ED ਦੀ ਛਾਪੇਮਾਰੀ ਤੋਂ ਬਾਅਦ ਦਿਲਜੀਤ ਦੋਸਾਂਝ ਦੇ ਜੈਪੁਰ ਸ਼ੋਅ 'ਤੇ ਲਟਕੀ ਤਲਵਾਰ!

Sunday, Oct 27, 2024 - 03:45 PM (IST)

ED ਦੀ ਛਾਪੇਮਾਰੀ ਤੋਂ ਬਾਅਦ ਦਿਲਜੀਤ ਦੋਸਾਂਝ ਦੇ ਜੈਪੁਰ ਸ਼ੋਅ 'ਤੇ ਲਟਕੀ ਤਲਵਾਰ!

ਨਵੀਂ ਦਿੱਲੀ- ਮਸ਼ਹੂਰ ਗਾਇਕ ਦਿਲਜੀਤ ਦੋਸਾਂਝ ਦੇ 3 ਨਵੰਬਰ ਨੂੰ ਰਾਜਧਾਨੀ ਜੈਪੁਰ ‘ਚ ਹੋਣ ਵਾਲੇ ਕੰਸਰਟ ਤੋਂ ਪਹਿਲਾਂ ਫਰਜ਼ੀ ਟਿਕਟਾਂ ਦੀ ਵਿਕਰੀ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਰਾਜਸਥਾਨ ਸਮੇਤ ਪੰਜ ਸੂਬਿਆਂ ‘ਚ ਛਾਪੇਮਾਰੀ ਕੀਤੀ ਹੈ। ਇਸ ਲੜੀ ‘ਚ ਈਡੀ ਨੇ ਜੈਪੁਰ ‘ਚ ਵੀ ਦੋ ਥਾਵਾਂ ‘ਤੇ ਛਾਪੇਮਾਰੀ ਕਰਕੇ ਕੁਝ ਇਲੈਕਟ੍ਰਾਨਿਕ ਉਪਕਰਨ ਜ਼ਬਤ ਕੀਤੇ ਹਨ। ਈਡੀ ਦੇ ਛਾਪੇ ਤੋਂ ਬਾਅਦ ਜੈਪੁਰ ਵਿੱਚ ਦਿਲਜੀਤ ਦੇ ਕੰਸਰਟ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਪ੍ਰਸ਼ੰਸਕਾਂ ਵਿੱਚ ਸ਼ੋਅ ਨੂੰ ਲੈ ਕੇ ਸ਼ੱਕ ਪੈਦਾ ਹੋ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - 'ਮੇਰਾ ਜਹਾਜ਼ ਕਰੈਸ਼ ਹੋ ਗਿਆ ਹੈ' ਜਦੋਂ ਕਾਜੋਲ ਦੀ ਮਾਂ ਕੋਲ ਪੁੱਜੀ ਇਹ ਬੁਰੀ ਖ਼ਬਰ

ਦਿਲਜੀਤ ਦੋਸਾਂਝ ਅਤੇ ਕੋਲਡਪਲੇ ਨਾਲ ਜੁੜੇ ਕੰਸਰਟ ਦੀਆਂ ਟਿਕਟਾਂ ਦੀ ਗੈਰ-ਕਾਨੂੰਨੀ ਵਿਕਰੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਈਡੀ ਨੇ ਦੇਸ਼ ਭਰ ਦੇ ਪੰਜ ਰਾਜਾਂ ਵਿੱਚ ਛਾਪੇਮਾਰੀ ਕੀਤੀ। ਦਿਲਜੀਤ ਦਾ ਕੰਸਰਟ ਜੈਪੁਰ ਦੇ ਜੇਈਸੀਸੀ ਵਿੱਚ ਹੋਣਾ ਹੈ। ਉਨ੍ਹਾਂ ਦੀਆਂ ਟਿਕਟਾਂ ਬੁੱਕ ਮਾਈ ਸ਼ੋਅ ਅਤੇ ਜ਼ੋਮੈਟੋ ਲਾਈਵ ‘ਤੇ ਵੇਚੀਆਂ ਗਈਆਂ ਸਨ ਪਰ ਇਸ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਨੂੰ ਹੋਰ ਪਲੇਟਫਾਰਮਾਂ ‘ਤੇ ਵੀ ਵੇਚ ਕੇ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ।ਮਿਲੀ ਸ਼ਿਕਾਇਤ ‘ਤੇ ਈਡੀ ਨੇ ਛਾਪੇਮਾਰੀ ਕੀਤੀ।

