਜ ਕੀਤੇ ਹਨ ਸਗੋਂ ਵਿਸ਼ਵ ਪੱਧਰ 'ਤੇ ਪੰਜਾਬੀ ਸੰਗੀਤ ਦੇ ਲੈਂਡਸਕੇਪ ਨੂੰ ਵੀ ਬਦਲ ਦਿੱਤਾ।

ਦਿਲਜੀਤ ਦੋਸਾਂਝ ਸਣੇ ਉਨ੍ਹਾਂ ਦੀ ਪੂਰੀ ਟੀਮ ਨੇ ਸੋਨਾਲੀ ਸਿੰਘ ਨੂੰ ਇਹ ਐਵਾਰਡ ਜਿੱਤਣ ਲਈ ਵਧਾਈਆਂ ਦਿੱਤੀਆਂ ਹਨ। ਵੱਡੀ ਗਿਣਤੀ 'ਚ ਫੈਨਜ਼ ਵੀ ਸੋਨਾਲੀ ਸਿੰਘ ਦੇ ਜਜ਼ਬੇ ਤੇ ਕੰਮ ਪ੍ਰਤੀ ਉਨ੍ਹਾਂ ਦੀ ਲਗਨ ਨੂੰ ਵੇਖ ਕੇ ਉਨ੍ਹਾਂ ਦੀ ਸ਼ਲਾਘਾ ਕਰ ਰਹੇ ਹਨ।


 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            