ਫਿਲਮ ‘ਸਿਲਾ’ ਦਾ ਪਹਿਲਾ ਪੋਸਟਰ ਜਾਰੀ, 5 ਫਰਵਰੀ ਨੂੰ ਹੋਵੇਗੀ ਰਿਲੀਜ਼

Saturday, Oct 24, 2026 - 11:25 AM (IST)

ਫਿਲਮ ‘ਸਿਲਾ’ ਦਾ ਪਹਿਲਾ ਪੋਸਟਰ ਜਾਰੀ, 5 ਫਰਵਰੀ ਨੂੰ ਹੋਵੇਗੀ ਰਿਲੀਜ਼

ਐਂਟਰਟੇਨਮੈਂਟ ਡੈਸਕ - ਜਦੋਂ ਪਿਆਰ ਜਨੂੰਨ ਬਣ ਜਾਵੇ ਅਤੇ ਹਾਲਾਤ ਅਜਿਹੇ ਹੋਣ ਕਿ ਆਪਣੇ ਪਿਆਰ ਨੂੰ ਪਾਉਣ ਦੇ ਨਾਲ-ਨਾਲ ਖੁਦ ਨੂੰ ਬਚਾਉਣਾ ਵੀ ਇਕ ਚੁਣੌਤੀ ਬਣ ਜਾਵੇ, ਤਾਂ ਰੋਮਾਂਸ ਅਤੇ ਐਕਸ਼ਨ ਦਾ ਤੂਫਾਨ ਉੱਠਣਾ ਤੈਅ ਹੈ। ਜੀ ਸਟੂਡੀਓਜ਼ ਨੇ ਉਮੰਗ ਕੁਮਾਰ ਦੇ ਨਿਰਦੇਸ਼ਨ ਵਿਚ ਬਣੀ ਫਿਲਮ ‘ਸਿਲਾ’ ਦਾ ਪਹਿਲਾ ਪੋਸਟਰ ਜਾਰੀ ਕਰ ਦਿੱਤਾ ਹੈ।

ਕਸ਼ਮੀਰ ਅਤੇ ਵੀਅਤਨਾਮ ਦੀਆਂ ਸ਼ਾਨਦਾਰ ਵਾਦੀਆਂ ਵਿਚਾਲੇ ਬੁਣੀ ਇਹ ਕਹਾਣੀ ਪਿਆਰ ਅਤੇ ਬਦਲੇ ਦੀ ਅਜਿਹੀ ਕਹਾਣੀ ਹੈ, ਜਿੱਥੇ ਭਾਵਨਾਵਾਂ ਉੱਚੀਆਂ ਹੋਣਗੀਆਂ ਅਤੇ ਖ਼ਤਰੇ ਵੀ ਪੈਰ-ਪੈਰ ’ਤੇ ਸਾਹਮਣੇ ਆਉਣਗੇ। ਹਰਸ਼ਵਰਧਨ ਰਾਣੇ ਅਤੇ ਸਾਦੀਆ ਖ਼ਤੀਬ ਸਟਾਰਰ ਇਸ ਫਿਲਮ ਵਿਚ ਜਨੂੰਨੀ ਰੋਮਾਂਸ, ਦਿਲ ਨੂੰ ਛੂਹ ਲੈਣ ਵਾਲਾ ਰਹੱਸ ਅਤੇ ਹਾਈ ਓਕਟੇਨ ਐਕਸ਼ਨ ਦਾ ਜ਼ਬਰਦਸਤ ਮੇਲ ਦੇਖਣ ਨੂੰ ਮਿਲੇਗਾ। ‘ਸਿਲਾ’ 5 ਫਰਵਰੀ 2027 ਨੂੰ ਸਿਨੇਮਾਘਰਾਂ ਵਿਚ ਦਸਤਕ ਦੇਵੇਗੀ।

ਹਰਸ਼ਵਰਧਨ ਰਾਣੇ ਕਹਿੰਦੇ ਹਨ, “ਇਕ ਅਦਾਕਾਰ ਦੇ ਤੌਰ 'ਤੇ ‘ਸਿਲਾ’ ਮੇਰੇ ਲਈ ਹੁਣ ਤੱਕ ਦੇ ਸਭ ਤੋਂ ਚੁਣੌਤੀਪੂਰਨ ਅਤੇ ਰੋਮਾਂਚਕ ਸਫਰਾਂ ’ਚੋਂ ਇਕ ਰਹੀ ਹੈ। ਉਹ ਪਿਆਰ ਤੋਂ ਪ੍ਰੇਰਿਤ ਹੋ ਕੇ ਅੱਗੇ ਵਧਦਾ ਹੈ, ਪਰ ਜਦੋਂ ਹਾਲਾਤ ਅਚਾਨਕ ਅਜਿਹਾ ਮੋੜ ਲੈਂਦੇ ਹਨ, ਜਿਸ ਦੀ ਉਸ ਨੇ ਕਲਪਨਾ ਵੀ ਨਹੀਂ ਕੀਤੀ ਹੁੰਦੀ, ਤਾਂ ਉਹ ਇਕ ਅਜਿਹੀ ਦੁਨੀਆ ਵਿਚ ਫਸ ਜਾਂਦਾ ਹੈ, ਜਿੱਥੇ ਆਪਣੇ ਪਿਆਰ ਨੂੰ ਲੱਭਣਾ ਜਿੰਨਾ ਜ਼ਰੂਰੀ ਹੈ, ਓਨਾ ਹੀ ਜ਼ਰੂਰੀ ਖੁਦ ਨੂੰ ਬਚਾਏ ਰੱਖਣਾ ਵੀ ਹੋ ਜਾਂਦਾ ਹੈ।”


author

cherry

Content Editor

Related News