50 ਹਜ਼ਾਰ ਤੋਂ 2 ਲੱਖ ਰੁਪਏ ਵਿੱਚ ਵੇਚੀਆਂ ਗਈਆਂ ਜਾਅਲੀ ਟਿਕਟਾਂ
ਵਾਸਤਵ ਵਿੱਚ, ਬੁੱਕ ਮਾਈ ਸ਼ੋਅ ਅਤੇ ਜ਼ੋਮੈਟੋ ਲਾਈਵ ਪਲੇਟਫਾਰਮਾਂ ਤੋਂ ਕੁਝ ਹੀ ਮਿੰਟਾਂ ਵਿੱਚ ਉਨ੍ਹਾਂ ਦੀਆਂ ਟਿਕਟਾਂ ਵਿਕ ਗਈਆਂ ਸਨ। ਇਸ ਤੋਂ ਬਾਅਦ ਫਰਜ਼ੀ ਟਿਕਟਾਂ ਵੇਚ ਕੇ ਲੱਖਾਂ ਰੁਪਏ ਦੇ ਲੈਣ-ਦੇਣ ਦੀ ਸ਼ਿਕਾਇਤ ‘ਤੇ ਈਡੀ ਹਰਕਤ ‘ਚ ਆਈ।ਵਿਕੀਆਂ ਜਾਅਲੀ ਟਿਕਟਾਂ ਬਿਲਕੁਲ ਅਸਲੀ ਵਾਂਗ ਹੀ ਹਨ। ਜੈਪੁਰ ਸ਼ੋਅ ਦੀਆਂ ਵੱਖ-ਵੱਖ ਸ਼੍ਰੇਣੀਆਂ ਦੀਆਂ ਟਿਕਟਾਂ 3 ਰੁਪਏ ਤੋਂ ਲੈ ਕੇ 15 ਹਜ਼ਾਰ ਰੁਪਏ ਤੱਕ ਹਨ। ਜਦੋਂਕਿ ਜਾਅਲੀ ਟਿਕਟਾਂ 50 ਹਜ਼ਾਰ ਤੋਂ 2 ਲੱਖ ਰੁਪਏ ਵਿੱਚ ਵੇਚੀਆਂ ਗਈਆਂ।

ਇਹ ਖ਼ਬਰ ਵੀ ਪੜ੍ਹੋ -Diljit Dosanjh ਦਾ ਕੰਸਰਟ ਦੇਖ ਭਾਵੁਕ ਹੋ ਗਏ ਫੈਨਜ਼, ਵੀਡੀਓ ਵਾਇਰਲ

ED ਨੇ ਜੈਪੁਰ ‘ਚ ਦੋ ਥਾਵਾਂ ‘ਤੇ ਕੀਤੀ ਛਾਪੇਮਾਰੀ
ਈਡੀ ਦੀ ਜਾਂਚ ਵਿੱਚ ਇਨ੍ਹਾਂ ਫਰਜ਼ੀ ਟਿਕਟਾਂ ਦੇ ਆਨਲਾਈਨ ਲੈਣ-ਦੇਣ ਦੇ ਸਬੂਤ ਮਿਲੇ ਹਨ। ਈਡੀ ਨੇ ਜੈਪੁਰ ‘ਚ ਦੋ ਥਾਵਾਂ ‘ਤੇ ਛਾਪੇਮਾਰੀ ਕੀਤੀ ਸੀ। ਇਸ ਦੌਰਾਨ ਦੋ-ਤਿੰਨ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਗਈ ਅਤੇ ਉਨ੍ਹਾਂ ਕੋਲੋਂ ਕੁਝ ਇਲੈਕਟ੍ਰਾਨਿਕ ਯੰਤਰ ਵੀ ਜ਼ਬਤ ਕੀਤੇ ਜਾਣ ਦੀ ਗੱਲ ਕਹੀ ਗਈ। ਹਾਲਾਂਕਿ ਈਡੀ ਦੀ ਇਸ ਕਾਰਵਾਈ ਕਾਰਨ ਉਨ੍ਹਾਂ ਦੇ ਪ੍ਰਸ਼ੰਸਕਾਂ ‘ਚ ਚਿੰਤਾ ਦੀ ਲਹਿਰ ਹੈ ਕਿ ਦਿਲਜੀਤ ਦਾ ਸ਼ੋਅ ਇੱਥੇ ਹੋਵੇਗਾ ਜਾਂ ਨਹੀਂ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Priyanka

Content Editor

Related News