IIFA -2027 ਲਈ ਮੁੰਬਈ ਵਿਚ ਇਕੱਠੇ ਆਏ ਬਾਲੀਵੁੱਡ ਦੇ ‘ਸੁਪਰਸਟਾਰਸ’

Friday, Oct 23, 2026 - 11:02 AM (IST)

IIFA -2027 ਲਈ ਮੁੰਬਈ ਵਿਚ ਇਕੱਠੇ ਆਏ ਬਾਲੀਵੁੱਡ ਦੇ ‘ਸੁਪਰਸਟਾਰਸ’

ਮੁੰਬਈ : ਗ੍ਰੈਂਡ ਹਯਾਤ ਵਿਚ ਆਯੋਜਿਤ ਆਈਫਾ-2027 ਪ੍ਰੈੱਸ ਕਾਨਫਰੰਸ ਵਿਚ ਬਾਲੀਵੁੱਡ ਦੇ ਕਈ ਵੱਡੇ ਦਿੱਗਜ ਸਲਮਾਨ ਖਾਨ, ਕਰੀਨਾ ਕਪੂਰ ਖਾਨ, ਸ਼ਾਹਿਦ ਕਪੂਰ, ਵਰੁਣ ਧਵਨ, ਰਸ਼ਮਿਕਾ ਮੰਦਾਨਾ, ਪੰਕਜ ਤ੍ਰਿਪਾਠੀ, ਅਭਿਸ਼ੇਕ ਬੈਨਰਜੀ ਸ਼ਾਮਲ ਹੋਏ। 27ਵਾਂ ਆਈਫਾ ਵੀਕੈਂਡ ਅਤੇ ਅੈਵਾਰਡਜ਼ ਅਗਲੇ ਸਾਲ 22 ਅਤੇ 23 ਜਨਵਰੀ 2027 ਨੂੰ ਇਤਿਹਾਦ ਅਰੀਨਾ, ਯਾਸ ਆਈਲੈਂਡ (ਅਾਬੂ ਧਾਬੀ) ਵਿਚ ਹੋਵੇਗਾ, ਜਿਸ ਨੂੰ ਕਰਨ ਜੌਹਰ, ਵਰੁਣ ਧਵਨ, ਅਨੰਨਿਆ ਪਾਂਡੇ ਅਤੇ ਮਨੀਸ਼ ਪਾਲ ਹੋਸਟ ਕਰਨਗੇ। ਉੱਥੇ ਹੀ, ਡਿਜੀਟਲ ਅੈਵਾਰਡਜ਼ ਦੀ ਕਮਾਨ ਪੰਕਜ ਤ੍ਰਿਪਾਠੀ ਅਤੇ ਅਲੀ ਫਜ਼ਲ ਦੇ ਹੱਥਾਂ ’ਚ ਹੋਵੇਗੀ। ਸਲਮਾਨ ਖਾਨ, ਕਰੀਨਾ ਕਪੂਰ, ਸ਼ਾਹਿਦ ਕਪੂਰ ਅਤੇ ਜਾਨ੍ਹਵੀ ਕਪੂਰ ਮੁੱਖ ਸਮਾਰੋਹ ਵਿਚ ਲਾਈਵ ਡਾਂਸ ਪ੍ਰਫਾਰਮੈਂਸ ਦੇਣਗੇ।


author

cherry

Content Editor

Related News