'ਧੁਰੰਦਰ' 'ਤੇ ਲੱਗ ਗਿਆ ਬੈਨ ! IMPPA ਨੇ ਖਾੜੀ ਦੇਸ਼ਾਂ 'ਚ ਫਿਲਮ ਤੋਂ ਪਾਬੰਦੀ ਹਟਾਉਣ ਲਈ PM ਮੋਦੀ ਤੋਂ ਮੰਗੀ ਮਦਦ
Thursday, Jan 08, 2026 - 12:04 PM (IST)
ਨਵੀਂ ਦਿੱਲੀ (ਏਜੰਸੀ) - 'ਇੰਡੀਅਨ ਮੋਸ਼ਨ ਪਿਕਚਰ ਪ੍ਰੋਡਿਊਸਰਜ਼ ਐਸੋਸੀਏਸ਼ਨ' (IMPPA) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਿੰਦੀ ਫਿਲਮ 'ਧੁਰੰਦਰ' 'ਤੇ ਸੰਯੁਕਤ ਅਰਬ ਅਮੀਰਾਤ (UAE) ਅਤੇ ਕਈ ਹੋਰ ਖਾੜੀ ਦੇਸ਼ਾਂ ਵਿੱਚ ਲਗਾਈ ਗਈ "ਇੱਕਪਾਸੜ" ਪਾਬੰਦੀ ਦੇ ਮਾਮਲੇ ਵਿੱਚ ਦਖਲ ਦੇਣ ਦੀ ਅਪੀਲ ਕੀਤੀ ਹੈ। ਐਸੋਸੀਏਸ਼ਨ ਨੇ ਇਸ ਕਦਮ ਨੂੰ ਪ੍ਰਗਟਾਵੇ ਦੀ ਆਜ਼ਾਦੀ ਨੂੰ ਦਬਾਉਣ ਵਾਲਾ ਦੱਸਿਆ ਹੈ।
ਇਨ੍ਹਾਂ ਦੇਸ਼ਾਂ ਵਿੱਚ ਲੱਗੀ ਪਾਬੰਦੀ
ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿੱਚ IMPPA ਨੇ ਦੱਸਿਆ ਕਿ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (CBFC) ਤੋਂ ਮਨਜ਼ੂਰੀ ਮਿਲਣ ਦੇ ਬਾਵਜੂਦ ਫਿਲਮ ਨੂੰ UAE, ਬਹਿਰੀਨ, ਕੁਵੈਤ, ਕਤਰ, ਓਮਾਨ ਅਤੇ ਸਾਊਦੀ ਅਰਬ ਵਿੱਚ ਬੈਨ ਕਰ ਦਿੱਤਾ ਗਿਆ ਹੈ। ਐਸੋਸੀਏਸ਼ਨ ਨੇ ਕਿਹਾ ਕਿ ਇਹ ਪਾਬੰਦੀ ਨਿਰਮਾਤਾਵਾਂ ਦੀ ਪ੍ਰਗਟਾਵੇ ਦੀ ਆਜ਼ਾਦੀ ਦਾ ਦਮਲ ਹੈ, ਖਾਸ ਕਰਕੇ ਜਦੋਂ ਫਿਲਮ ਭਾਰਤੀ ਸਿਨੇਮਾ ਦੀਆਂ ਸਭ ਤੋਂ ਵੱਡੀਆਂ ਹਿੱਟ ਫਿਲਮਾਂ ਵਿੱਚੋਂ ਇੱਕ ਬਣ ਕੇ ਉਭਰੀ ਹੈ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਨੇ ਦਿੱਤੀ Good News ! 3 ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਕਮਾਈ ਦੇ ਤੋੜੇ ਰਿਕਾਰਡ
5 ਦਸੰਬਰ ਨੂੰ ਰਿਲੀਜ਼ ਹੋਈ 'ਧੁਰੰਦਰ' ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫਿਲਮ ਬਣ ਗਈ ਹੈ। ਇਸ ਫਿਲਮ ਨੇ ਭਾਰਤ ਵਿੱਚ 831 ਕਰੋੜ ਰੁਪਏ ਤੋਂ ਵੱਧ ਦੀ ਸ਼ੁੱਧ ਕਮਾਈ ਕੀਤੀ ਹੈ, ਜਦੋਂ ਕਿ ਵਿਸ਼ਵ ਪੱਧਰ 'ਤੇ ਇਸ ਦਾ ਕਾਰੋਬਾਰ 1220 ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ।
ਇਹ ਵੀ ਪੜ੍ਹੋ: 24 ਸਾਲ ਦੀ ਉਮਰ 'ਚ ਬਿਨਾਂ ਵਿਆਹ ਤੋਂ 3 ਬੱਚਿਆਂ ਦੀ ਮਾਂ ਬਣੀ ਇਹ ਮਸ਼ਹੂਰ ਅਦਾਕਾਰਾ; ਕਿਹਾ...
