ਫਿਲਮ ‘ਮਹਾਦੇਵੀ ਆਦਿਸ਼ਕਤੀ’ ਦੀ ਪਹਿਲੀ ਝਲਕ ਜਾਰੀ

Tuesday, Oct 13, 2026 - 02:38 PM (IST)

ਫਿਲਮ ‘ਮਹਾਦੇਵੀ ਆਦਿਸ਼ਕਤੀ’ ਦੀ ਪਹਿਲੀ ਝਲਕ ਜਾਰੀ

ਐਂਟਰਟੇਨਮੈਂਟ ਡੈਸਕ- ਮਿਲਿੰਦ ਨੰਦਨਵਾਰ ਦੇ ਨਿਰਦੇਸ਼ਨ ਅਤੇ ਜਾਣੇ-ਪਛਾਣੇ ਲੇਖਕ ਤੇ ਨਾਵਲਕਾਰ ਅਕਸ਼ਤ ਗੁਪਤਾ ਦੀ ਲੇਖਣੀ ਨਾਲ ਸਜੀ ਐਨੀਮੇਟਿਡ ਫ਼ੀਚਰ ਫ਼ਿਲਮ ‘ਮਹਾ ਦੇਵੀ ਆਦਿਸ਼ਕਤੀ’ ਦੀ ਪਹਿਲੀ ਝਲਕ ਨਰਾਤਿਆਂ ਦੇ ਸ਼ੁੱਭ ਮੌਕੇ ’ਤੇ ਜਾਰੀ ਕੀਤੀ ਗਈ। ਅਰਥਾ ਐਂਟਰਟੇਨਮੈਂਟ ਐਂਡ ਐਨੀਮੇਸ਼ਨ ਦੇ ਗੌਰਵ ਮਲਹੋਤਰਾ ਵੱਲੋਂ ਨਿਰਮਿਤ ਇਹ ਫ਼ਿਲਮ ਫ਼ਰਵਰੀ, 2027 ’ਚ ਦੁਨੀਆ ਭਰ ਦੇ ਸਿਨੇਮਾਘਰਾਂ ’ਚ ਰਿਲੀਜ਼ ਹੋਣ ਲਈ ਤਿਆਰ ਹੈ।

ਇਹ ਫਿਲਮ ਦੇਵੀ ਦੁਰਗਾ ਅਤੇ ਉਨ੍ਹਾਂ ਦੇ ਵੱਖ-ਵੱਖ ਰੂਪਾਂ ਦੀਆਂ ਕਹਾਣੀਆਂ 'ਤੇ ਅਧਾਰਤ ਹੈ। ਅਰਥ ਐਂਟਰਟੇਨਮੈਂਟ ਅਤੇ ਐਨੀਮੇਸ਼ਨ ਦੇ ਅਧੀਨ ਗੌਰਵ ਮਲਹੋਤਰਾ ਦੁਆਰਾ ਨਿਰਮਿਤ, ਇਸ ਫਿਲਮ ਵਿੱਚ ਸ਼੍ਰੇਅਸ ਪੁਰਾਣਿਕ ਦੁਆਰਾ ਸੰਗੀਤ ਦਿੱਤਾ ਗਿਆ ਹੈ। ਨਿਰਮਾਤਾਵਾਂ ਦਾ ਉਦੇਸ਼ ਐਨੀਮੇਸ਼ਨ ਰਾਹੀਂ ਭਾਰਤੀ ਮਿਥਿਹਾਸ ਦੀਆਂ ਕਹਾਣੀਆਂ ਨੂੰ ਨੌਜਵਾਨ ਦਰਸ਼ਕਾਂ ਤੱਕ ਪਹੁੰਚਾਉਣਾ ਹੈ।

ਫ਼ਿਲਮ ਨਿਰਦੇਸ਼ਨ ਨੂੰ ਲੈ ਕੇ ਮਿਲਿੰਦ ਨੰਦਨਵਾਰ ਨੇ ਕਿਹਾ, “ਇਹ ਕਹਾਣੀਆਂ ਸਾਨੂੰ ਯਾਦ ਦਿਵਾਉਂਦੀਆਂ ਹਨ ਕਿ ਬੁਰਾਈ ਭਾਵੇਂ ਕਿੰਨੀ ਵੀ ਸ਼ਕਤੀਸ਼ਾਲੀ ਕਿਉਂ ਨਾ ਹੋਵੇ, ਅੰਤ ਵਿਚ ਧਰਮ ਅਤੇ ਸੱਚ ਦੀ ਹੀ ਜਿੱਤ ਹੁੰਦੀ ਹੈ।”


author

cherry

Content Editor

Related News