‘ਧੋਖਾ : ਰਾਊਂਡ ਦਿ ਕਾਰਨਰ’ 23 ਸਤੰਬਰ ਨੂੰ ਹੋਵੇਗੀ ਰਿਲੀਜ਼ (ਵੀਡੀਓ)

Friday, Jul 29, 2022 - 04:02 PM (IST)

‘ਧੋਖਾ : ਰਾਊਂਡ ਦਿ ਕਾਰਨਰ’ 23 ਸਤੰਬਰ ਨੂੰ ਹੋਵੇਗੀ ਰਿਲੀਜ਼ (ਵੀਡੀਓ)

ਮੁੰਬਈ (ਬਿਊਰੋ)– ਪਾਵਰ ਹਾਊਸ ਸਟਾਰ ਕਾਸਟ ਆਰ. ਮਾਧਵਨ, ਅਪਾਰਸ਼ਕਤੀ ਖੁਰਾਣਾ, ਦਰਸ਼ਨ ਕੁਮਾਰ ਤੇ ਖੁਸ਼ਾਲੀ ਕੁਮਾਰ ਸਟਾਰਰ ਫ਼ਿਲਮ ‘ਧੋਖਾ : ਰਾਊਂਡ ਦਿ ਕਾਰਨਰ’ ਨੇ ਸਭ ਨੂੰ ਆਕਰਸ਼ਿਤ ਕੀਤਾ ਹੈ। ਸਸਪੈਂਸ ਡਰਾਮੇ ਦਾ ਅਨਾਊਂਸਮੈਂਟ ਵੀਡੀਓ ਆਊਟ ਹੋ ਗਿਆ ਹੈ, ਜਿਸ ਨੇ ਸਾਨੂੰ ਸਾਰਿਆਂ ਨੂੰ ਪ੍ਰਭਾਵਿਤ ਕਰ ਦਿੱਤਾ ਹੈ।

ਇਸ ਫ਼ਿਲਮ ਨਾਲ ਖੁਸ਼ਾਲੀ ਕੁਮਾਰ ਬਾਲੀਵੁੱਡ ’ਚ ਡੈਬਿਊ ਕਰ ਰਹੀ ਹੈ। ਨਿਰਮਾਤਾਵਾਂ ਵਲੋਂ ਜਾਰੀ ਕੀਤੀ ਗਈ ਇਸ ਵੀਡੀਓ ਨੇ ਸਾਡੇ ਉਤਸ਼ਾਹ ਨੂੰ ਵਧਾ ਦਿੱਤਾ ਹੈ ਤੇ ਇਹ ਫ਼ਿਲਮ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਲੋਕਾਂ ਦੀ ਦਿਲਚਸਪੀ ਬਣਾਈ ਰੱਖੇਗੀ।

ਇਹ ਖ਼ਬਰ ਵੀ ਪੜ੍ਹੋ : ਡਰੇਕ ਨੇ ਸਿੱਧੂ ਮੂਸੇ ਵਾਲਾ ਦੀ ਟੀ-ਸ਼ਰਟ ਪਹਿਨ ਕੇ ਦਿੱਤੀ ਸ਼ੋਅ ਦੌਰਾਨ ਸ਼ਰਧਾਂਜਲੀ, ਵੀਡੀਓ ਵਾਇਰਲ

‘ਧੋਖਾ : ਰਾਊਂਡ ਦਿ ਕਾਰਨਰ’ ਇਕ ਬਹੁ-ਪੱਖੀ ਪੈਸੇਫਿਕ ਫ਼ਿਲਮ ਹੈ, ਜੋ ਤੁਹਾਨੂੰ ਸਿਨੇਮਾਘਰਾਂ ਵੱਲ ਖਿੱਚੇਗੀ। ਇਕ ਅਰਬਨ ਕੱਪਲ ਦੀ ਇਕ ਦਿਨ ਦੀ ਜ਼ਿੰਦਗੀ ’ਤੇ ਆਧਾਰਿਤ, ਟਵਿਸਟ ਤੇ ਟਰਨਜ਼ ਨਾਲ ਭਰਪੂਰ ਇਸ ਸਸਪੈਂਸ ਡਰਾਮਾ ਫ਼ਿਲਮ ’ਚ ਸਾਰੇ ਕਿਰਦਾਰਾਂ ਦੇ ਗ੍ਰੇਅ ਸ਼ੇਡ ਦੇਖਣ ਨੂੰ ਮਿਲਣਗੇ।

ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਧਰਮਿੰਦਰ ਸ਼ਰਮਾ ਤੇ ਵਿਕਰਾਂਤ ਸ਼ਰਮਾ ਵਲੋਂ ਨਿਰਮਿਤ ਇਸ ਫ਼ਿਲਮ ਦਾ ਨਿਰਦੇਸ਼ਨ ਕੂਕੀ ਗੁਲਾਟੀ ਨੇ ਕੀਤਾ ਹੈ। ਇਹ ਫ਼ਿਲਮ 23 ਸਤੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਕੀਤੀ ਜਾਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News