ਫਿਲਮ ਦੀ ਸਟਾਰ ਕਾਸਟ ਅਤੇ ਕਹਾਣੀ
'ਉੜੀ: ਦਿ ਸਰਜੀਕਲ ਸਟ੍ਰਾਈਕ' ਫੇਮ ਆਦਿਤਿਆ ਧਰ ਦੁਆਰਾ ਨਿਰਦੇਸ਼ਿਤ ਇਸ ਹਾਈ-ਓਕਟੇਨ ਸਪਾਈ ਥ੍ਰਿਲਰ ਵਿੱਚ ਰਣਵੀਰ ਸਿੰਘ ਮੁੱਖ ਭੂਮਿਕਾ ਵਿੱਚ ਹਨ। ਫਿਲਮ ਦੀ ਕਹਾਣੀ ਕੰਧਾਰ ਜਹਾਜ਼ ਹਾਈਜੈਕ, 2001 ਦੇ ਸੰਸਦ ਹਮਲੇ ਅਤੇ 26/11 ਮੁੰਬਈ ਹਮਲਿਆਂ ਵਰਗੀਆਂ ਅੱਤਵਾਦੀ ਘਟਨਾਵਾਂ ਦੀ ਪਿੱਠਭੂਮੀ 'ਤੇ ਅਧਾਰਿਤ ਖੁਫੀਆ ਆਪਰੇਸ਼ਨਾਂ ਦੁਆਲੇ ਘੁੰਮਦੀ ਹੈ। ਫਿਲਮ ਦਾ ਜ਼ਿਆਦਾਤਰ ਹਿੱਸਾ ਕਰਾਚੀ (ਪਾਕਿਸਤਾਨ) ਦੇ ਲਿਆਰੀ ਕਸਬੇ ਵਿੱਚ ਸੈੱਟ ਕੀਤਾ ਗਿਆ ਹੈ। ਫਿਲਮ ਵਿੱਚ ਸੰਜੇ ਦੱਤ, ਅਕਸ਼ੈ ਖੰਨਾ, ਅਰਜੁਨ ਰਾਮਪਾਲ, ਆਰ ਮਾਧਵਨ ਅਤੇ ਰਾਕੇਸ਼ ਬੇਦੀ ਵਰਗੇ ਕਲਾਕਾਰਾਂ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ।
ਇਹ ਵੀ ਪੜ੍ਹੋ: ਜਲਦ ਹੀ ਵਿਆਹ ਕਰਾਵੇਗੀ ਇਹ ਮਸ਼ਹੂਰ ਅਦਾਕਾਰਾ ! ਸੋਸ਼ਲ ਮੀਡੀਆ 'ਤੇ ਕੀਤਾ ਐਲਾਨ
ਸਰਕਾਰ ਨੂੰ ਅਪੀਲ
IMPPA ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਦੇਸ਼ਾਂ ਨਾਲ ਆਪਣੇ ਦੋਸਤਾਨਾ ਸਬੰਧਾਂ ਦੀ ਵਰਤੋਂ ਕਰਦੇ ਹੋਏ ਇਸ ਮਾਮਲੇ ਨੂੰ ਸਬੰਧਤ ਅਧਿਕਾਰੀਆਂ ਕੋਲ ਉਠਾਉਣ ਤਾਂ ਜੋ ਪਾਬੰਦੀ ਨੂੰ ਜਲਦੀ ਤੋਂ ਜਲਦੀ ਹਟਾਇਆ ਜਾ ਸਕੇ। ਇਹ ਪੱਤਰ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਵੀ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ: ਜਲਦ ਹੀ OTT 'ਤੇ ਦਸਤਕ ਦੇਵੇਗੀ 'ਧੁਰੰਦਰ' ! ਜਾਣੋ ਕਦੋਂ ਤੇ ਕਿੱਥੇ ਹੋਵੇਗੀ ਰਿਲੀਜ਼
