ਨਮਿਤ ਦੀ ‘ਰਾਮਾਇਣ’ ਦਾ ‘ਮੰਗਲ ਰੰਗ’ ਗਾਣਾ ਹੋਇਆ ਰਿਲੀਜ਼
Monday, Oct 26, 2026 - 12:46 PM (IST)
ਐਂਟਰਟੇਨਮੈਂਟ ਡੈਸਕ - ਨਮਿਤ ਮਲਹੋਤਰਾ ਦੀ ‘ਰਾਮਾਇਣ’ ਤੋਂ ਇਕ ਹੋਰ ਗਾਣਾ ‘ਮੰਗਲ ਰੰਗ’ ਮੇਕਰਜ਼ ਨੇ ਰਿਲੀਜ਼ ਕਰ ਦਿੱਤਾ ਹੈ। ਗਾਣੇ ਵਿਚ ਰਣਬੀਰ ਕਪੂਰ ਨੂੰ ਭਗਵਾਨ ਰਾਮ ਅਤੇ ਸਈ ਪੱਲਵੀ ਨੂੰ ਮਾਤਾ ਸੀਤਾ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ, ਇਹ ਟੀ-ਸੀਰੀਜ਼ ਦੇ ਆਫ਼ੀਸ਼ੀਅਲ ਯੂ-ਟਿਊਬ ਚੈਨਲ ‘ਵਰਲਡ ਆਫ਼ ਰਾਮਾਇਣਮ’ ’ਤੇ ਉਪਲਬਧ ਹੈ।
‘ਮੰਗਲ ਰੰਗ’ ਗਾਣੇ ਨੂੰ ਮੇਕਰਜ਼ ਨੇ ਹਿੰਦੀ, ਤਾਮਿਲ, ਤੇਲਗੂ, ਕੰਨੜ ਅਤੇ ਮਲਿਆਲਮ ਭਾਸ਼ਾਵਾਂ ’ਚ ਇਕੱਠਾ ਰਿਲੀਜ਼ ਕੀਤਾ ਹੈ। ਰਾਮ ਨੂੰ ਦਿਖਾਉਣ ਵਾਲੇ ਸੀਨਜ਼ ’ਚ ਉਹ ਤੀਰ-ਕਮਾਨ ਦੇ ਨਾਲ ਤਲਵਾਰ ਫੜੇ ਹੋਏ ਹਨ। ਫ਼ਿਲਮ ’ਚ ਰਣਬੀਰ ਕਪੂਰ ਭਗਵਾਨ ਰਾਮ, ਸਈ ਪੱਲਵੀ ਸੀਤਾ, ਰੌਕਿੰਗ ਸਟਾਰ ਯਸ਼ ਰਾਵਣ, ਸੰਨੀ ਦਿਓਲ ਹਨੂਮਾਨ ਅਤੇ ਰਵੀ ਦੂਬੇ ਲਕਸ਼ਮਣ ਦੇ ਕਿਰਦਾਰ ’ਚ ਨਜ਼ਰ ਆਉਣਗੇ।
ਨਿਤੇਸ਼ ਤਿਵਾੜੀ ਦੇ ਡਾਇਰੈਕਸ਼ਨ ’ਚ ਬਣੀ ‘ਰਾਮਾਇਣ’ ਨੂੰ ਨਮਿਤ ਮਲਹੋਤਰਾ ਦੇ ਪ੍ਰਾਈਮ ਫੋਕਸ ਸਟੂਡੀਓਜ਼ ਨੇ 8 ਵਾਰ ਆਸਕਰ ਜਿੱਤ ਚੁੱਕੇ ਡੀ.ਐੱਨ.ਈ.ਜੀ. ਅਤੇ ਯਸ਼ ਦੀ ਮਾਨਸਟਰ ਮਾਈਂਡ ਕ੍ਰਿਏਸ਼ਨਜ਼ ਦੇ ਨਾਲ ਮਿਲ ਕੇ ਬਣਾਇਆ ਹੈ। ਫ਼ਿਲਮ ਦਾ ਪਹਿਲਾ ਪਾਰਟ 5 ਨਵੰਬਰ ਅਤੇ ਦੂਜਾ ਪਾਰਟ 2027 ’ਚ ਦੀਵਾਲੀ ਦੇ ਮੌਕੇ ਦੁਨੀਆ ਭਰ ਵਿਚ ਹਿੰਦੀ, ਤਾਮਿਲ, ਤੇਲਗੂ, ਕੰਨੜ ਅਤੇ ਮਲਿਆਲਮ ਭਾਸ਼ਾਵਾਂ ’ਚ ਰਿਲੀਜ਼ ਹੋਵੇਗਾ। ਫ਼ਿਲਮ ਨੂੰ ਸੋਨੀ ਪਿਕਚਰਜ਼ ਦੁਨੀਆ ਭਰ ’ਚ ਭਾਰਤ ਨੂੰ ਛੱਡ ਕੇ ਰਿਲੀਜ਼ ਕਰੇਗੀ, ਜਦ ਕਿ ਹਿੰਦੀ ਭਾਸ਼ੀ ਮਾਰਕੀਟ ’ਚ ਧਰਮਾ ਪ੍ਰੋਡਕਸ਼ਨਜ਼ ਡਿਸਟ੍ਰੀਬਿਊਟਰ ਹਨ।
