ਧਨੁਸ਼ ਅਤੇ ਮਮੂਟੀ ਪਹਿਲੀ ਵਾਰ ਆਉਣਗੇ ਇਕੱਠੇ: ''ਓਮ: ਚੈਪਟਰ 1'' 20 ਨਵੰਬਰ ਨੂੰ ਹੋਵੇਗੀ ਰਿਲੀਜ਼

Thursday, Oct 15, 2026 - 05:38 PM (IST)

ਧਨੁਸ਼ ਅਤੇ ਮਮੂਟੀ ਪਹਿਲੀ ਵਾਰ ਆਉਣਗੇ ਇਕੱਠੇ: ''ਓਮ: ਚੈਪਟਰ 1'' 20 ਨਵੰਬਰ ਨੂੰ ਹੋਵੇਗੀ ਰਿਲੀਜ਼

ਮੁੰਬਈ (ਏਜੰਸੀ)- ਭਾਰਤੀ ਸਿਨੇਮਾ ਦੇ 2 ਵੱਡੇ ਸਿਤਾਰੇ—ਤਮਿਲ ਸੁਪਰਸਟਾਰ ਧਨੁਸ਼ ਅਤੇ ਮਲਿਆਲਮ ਸਿਨੇਮਾ ਦੇ ਦਿੱਗਜ ਅਦਾਕਾਰ ਮਮੂਟੀ—ਪਹਿਲੀ ਵਾਰ ਇੱਕਠੇ ਫਿਲਮ 'ਓਮ: ਚੈਪਟਰ 1: ਉਧਿਰਮ - ਦਿ ਬਲੱਡ ਵੁੱਡ' ਵਿੱਚ ਨਜ਼ਰ ਆਉਣਗੇ। ਆਰਟੈਕ ਸਟੂਡੀਓਜ਼ ਦੀ ਸੰਸਥਾਪਕ ਅਤੇ ਨਿਰਮਾਤਾ ਸ਼ਰਧਾ ਅਗਰਵਾਲ ਦੀ ਅਗਵਾਈ ਹੇਠ ਬਣ ਰਹੀ ਇਹ ਵੱਡੇ ਬਜਟ ਦੀ ਫਿਲਮ ਵੱਖ-ਵੱਖ ਭਾਸ਼ਾਵਾਂ ਦੇ ਦਰਸ਼ਕਾਂ ਨੂੰ ਇੱਕ ਮੰਚ 'ਤੇ ਲਿਆਉਣ ਲਈ ਤਿਆਰ ਹੈ।

ਰਾਜਕੁਮਾਰ ਪੇਰੀਆਸਾਮੀ ਦੇ ਨਿਰਦੇਸ਼ਨ ਹੇਠ ਬਣ ਰਹੀ ਇਸ ਫਿਲਮ ਵਿੱਚ ਧਨੁਸ਼ ਅਤੇ ਮਮੂਟੀ ਤੋਂ ਇਲਾਵਾ ਸਾਈ ਪੱਲਵੀ, ਸ਼੍ਰੀਲੀਲਾ, ਨਸੀਰੂਦੀਨ ਸ਼ਾਹ ਅਤੇ ਇੰਦਰੰਸ ਵਰਗੇ ਨਾਮਚੀਨ ਕਲਾਕਾਰ ਵੀ ਅਹਿਮ ਭੂਮਿਕਾਵਾਂ ਵਿੱਚ ਦਿਸਣਗੇ। ਫਿਲਮ ਦਾ ਸੰਗੀਤ ਸਾਈ ਅਭਿਯੰਕਰ ਵੱਲੋਂ ਤਿਆਰ ਕੀਤਾ ਗਿਆ ਹੈ। ਆਰਟੈਕ ਸਟੂਡੀਓਜ਼ ਦੁਆਰਾ ਪੇਸ਼ ਅਤੇ ਵੰਡਰਬਾਰ ਫਿਲਮਜ਼ ਦੇ ਬੈਨਰ ਹੇਠ ਬਣੀ ਇਸ ਫਿਲਮ ਦੇ ਨਿਰਮਾਤਾ ਸ਼ਰਧਾ ਅਗਰਵਾਲ, ਧਨੁਸ਼ ਅਤੇ ਅਜਮਤ ਜਗਮਗ ਹਨ। ਸ਼੍ਰੇਅਸ ਸ਼੍ਰੀਨਿਵਾਸਨ ਅਤੇ ਸੰਦੇਸ਼ ਅਗਰਵਾਲ ਇਸਦੇ ਸਹਿ-ਨਿਰਮਾਤਾ ਹਨ, ਜਦਕਿ ਵਿਸ਼ਨੂੰ ਰਾਮਾਸਵਾਮੀ ਕ੍ਰਿਏਟਿਵ ਪ੍ਰੋਡਿਊਸਰ ਹਨ। ਇਹ ਫਿਲਮ 20 ਨਵੰਬਰ 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।


author

cherry

Content Editor

Related News