ਅਦਾਕਾਰ ਦੇਵ ਖਰੌੜ ਦਾ ਫੈਨਜ਼ ਨੂੰ ਖ਼ਾਸ ਤੋਹਫ਼ਾ
Sunday, Sep 29, 2024 - 05:10 PM (IST)
ਜਲੰਧਰ (ਬਿਊਰੋ) : ਹਾਲ ਹੀ ਦੇ ਦਿਨਾਂ 'ਚ ਰਿਲੀਜ਼ ਹੋਈ ਅਤੇ ਅਪਾਰ ਕਾਮਯਾਬੀ ਹਾਸਿਲ ਕਰ ਰਹੀ 'ਸੁੱਚਾ ਸੂਰਮਾ' ਦੀ ਮਸ਼ਹੂਰਤਾ ਨੇ ਕਈ ਹੋਰ ਪੀਰੀਅਡ ਫ਼ਿਲਮਾਂ ਦੇ ਵੀ ਸਾਹਮਣੇ ਆਉਣ ਦਾ ਰਾਹ ਪੱਧਰਾ ਕਰ ਦਿੱਤਾ ਹੈ। ਇਸ ਸਬੰਧਿਤ ਸਿਨੇਮਾਂ ਗਤੀਵਿਧੀਆ ਦਾ ਹੀ ਇਜ਼ਹਾਰ ਕਰਵਾਉਣ ਜਾ ਰਹੀ ਪੰਜਾਬੀ ਫ਼ਿਲਮ 'ਅਰਜਨ ਵੈਲੀ' 12 ਸਤੰਬਰ 2025 ਨੂੰ ਰਿਲੀਜ਼ ਹੋਵੇਗੀ। ਇਸ ਫ਼ਿਲਮ 'ਚ ਪਾਲੀਵੁੱਡ ਸਟਾਰ ਦੇਵ ਖਰੌੜ ਲੀਡ ਰੋਲ ਅਦਾ ਕਰਨ ਜਾ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਹੈਰਾਨੀਜਨਕ! ਸਕੂਲ ਟੀਚਰ ਨਾਲ ਗੰਦੀ ਹਰਕਤ ਕਰਦੇ ਫੜਿਆ ਗਿਆ ਪ੍ਰਸਿੱਧ ਅਦਾਕਾਰ
ਡ੍ਰੀਮ ਰਿਅਲਟੀ ਮੂਵੀਜ਼ ਅਤੇ ਰਵਨੀਤ ਚਾਹਲ ਵੱਲੋ ਪ੍ਰਸਤੁਤ ਕੀਤੀ ਜਾ ਰਹੀ ਇਸ ਐਕਸ਼ਨ ਡਰਾਮਾ ਫ਼ਿਲਮ ਦਾ ਨਿਰਦੇਸ਼ਨ ਮਨਦੀਪ ਬੈਨੀਪਾਲ ਕਰਨ ਜਾ ਰਹੇ ਹਨ, ਜੋ ਇਸ ਤੋਂ ਪਹਿਲਾ ਵੀ ਕਈ ਚਰਚਿਤ ਅਤੇ ਸਫ਼ਲ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ। ਬਿਗ ਸੈਟਅੱਪ ਅਧੀਨ ਬਣਾਈ ਜਾ ਰਹੀ ਇਸ ਫ਼ਿਲਮ ਦੇ ਨਿਰਮਾਤਾ ਰਵਨੀਤ ਕੌਰ ਚਾਹਲ, ਰਾਜੇਸ਼ ਕੁਮਾਰ, ਲੇਖਕ ਗੁਰਪ੍ਰੀਤ ਸਹਿਜੀ ਅਤੇ ਕਾਰਜ਼ਕਾਰੀ ਨਿਰਮਾਤਾ ਰਜਿੰਦਰ ਰਾਜਾ ਹਨ, ਜੋ ਇਸ ਤੋਂ ਪਹਿਲਾ ਵੀ ਕਈ ਵੱਡੇ ਫ਼ਿਲਮ ਪ੍ਰੋਜੈਕਟਸ ਕਰ ਚੁੱਕੇ ਹਨ।
