ਬੀਮਾਰ ਹੋਣ ਦੀਆਂ ਖ਼ਬਰਾਂ ਵਿਚਾਲੇ ਮਾਂ ਨਾਲ ਮੁੰਬਈ ਏਅਰਪੋਰਟ ’ਤੇ ਨਜ਼ਰ ਆਈ ਦੀਪਿਕਾ ਪਾਦੂਕੋਣ (ਵੀਡੀਓ)
Friday, Sep 30, 2022 - 06:05 PM (IST)

ਬਾਲੀਵੁੱਡ ਡੈਸਕ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦੀਪਿਕਾ ਪਾਦੁਕੋਣ ਨੂੰ ਸੋਮਵਾਰ ਦੇਰ ਰਾਤ ਅਚਾਨਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਅਦਾਕਾਰਾ ਨੂੰ ਘਬਰਾਹਟ ਦੀ ਸ਼ਿਕਾਇਤ ਤੋਂ ਬਾਅਦ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਹੁਣ ਉਨ੍ਹਾਂ ਦੀ ਹਾਲਤ ’ਚ ਸੁਧਾਰ ਦੱਸਿਆ ਗਿਆ ਸੀ।
ਇਹ ਵੀ ਪੜ੍ਹੋ : ਰਿਚਾ ਅਤੇ ਅਲੀ ਦੇ ਚਿਹਰੇ ’ਤੇ ਵਿਆਹ ਦਾ ਨੂਰ ਆਇਆ ਨਜ਼ਰ, ਇਕ ਦੂਜੇ ਨਾਲ ਦੇ ਰਹੇ ਸ਼ਾਨਦਾਰ ਪੋਜ਼
ਇਸ ਦੇ ਨਾਲ ਦੀਪਿਕਾ ਦੇ ਪ੍ਰਸ਼ੰਸਕਾਂ ਲਈ ਇਕ ਖੁਸ਼ਖ਼ਬਰੀ ਵੀ ਹੈ। ਦੱਸ ਦੇਈਏ ਹਾਲ ਹੀ ਮੁੰਬਈ ਏਅਰਪੋਰਟ ’ਤੇ ਦੀਪਿਕਾ ਪਾਦੁਕੋਣ ਨੂੰ ਦੇਖਿਆ ਗਿਆ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਇਸ ਦੌਰਾਨ ਅਦਾਕਾਰਾ ਮਾਂ ਦੇ ਨਾਲ ਨਜ਼ਰ ਆਈ ਅਤੇ ਪਾਪਾਰਾਜੀ ਨੂੰ ਪੋਜ਼ ਦੇ ਰਹੀ ਹੈ। ਦੀਪਿਕਾ ਨੂੰ ਇਸ ਤਰ੍ਹਾਂ ਖੁਸ਼ ਅਤੇ ਠੀਕ ਦੇਖ ਕੇ ਪ੍ਰਸ਼ੰਸਕ ਬੇਹੱਦ ਖੁਸ਼ ਹਨ।
ਖ਼ਬਰਾਂ ਅਨੁਸਾਰ ਦੀਪਿਕਾ ਪਾਦੁਕੋਣ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਅਦਾਕਾਰਾ ਦੀ ਕੁਝ ਜਾਂਚ ਅਤੇ ਜ਼ਰੂਰੀ ਹੈਲਥ ਚੈੱਕਅਪ ਵੀ ਕੀਤਾ ਗਏ। ਪਰ ਹੁਣ ਦੀਪਿਕਾ ਦੀ ਮੁੰਬਈ ਏਅਕਪੋਕਟ ਦੀ ਵੀਡੀਓ ਨੇ ਅਦਾਕਾਰਾ ਦੇ ਪ੍ਰਸ਼ੰਸਕਾਂ ਨੂੰ ਖੁਸ਼ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ‘ਲੋਕਮਤ ਮੋਸਟ ਸਟਾਈਲਿਸ਼ ਐਵਾਰਡਜ਼’ ’ਚ ਸਿਤਾਰਿਆਂ ਨੇ ਰੈੱਡ ਕਾਰਪੇਟ ’ਤੇ ਦਿਖਾਏ ਜਲਵੇ, ਦੇਖੋ ਤਸਵੀਰਾਂ
ਇਸ ਤੋਂ ਇਲਾਵਾ ਅਦਾਕਾਰਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਦੀਪਿਕਾ ਪਾਦੂਕੋਣ ‘Project K’ ਤੋਂ ਇਲਾਵਾ ‘ਪਠਾਨ’ ਅਤੇ ‘ਜਵਾਨ’ ’ਚ ਨਜ਼ਰ ਆਵੇਗੀ। ਦੀਪਿਕਾ ‘ਪਠਾਨ’ ਅਤੇ ‘ਜਵਾਨ’ ’ਚ ਸ਼ਾਹਰੁਖ ਖ਼ਾਨ ਦੇ ਨਾਲ ਨਜ਼ਰ ਆਵੇਗੀ।