ਪਾਲੀਵੁੱਡ ਤੇ ਬਾਲੀਵੁੱਡ ''ਚ ਛਾ ਗਿਆ ਸਿੱਖ ਪਹਿਰਾਵੇ ''ਚ ਅਭਿਨੈ ਕਰਨ ਵਾਲਾ ਇਹ ''ਸਰਦਾਰ ਜੀ'' : (ਦੇਖੋ ਤਸਵੀਰਾਂ)
Wednesday, Jan 06, 2016 - 12:49 PM (IST)
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਭਾਵੇਂ ਅੱਜ ਆਪਣਾ 32ਵਾਂ ਜਨਮ ਦਿਨ ਮਨਾ ਰਿਹਾ ਹੈ ਪਰ ਉਸ ਦੀਆਂ ਸ਼ਰਾਰਤਾਂ ਅਤੇ ਨਟਖਟ ਅੰਦਾਜ਼ ਦੇਖ ਕੇ ਉਹ ਕਿਸੇ ਨਿੱਕੇ ਨਿਆਣੇ ਵਰਗਾ ਲੱਗਦਾ ਹੈ। ਪੰਜਾਬੀ ਫਿਲਮ ਇੰਡਸਟਰੀ ''ਚ ਇਸ ''ਸਰਦਾਰ ਜੀ'' ਨੇ ਵਾਕਈ ਹੀਰੋ ਦੀ ਨਵੀਂ ਪਛਾਣ ਕਾਇਮ ਕੀਤੀ ਹੈ। ਜਿਥੇ ਪਹਿਲਾਂ ਪੰਜਾਬੀ ਫਿਲਮਾਂ ''ਚ ਜੱਟਾਂ ਦੇ ਕੇਸ ਕੱਟੇ ਤੇ ਚਿਹਰੇ ''ਤੇ ਗੁੱਸਾ ਦਿਖਾਇਆ ਜਾਂਦਾ ਸੀ, ਉਥੇ ਇਸ ''ਪੂਰੇ ਸਰਦਾਰ'' ਨੇ ਜੱਟਾਂ ਦੀ ਨਵੀਂ ਪਛਾਣ ਅਤੇ ਮਜ਼ਾਕੀਆ ਲਹਿਜ਼ਾ ਪੇਸ਼ ਕਰਕੇ ਮਿਸਾਲ ਕਾਇਮ ਕੀਤੀ ਹੈ। ਨੌਜਵਾਨਾਂ ''ਚ ਦਿਲਜੀਤ ਇਕ ਆਦਰਸ਼ ਹੀਰੋ ਬਣ ਕੇ ਉਭਰਿਆ ਹੈ। ਅੱਜ ਬਹੁਤ ਸਾਰੇ ਮੁੰਡੇ ਉਸ ਨੂੰ ਦੇਖ ਕੇ ਦਸਤਾਰ ਸਜਾ ਰਹੇ ਹਨ।
ਉਂਝ ਇਸ ਤੋਂ ਪਹਿਲਾਂ ਵੀ ਕਈ ਪੰਜਾਬੀ ਕਲਾਕਾਰਾਂ ਨੇ ਫਿਲਮਾਂ ''ਚ ਸਿੱਖੀ ਸਰੂਪ ''ਚ ਹਾਜ਼ਰੀ ਲੁਆਈ, ਜਿਨ੍ਹਾਂ ''ਚ ਜਸਪਾਲ ਭੱਟੀ, ਗੁਰਪ੍ਰੀਤ ਘੁੱਗੀ, ਰਵਿੰਦਰ ਗਰੇਵਾਲ ਅਤੇ ਜਸਵਿੰਦਰ ਭੱਲਾ ਦਾ ਨਾਂ ਸ਼ਾਮਲ ਹੈ ਪਰ ਜਦੋਂ ਤੋਂ ਦਿਲਜੀਤ ਨੇ ਫਿਲਮ ਇੰਡਸਟਰੀ ''ਚ ਕਦਮ ਰੱਖਿਆ, ਉਦੋਂ ਤੋਂ ਹੀ ਪੰਜਾਬੀ ਸਿਨੇਮਾ ''ਚ ਲੋਕ ਸਿੱਖ ਹੀਰੋ ਨੂੰ ਵਧੇਰੇ ਪਸੰਦ ਕਰਨ ਲੱਗੇ। ਇਸ ਤੋਂ ਵੱਧ ਹੋਰ ਕੀ ਚਾਹੀਦੈ?
