ਮਹੇਸ਼ ਭੱਟ ਦੀ ਫ਼ਿਲਮ ‘ਨਾਮ: ਟੂ ਲਿਵ ਇਜ਼ ਵਾਰ’ ਨਾਲ ਜੁੜੇ ਪ੍ਰਸ਼ਾਂਤ, ਵਿਜਯੰਤ ਅਤੇ ਸ਼ੈਫ਼ਾਲੀ ਬੱਗਾ
Saturday, Oct 17, 2026 - 01:28 PM (IST)
ਮੁੰਬਈ - ਦਿੱਗਜ ਫ਼ਿਲਮਮੇਕਰ ਮਹੇਸ਼ ਭੱਟ ਦੀ ਫ਼ਿਲਮ ‘ਨਾਮ: ਟੂ ਲਿਵ ਇਜ਼ ਵਾਰ’ ਵਿਚ ਅਦਾਕਾਰ ਵੀਰ ਪਹਾੜੀਆ ਅਤੇ ਵਰੁਣ ਸ਼ਰਮਾ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ। ਉੱਥੇ ਹੀ, ਫ਼ਿਲਮ ਨਾਲ ਪ੍ਰਸ਼ਾਂਤ ਨਾਰਾਇਣਨ, ਵਿਜਯੰਤ ਕੋਹਲੀ ਅਤੇ ਸ਼ੈਫ਼ਾਲੀ ਬੱਗਾ ਵੀ ਜੁੜ ਗਏ ਹਨ। ਇਸ ਫ਼ਿਲਮ ਦਾ ਨਿਰਮਾਣ ਰਿਧੀ ਚਾਵੜਾ ਅਤੇ ਉਤਸਵ ਉਪਾਧਿਆਏ ਨੇ ਉਤਸਵ ਐਂਟਰਟੇਨਮੈਂਟ ਐਂਡ ਪ੍ਰੋਡਕਸ਼ਨਜ਼ ਦੇ ਬੈਨਰ ਹੇਠ ਕੀਤਾ ਹੈ। ਫ਼ਿਲਮ ਦਾ ਨਿਰਦੇਸ਼ਨ ਸਿਧਾਂਤ ਸਚਦੇਵ ਕਰ ਰਹੇ ਹਨ।
ਮਹੇਸ਼ ਭੱਟ ਨੇ ਕਿਹਾ, “ਫ਼ਿਲਮ ‘ਨਾਮ: ਟੂ ਲਿਵ ਇਜ਼ ਵਾਰ’ ਨੂੰ ਲੈ ਕੇ ਜੋ ਗੱਲ ਮੈਨੂੰ ਉਤਸ਼ਾਹਿਤ ਕਰਦੀ ਹੈ, ਉਹ ਵੱਖ-ਵੱਖ ਸੰਵੇਦਨਾਵਾਂ ਅਤੇ ਖ਼ੂਬੀਆਂ ਵਾਲੇ ਕਲਾਕਾਰਾਂ ਨੂੰ ਇਕੱਠੇ ਲਿਆਉਣ ਦਾ ਮੌਕਾ ਹੈ। ਪ੍ਰਸ਼ਾਂਤ ਨਾਰਾਇਣਨ ਦੀ ਅਦਾਕਾਰੀ ਵਿਚ ਇਕ ਖ਼ਾਸ ਤਰ੍ਹਾਂ ਦੀ ਸਹਿਜ ਤੀਬਰਤਾ ਅਤੇ ਦ੍ਰਿੜ੍ਹਤਾ ਹੈ, ਜੋ ਉਨ੍ਹਾਂ ਦੇ ਕਿਰਦਾਰਾਂ ਨੂੰ ਯਾਦਗਾਰ ਬਣਾਉਂਦੀ ਹੈ। ਸ਼ੈਫ਼ਾਲੀ ਬੱਗਾ ਇਸ ਫ਼ਿਲਮ ਦੇ ਕਲਾਕਾਰਾਂ ਵਿਚ ਇਕ ਸਵਾਗਤਯੋਗ ਵਾਧਾ ਹਨ, ਜੋ ਆਪਣੀ ਵੱਖਰੀ ਪਛਾਣ ਅਤੇ ਸਕ੍ਰੀਨ ਪ੍ਰੈਜ਼ੈਂਸ ਲੈ ਕੇ ਆਉਂਦੀਆਂ ਹਨ।