ਪੰਜਾਬ ਦੀਆਂ ਲੋਕ ਗਾਥਾਵਾਂ 'ਚ ਦਹਾਕਿਆ ਪਹਿਲਾ ਜੁਝਾਰੂ ਨਾਇਕ ਬਣ ਉਭਰੇ ਅਰਜੁਨ ਵੈਲੀ, ਜਿਨਾਂ ਦਾ ਜਨਮ ਜਿਲ੍ਹਾਂ ਲੁਧਿਆਣਾ ਨੇੜੇ ਕਸਬੇ ਜਗਰਾਉਂ 'ਚ ਹੋਇਆ ਸੀ। ਇਮਾਨਦਾਰੀ ਅਤੇ ਸੇਵਾ ਦਾ ਪੁੰਜ ਮੰਨੇ ਜਾਂਦੇ ਇਸ ਦਲੇਰ ਇਨਸਾਨ ਨੇ ਲੋੜਵੰਦਾਂ ਦੀ ਸਹਾਇਤਾ 'ਚ ਮੋਹਰੀ ਭੂਮਿਕਾ ਨਿਭਾਈ ਸੀ। ਉਥੇ ਹੀ ਵਿਦਰੋਹੀ ਸੁਭਾਅ ਦਾ ਹੋਣ ਕਾਰਨ ਜੁਲਮਾਂ ਖ਼ਿਲਾਫ਼ ਵੀ ਡਟ ਕੇ ਖੜਦੇ ਰਹੇ। ਇਨ੍ਹਾਂ ਨੇ ਇੱਕ ਪੀੜਤ ਨੂੰ ਦੁਰਵਿਵਹਾਰ ਤੋਂ ਬਚਾਉਣ ਲਈ ਇੱਕ ਜੁਲਮੀ ਵਿਅਕਤੀ ਦੀ ਬਾਂਹ ਵੀ ਤੋੜ ਦਿੱਤੀ ਸੀ ਅਤੇ ਵੈਲੀ ਨਾਂ ਕਮਾਇਆ ਸੀ।
ਇਹ ਖ਼ਬਰ ਵੀ ਪੜ੍ਹੋ - KRK ਦਾ ਗੁਰੂ ਰੰਧਾਵਾ ਨਾਲ ਪਿਆ ਪੰਗਾ, ਗਾਇਕ ਨੂੰ ਬੋਲੇ ਅਪਸ਼ਬਦ, ਕਿਹਾ- 2 ਰੁਪਏ ਦਾ ਐਕਟਰ
ਦੱਸਿਆ ਜਾਂਦਾ ਹੈ ਕਿ 1947 ਦੀ ਵੰਡ ਦੌਰਾਨ ਉਨ੍ਹਾਂ ਨੇ ਬਹੁਤ ਸਾਰੇ ਮੁਸਲਮਾਨਾਂ ਨੂੰ ਵਸਾਉਣ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਅਤੇ ਗਹਿਣਿਆ ਦੀ ਰਾਖੀ ਕਰਨ ਲਈ ਵੀ ਆਪਣੀ ਜਾਨ ਖ਼ਤਰੇ 'ਚ ਪਾ ਲਈ ਸੀ। ਉਨ੍ਹਾਂ ਦੀ ਇਸ ਬਹਾਦਰੀ ਨੂੰ ਬੇਸ਼ੁਮਾਰ ਫ਼ਿਲਮਾਂ ਅਤੇ ਗਾਣਿਆ 'ਚ ਸਮੇਂ ਦਰ ਸਮੇਂ ਦਰਸਾਇਆ ਜਾਂਦਾ ਹੈ। ਰਿਐਲਸਿਟਕ ਕਿਰਦਾਰ ਨਿਭਾਉਣ 'ਚ ਹੁਨਰਮੰਦੀ ਅਤੇ ਵਿਅਕਤੀਤਵ ਰੱਖਦੇ ਅਦਾਕਾਰ ਦੇਵ ਖਰੌੜ ਇੱਕ ਹੋਰ ਸ਼ਾਨਦਾਰ ਫ਼ਿਲਮ ਨੂੰ ਲੈ ਕੇ ਦਰਸ਼ਕਾਂ ਸਨਮੁੱਖ ਹੋਣ ਜਾ ਰਹੇ ਹਨ। ਅਦਾਕਾਰ ਆਪਣੀ ਇਸ ਫ਼ਿਲਮ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਅਦਾਕਾਰ ਦੀ ਇੱਕ ਵਾਰ ਫਿਰ ਨਿਰਦੇਸ਼ਕ ਮਨਦੀਪ ਬੈਨੀਪਾਲ ਨਾਲ ਕੈਮਿਸਟਰੀ ਦਰਸ਼ਕਾਂ ਨੂੰ ਵੇਖਣ ਲਈ ਮਿਲੇਗੀ, ਜੋ ਇਸ ਤੋਂ ਪਹਿਲਾ ਇਕੱਠਿਆ 'ਡਾਕੂਆ ਦਾ ਮੁੰਡਾ', 'ਡੀ. ਐੱਸ. ਪੀ. ਦੇਵ', 'ਗਾਂਧੀ 3' ਦਾ ਵੀ ਬੇਹਤਰੀਨ ਹਿੱਸਾ ਰਹੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।