Birthday ਮੌਕੇ ਦੀਪਿਕਾ ਪਾਦੁਕੋਣ ਦੀ ਖ਼ਾਸ ਪਹਿਲ ! ਲਾਂਚ ਕੀਤਾ ਆਨਸੈੱਟ ਪ੍ਰੋਗਰਾਮ, ਨਵੇਂ ਟੈਲੇਂਟ ਲਈ ਖੁੱਲੇਗਾ ਰਾਹ

Monday, Jan 05, 2026 - 01:44 PM (IST)

Birthday ਮੌਕੇ ਦੀਪਿਕਾ ਪਾਦੁਕੋਣ ਦੀ ਖ਼ਾਸ ਪਹਿਲ ! ਲਾਂਚ ਕੀਤਾ ਆਨਸੈੱਟ ਪ੍ਰੋਗਰਾਮ, ਨਵੇਂ ਟੈਲੇਂਟ ਲਈ ਖੁੱਲੇਗਾ ਰਾਹ

ਮੁੰਬਈ (ਏਜੰਸੀ)- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦੀਪਿਕਾ ਪਾਦੁਕੋਣ ਨੇ ਆਪਣੇ ਜਨਮਦਿਨ ਦੇ ਖਾਸ ਮੌਕੇ 'ਤੇ ਨਵੇਂ ਅਤੇ ਨੌਜਵਾਨ ਕ੍ਰਿਏਟਿਵ ਟੈਲੇਂਟ ਨੂੰ ਅੱਗੇ ਵਧਾਉਣ ਲਈ ਇੱਕ ਵੱਡੀ ਪਹਿਲਕਦਮੀ ਦਾ ਐਲਾਨ ਕੀਤਾ ਹੈ। ਦੀਪਿਕਾ ਨੇ ‘ਦਿ ਆਨਸੈੱਟ ਪ੍ਰੋਗਰਾਮ’ (The Onset Program) ਦੀ ਸ਼ੁਰੂਆਤ ਕੀਤੀ ਹੈ, ਜਿਸ ਦਾ ਮਕਸਦ ਦੇਸ਼ ਦੇ ਲੁਕੇ ਹੋਏ ਟੈਲੇਂਟ ਨੂੰ ਫਿਲਮ ਉਦਯੋਗ ਦੇ ਮੁੱਖ ਮੰਚ 'ਤੇ ਲਿਆਉਣਾ ਹੈ।

ਇਹ ਵੀ ਪੜ੍ਹੋ: ਧਰਮਿੰਦਰ ਦੇ ਦਿਹਾਂਤ ਮਗਰੋਂ ਹੇਮਾ ਮਾਲਿਨੀ ਨੇ ਪਹਿਲੀ ਵਾਰ ਤੋੜੀ ਚੁੱਪੀ; ਦੱਸਿਆ ਕਿਉਂ ਰੱਖੀ ਸੀ ਵੱਖ ਪ੍ਰਾਰਥਨਾ ਸਭਾ

ਕੀ ਹੈ 'ਦਿ ਆਨਸੈੱਟ ਪ੍ਰੋਗਰਾਮ'? 

ਇਹ ਪ੍ਰੋਗਰਾਮ ਦੀਪਿਕਾ ਦੇ 'ਕ੍ਰਿਏਟ ਵਿਦ ਮੀ' (Create With Me) ਪਲੇਟਫਾਰਮ ਦਾ ਅਗਲਾ ਕਦਮ ਹੈ। ਇਸ ਦਾ ਮੁੱਖ ਉਦੇਸ਼ ਉਨ੍ਹਾਂ ਨੌਜਵਾਨਾਂ ਨੂੰ ਮੌਕਾ ਦੇਣਾ ਹੈ ਜੋ ਭਾਰਤੀ ਫਿਲਮਾਂ, ਟੀਵੀ ਅਤੇ ਵਿਗਿਆਪਨ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਸਹੀ ਮੰਚ ਨਹੀਂ ਮਿਲ ਰਿਹਾ। ਇਹ ਪਲੇਟਫਾਰਮ ਇਹ ਯਕੀਨੀ ਬਣਾਏਗਾ ਕਿ ਹੋਨਹਾਰ ਲੋਕਾਂ ਦੀ ਪ੍ਰਤਿਭਾ ਨੂੰ ਦੇਖਿਆ, ਸੁਣਿਆ ਅਤੇ ਸਹੀ ਅਰਥਾਂ ਵਿੱਚ ਪਛਾਣਿਆ ਜਾ ਸਕੇ।

ਇਹ ਵੀ ਪੜ੍ਹੋ: ਸਿਨੇਮਾ ਜਗਤ ਨੂੰ ਵੱਡਾ ਝਟਕਾ; ਹੁਣ ਇਸ ਅਦਾਕਾਰ ਨੇ ਛੱਡੀ ਦੁਨੀਆ

 
 
 
 
 
 
 
 
 
 
 
 
 
 
 
 

A post shared by दीपिका पादुकोण (@deepikapadukone)

ਇਨ੍ਹਾਂ ਖੇਤਰਾਂ ਵਿੱਚ ਮਿਲੇਗਾ ਮੌਕਾ 

ਇਸ ਪ੍ਰੋਗਰਾਮ ਦੇ ਪਹਿਲੇ ਪੜਾਅ ਵਿੱਚ ਫਿਲਮ ਨਿਰਮਾਣ ਨਾਲ ਜੁੜੇ ਕਈ ਅਹਿਮ ਕੰਮਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਸ਼ਾਮਲ ਹਨ:
• ਲੇਖਣ ