ਫਿਲਮ ‘ਮਾਤ੍ਰਭੂਮੀ’ ਦਾ ਦੇਸ਼ਭਗਤੀ ਗਾਣਾ ‘ਜੈ ਹਿੰਦ’ ਹੋਇਆ ਰਿਲੀਜ਼

Thursday, Oct 22, 2026 - 11:45 AM (IST)

ਫਿਲਮ ‘ਮਾਤ੍ਰਭੂਮੀ’ ਦਾ ਦੇਸ਼ਭਗਤੀ ਗਾਣਾ ‘ਜੈ ਹਿੰਦ’ ਹੋਇਆ ਰਿਲੀਜ਼

ਮੁੰਬਈ- ਸਲਮਾਨ ਖ਼ਾਨ ਸਟਾਰਰ ਫ਼ਿਲਮ ‘ਮਾਤ੍ਰਭੂਮੀ’ ਦੇ ਮੇਕਰਜ਼ ਨੇ ਫ਼ਿਲਮ ਤੋਂ ਦੇਸ਼ ਭਗਤੀ ਦੀ ਭਾਵਨਾ ਜਗਾਉਣ ਵਾਲਾ ਐਂਥਮ ‘ਜੈ ਹਿੰਦ’ ਜਾਰੀ ਕਰ ਦਿੱਤਾ ਹੈ। ਦਿਲ ਨੂੰ ਛੂਹ ਲੈਣ ਵਾਲੇ ਇਸ ਗਾਣੇ ਨੂੰ ਵੱਡੇ ਪੱਧਰ ’ਤੇ ਸ਼ੂਟ ਕੀਤਾ ਗਿਆ ਹੈ। ਮਿਊਜ਼ਿਕ ਵੀਡੀਓ ’ਚ ਸਲਮਾਨ ਖ਼ਾਨ ਬੇਹੱਦ ਸ਼ਾਨਦਾਰ ਅੰਦਾਜ਼ ’ਚ ਮਿਲਟਰੀ ਯੂਨੀਫ਼ਾਰਮ ਪਹਿਨੇ ਨਜ਼ਰ ਆ ਰਹੇ ਹਨ। ਇੰਨਾ ਹੀ ਨਹੀਂ, ਉਨ੍ਹਾਂ ਦੇ ਆਲੇ-ਦੁਆਲੇ ਆਰਮੀ ਆਫ਼ੀਸਰਜ਼ ਦੇਖੇ ਜਾ ਸਕਦੇ ਹਨ। ‘ਜੈ ਹਿੰਦ’ ਗਾਣੇ ਦੀ ਤਾਕਤ ਸਿਰਫ਼ ਵਿਜ਼ੂਅਲਜ਼ ਨਹੀਂ ਹਨ ਸਗੋਂ ਇਸ ਦੀ ਇਮਾਨਦਾਰ ਅਤੇ ਦਿਲ ਛੂਹ ਲੈਣ ਵਾਲੀ ਕਹਾਣੀ ਹੈ।

ਇਹ ਗਾਣਾ ਨਾ ਸਿਰਫ਼ ਫੌਜੀਆਂ ਨੂੰ ਮਿਲੀ ਜਿੱਤ ਦੀ ਖ਼ੁਸ਼ੀ ਮਹਿਸੂਸ ਕਰਵਾਉਂਦਾ ਹੈ ਸਗੋਂ ਉਨ੍ਹਾਂ ਦੇ ਸਾਹਮਣੇ ਸਰਹੱਦ ਦੀਆਂ ਚੌਕੀਆਂ ’ਤੇ ਆਉਣ ਵਾਲੀਆਂ ਮੁਸ਼ਕਿਲਾਂ ਤੋਂ ਲੈ ਕੇ ਪਰਿਵਾਰਾਂ ਦੁਆਰਾ ਉਨ੍ਹਾਂ ਦੀ ਲੰਬੀ ਉਡੀਕ ਦੇ ਦਰਦ ਨਾਲ ਵੀ ਰੂਬਰੂ ਕਰਵਾਉਂਦਾ ਹੈ। ਕਹਿਣਾ ਹੋਵੇਗਾ ਕਿ ਗਾਣੇ ਦੇ ਹਰ ਫ੍ਰੇਮ ’ਚ ਮਾਤ੍ਰਭੂਮੀ ਲਈ ਸਤਿਕਾਰ, ਸਮਰਪਣ ਅਤੇ ਪਿਆਰ ਸਾਫ਼ ਨਜ਼ਰ ਆ ਰਿਹਾ ਹੈ। ਹਿਮੇਸ਼ ਰੇਸ਼ਮੀਆ ਨੇ ਗਾਣੇ ਨੂੰ ਕੰਪੋਜ਼ ਕੀਤਾ ਹੈ, ਜਦ ਕਿ ਇਸ ਦੇ ਬੋਲ ਸਮੀਰ ਅੰਜਾਨ ਨੇ ਲਿਖੇ ਹਨ ਅਤੇ ਸਟੀਬਿਨ ਬੇਨ ਨੇ ਇਸ ਨੂੰ ਆਪਣੀ ਆਵਾਜ਼ ਨਾਲ ਸਜਾਇਆ ਹੈ। ਅਪੂਰਵ ਲਾਖੀਆ ਦੁਆਰਾ ਡਾਇਰੈਕਟਿਡ ਅਤੇ ਸਲਮਾਨ ਖ਼ਾਨ ਫ਼ਿਲਮਜ਼ ਦੇ ਬੈਨਰ ਹੇਠ ਬਣ ਰਹੀ ਵਾਰ ਫ਼ਿਲਮ ‘ਮਾਤ੍ਰਭੂਮੀ : ਮੇਅ ਵਾਰ ਰੈਸਟ ਇਨ ਪੀਸ’ ਫ਼ਿਲਮ ਨੂੰ ਲੈ ਕੇ ਦਰਸ਼ਕਾਂ ਵਿਚਕਾਰ ਚਰਚਾ ਦਾ ਮਾਹੌਲ ਗਰਮ ਹੈ।


author

cherry

Content Editor

Related News