'ਮੇਰੇ ਪਾਪਾ ਠੀਕ ਹਨ'; ਮੌਤ ਦੀਆਂ ਖਬਰਾਂ ਮਗਰੋਂ ਧਰਮਿੰਦਰ ਦੀ ਧੀ ਨੇ ਸਾਂਝੀ ਕੀਤੀ ਪੋਸਟ
Tuesday, Nov 11, 2025 - 09:49 AM (IST)
ਮੁੰਬਈ - ਦਿੱਗਜ ਫਿਲਮ ਅਦਾਕਾਰ ਅਤੇ ਸਾਬਕਾ ਸੰਸਦ ਮੈਂਬਰ ਧਰਮਿੰਦਰ ਦੀ ਧੀ ਈਸ਼ਾ ਦਿਓਲ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਇਕ ਪੋਸਟ ਸਾਂਝੀ ਕਰਕੇ ਆਪਣੇ ਪਿਤਾ ਦੀ ਮੌਤ ਦੀਆਂ ਖਬਰਾਂ ਦਾ ਖੰਡਨ ਕੀਤਾ ਹੈ।
ਇਹ ਵੀ ਪੜ੍ਹੋ: ਅਦਾਕਾਰਾ ਬਣਨ ਲਈ ਘਰੋਂ ਭੱਜੀ, ਇਕ ਸ਼ੋਅ ਨਾਲ ਹੋ ਗਈ Famous; ਫਿਰ ਅੱਖਾਂ ਸਾਹਮਣੇ ਹੀ ਉਜੜ ਗਈ ਦੁਨੀਆ

ਉਸ ਨੇ ਲਿਖਿਆ ਕਿ, ਮੀਡੀਆ ਵਿਚ ਝੂਠੀਆਂ ਖ਼ਬਰਾਂ ਫੈਲ ਰਹੀਆਂ ਹਨ। ਮੇਰੇ ਪਿਤਾ ਜੀ ਦੀ ਹਾਲਤ ਸਥਿਰ ਹੈ ਅਤੇ ਉਹ ਠੀਕ ਹੋ ਰਹੇ ਹਨ। ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਪਰਿਵਾਰ ਨੂੰ ਗੋਪਨੀਯਤਾ ਪ੍ਰਦਾਨ ਕਰੋ। ਪਾਪਾ ਦੀ ਜਲਦੀ ਸਿਹਤਯਾਬੀ ਲਈ ਪ੍ਰਾਰਥਨਾਵਾਂ ਲਈ ਧੰਨਵਾਦ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਖਬਰਾਂ ਆਈਆਂ ਸਨ ਕਿ ਧਰਮਿੰਦਰ ਦਾ 89 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ ਅਤੇ ਉਨ੍ਹਾਂ ਨੂੰ ਇੱਥੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।
ਇਹ ਵੀ ਪੜ੍ਹੋ: ਬਾਲੀਵੁੱਡ ਅਦਾਕਾਰਾ ਸ਼ਹਿਨਾਜ਼ ਗਿੱਲ ਨੂੰ ਕੈਨੇਡਾ ਥੀਏਟਰ 'ਚ ਪਏ ਧੱਕੇ ! ਲੋਕਾਂ ਨੇ ਵੱਢੀਆਂ ਚੂੰਡੀਆਂ
