''ਰਾਮਾਇਣ'' ਦਾ ਅੰਤਰਰਾਸ਼ਟਰੀ ਟ੍ਰੇਲਰ ਰਿਲੀਜ਼, ਰਣਬੀਰ ਕਪੂਰ ਦੇ ਰਾਮ ਅਤੇ ਯਸ਼ ਦੇ ਰਾਵਣ ਲੁੱਕ ਪੋਸਟਰ ਜਾਰੀ

Saturday, Oct 17, 2026 - 05:02 PM (IST)

''ਰਾਮਾਇਣ'' ਦਾ ਅੰਤਰਰਾਸ਼ਟਰੀ ਟ੍ਰੇਲਰ ਰਿਲੀਜ਼, ਰਣਬੀਰ ਕਪੂਰ ਦੇ ਰਾਮ ਅਤੇ ਯਸ਼ ਦੇ ਰਾਵਣ ਲੁੱਕ ਪੋਸਟਰ ਜਾਰੀ

ਮੁੰਬਈ (ਏਜੰਸੀ)- ਫਿਲਮ 'ਰਾਮਾਇਣ' ਦੀ ਗਲੋਬਲ ਪ੍ਰਮੋਸ਼ਨ ਮੁਹਿੰਮ ਇਸਦੇ ਅੰਤਰਰਾਸ਼ਟਰੀ ਟ੍ਰੇਲਰ ਦੇ ਰਿਲੀਜ਼ ਨਾਲ ਸ਼ੁਰੂ ਹੋ ਗਈ ਹੈ। ਨਿਰਮਾਤਾਵਾਂ ਨੇ ਰਣਬੀਰ ਕਪੂਰ ਨੂੰ ਭਗਵਾਨ ਰਾਮ ਅਤੇ ਰੌਕਿੰਗ ਸਟਾਰ ਯਸ਼ ਨੂੰ ਰਾਵਣ ਦੇ ਰੂਪ ਵਿੱਚ ਦਿਖਾਉਂਦੇ ਹੋਏ ਸੋਲੋ ਪੋਸਟਰ ਵੀ ਜਾਰੀ ਕੀਤੇ ਹਨ। ਨਿਤੇਸ਼ ਤਿਵਾੜੀ ਦੁਆਰਾ ਨਿਰਦੇਸ਼ਤ, ਫਿਲਮ ਦਾ ਅੰਤਰਰਾਸ਼ਟਰੀ ਟ੍ਰੇਲਰ ਹਿੰਦੀ, ਅੰਗਰੇਜ਼ੀ, ਤਾਮਿਲ, ਤੇਲਗੂ, ਕੰਨੜ ਅਤੇ ਮਲਿਆਲਮ ਵਿੱਚ ਰਿਲੀਜ਼ ਕੀਤਾ ਗਿਆ ਹੈ। ਟ੍ਰੇਲਰ ਮਹਾਂਕਾਵਿ ਦੇ ਮੁੱਖ ਕਿਰਦਾਰਾਂ ਅਤੇ ਐਕਸ਼ਨ ਨਾਲ ਭਰਪੂਰ ਦ੍ਰਿਸ਼ਾਂ ਦੀ ਝਲਕ ਪੇਸ਼ ਕਰਦਾ ਹੈ। 

 
 
 
 
 
 
 
 
 
 
 
 
 
 
 
 

A post shared by Ranbir Kapoor (@ranbir__kapoor82)

ਫਿਲਮ ਦਾ ਅੰਤਰਰਾਸ਼ਟਰੀ ਟ੍ਰੇਲਰ ਬੈਂਗਲੁਰੂ ਵਿੱਚ ਇੱਕ ਵਿਸ਼ੇਸ਼ ਸਮਾਗਮ ਵਿੱਚ ਲਾਂਚ ਕੀਤਾ ਗਿਆ। ਇਸ ਮੌਕੇ 'ਤੇ ਰਣਬੀਰ ਕਪੂਰ, ਸਾਈ ਪੱਲਵੀ, ਯਸ਼, ਰਵੀ ਦੂਬੇ ਅਤੇ ਸੰਗੀਤਕਾਰ ਏ.ਆਰ. ਰਹਿਮਾਨ ਅਤੇ ਨਿਰਦੇਸ਼ਕ ਨਿਤੇਸ਼ ਤਿਵਾੜੀ ਸਣੇ ਫਿਲਮ ਦੀ ਟੀਮ ਦੇ ਕਈ ਮੈਂਬਰ ਮੌਜੂਦ ਸਨ। ਫਿਲਮ ਵਿੱਚ ਰਣਬੀਰ ਕਪੂਰ ਭਗਵਾਨ ਰਾਮ ਦੇ ਰੂਪ ਵਿੱਚ, ਸਾਈ ਪੱਲਵੀ ਸੀਤਾ ਦੇ ਰੂਪ ਵਿੱਚ, ਯਸ਼ ਰਾਵਣ ਦੇ ਰੂਪ ਵਿੱਚ, ਸੰਨੀ ਦਿਓਲ ਹਨੂੰਮਾਨ ਦੇ ਰੂਪ ਵਿੱਚ, ਅਤੇ ਰਵੀ ਦੂਬੇ ਲਕਸ਼ਮਣ ਦੇ ਰੂਪ ਵਿੱਚ ਨਜ਼ਰ ਆਉਣਗੇ। ਨਮਿਤ ਮਲਹੋਤਰਾ ਦੇ ਪ੍ਰਾਈਮ ਫੋਕਸ ਸਟੂਡੀਓਜ਼ ਨੇ ਡੀਐਨਈਜੀ ਅਤੇ ਯਸ਼ ਦੇ ਮੌਨਸਟਰ ਮਾਈਂਡ ਕ੍ਰਿਏਸ਼ਨਜ਼ ਦੇ ਸਹਿਯੋਗ ਨਾਲ ਫਿਲਮ ਦਾ ਨਿਰਮਾਣ ਕੀਤਾ ਹੈ। ਇਹ ਫਿਲਮ 2 ਹਿੱਸਿਆਂ ਵਿੱਚ ਰਿਲੀਜ਼ ਹੋਵੇਗੀ। ਪਹਿਲਾ ਭਾਗ 5 ਨਵੰਬਰ 2026 ਨੂੰ ਸਿਨੇਮਾਘਰਾਂ ਵਿੱਚ ਅਤੇ ਦੂਜਾ ਭਾਗ ਦੀਵਾਲੀ, 2027 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗਾ।


author

cherry

Content Editor

Related News