20 ਸਾਲ ਬਾਅਦ ਫਿਰ ਧਮਾਲ ਪਾਵੇਗੀ ਹਾਲੀਵੁੱਡ ਦੀ ਇਹ ਮਸ਼ਹੂਰ ਅਦਾਕਾਰਾ ! ਪੋਸਟ ਸਾਂਝੀ ਕਰ ਆਖੀ ਇਹ ਗੱਲ
Sunday, Oct 18, 2026 - 09:39 AM (IST)
ਮੁੰਬਈ - ਹਾਲੀਵੁੱਡ ਦੀ ਮਸ਼ਹੂਰ ਮਾਡਲ ਅਤੇ ਅਦਾਕਾਰਾ ਰੋਜ਼ੀ ਹੰਟਿੰਗਟਨ-ਵ੍ਹਾਈਟਲੀ ਇਕ ਵਾਰ ਫਿਰ ਪ੍ਰਸਿੱਧ ਵਿਕਟੋਰੀਆ'ਜ਼ ਸੀਕਰੇਟ ਫੈਸ਼ਨ ਸ਼ੋਅ 'ਚ ਧਮਾਲ ਮਚਾਉਣ ਲਈ ਤਿਆਰ ਹੈ। ਲਗਭਗ ਦੋ ਦਹਾਕਿਆਂ (20 ਸਾਲ) ਦੇ ਵਕਫੇ ਤੋਂ ਬਾਅਦ ਰੈਂਪ 'ਤੇ ਵਾਪਸੀ ਕਰਦਿਆਂ, ਰੋਜ਼ੀ ਨੇ ਇਸਨੂੰ ਆਪਣੀ ਜ਼ਿੰਦਗੀ ਦਾ ਇਕ ਬਹੁਤ ਹੀ ਖਾਸ ਅਤੇ ਯਾਦਗਾਰੀ ਪਲ ਦੱਸਿਆ।
ਇਸ ਦੌਰਾਨ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਆਪਣੇ 20 ਸਾਲਾਂ ਦੇ ਕਰੀਅਰ ਦੀਆਂ ਸੁੰਦਰ ਪੁਰਾਣੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ, ਰੋਜ਼ੀ ਨੇ ਇੱਕ ਭਾਵੁਕ ਨੋਟ ਲਿਖਿਆ। ਉਸਨੇ ਲਿਖਿਆ, "ਲਗਭਗ 20 ਸਾਲ ਪਹਿਲਾਂ, 19 ਸਾਲ ਦੀ ਉਮਰ 'ਚ, ਮੈਂ ਪਹਿਲੀ ਵਾਰ ਵਿਕਟੋਰੀਆ'ਜ਼ ਸੀਕਰੇਟ ਫੈਸ਼ਨ ਸ਼ੋਅ 'ਚ ਵਾਕ ਕੀਤੀ ਸੀ। ਮੈਨੂੰ ਉਦੋਂ ਪਤਾ ਨਹੀਂ ਸੀ ਕਿ ਉਹ ਪਲ ਮੇਰੀ ਜ਼ਿੰਦਗੀ ਅਤੇ ਕਰੀਅਰ ਨੂੰ ਹਮੇਸ਼ਾ ਲਈ ਬਦਲ ਦੇਵੇਗਾ।"
ਆਪਣੇ ਸ਼ੁਰੂਆਤੀ ਦਿਨਾਂ ਨੂੰ ਯਾਦ ਕਰਦੇ ਹੋਏ, ਰੋਜ਼ੀ ਨੇ ਕਿਹਾ ਕਿ ਆਪਣੀਆਂ ਮਨਪਸੰਦ "ਏਂਜਲਸ" ਗੀਸੇਲ, ਅਲੇਸੈਂਡਰਾ ਅਤੇ ਐਡਰੀਆਨਾ ਨੂੰ ਬੈਕਸਟੇਜ 'ਤੇ ਮਿਲਣਾ ਅਤੇ ਉਨ੍ਹਾਂ ਨਾਲ ਫੋਟੋਗ੍ਰਾਫੀ ਕਰਵਾਉਣਾ ਇਕ ਸੁਪਨੇ ਦੇ ਸੱਚ ਹੋਣ ਵਰਗਾ ਸੀ। ਆਪਣੀ ਖਾਸ ਵਾਪਸੀ ਬਾਰੇ ਬੋਲਦਿਆਂ, ਉਸਨੇ ਕਿਹਾ, "ਅੱਜ, ਦੋ ਦਹਾਕਿਆਂ ਬਾਅਦ ਉਸੇ ਰਨਵੇਅ 'ਤੇ ਵਾਪਸ ਆਉਣਾ, ਮੇਰੇ ਲਈ ਬਹੁਤ ਖਾਸ ਹੈ। ਮੈਂ ਹੁਣ ਉਹ 19 ਸਾਲ ਦੀ ਕੁੜੀ ਨਹੀਂ ਰਹੀ; ਮੈਂ ਇੱਕ ਸਮਝਦਾਰ ਔਰਤ ਅਤੇ ਇਕ ਮਾਂ ਦੇ ਰੂਪ 'ਚ ਵਾਪਸ ਆ ਰਹੀ ਹਾਂ। ਹਾਲਾਂਕਿ, ਰਨਵੇਅ 'ਤੇ ਚੱਲਣ ਦਾ ਉਤਸ਼ਾਹ ਅਤੇ ਖੁਸ਼ੀ ਅਜੇ ਵੀ ਉਹੀ ਹੈ ਜੋ ਪਹਿਲੀ ਵਾਰ ਸੀ।"
ਰੋਜ਼ੀ ਹੰਟਿੰਗਟਨ-ਵ੍ਹਾਈਟਲੀ ਦੀ ਪੋਸਟ ਨੂੰ ਉਸਦੇ ਪ੍ਰਸ਼ੰਸਕਾਂ ਅਤੇ ਫੈਸ਼ਨ ਇੰਡਸਟਰੀ ਦੇ ਲੋਕਾਂ ਦੁਆਰਾ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਅਤੇ ਉਹ ਉਸਨੂੰ ਇਸ ਇਤਿਹਾਸਕ ਵਾਪਸੀ ਲਈ ਸ਼ੁਭਕਾਮਨਾਵਾਂ ਦੇ ਰਹੇ ਹਨ।
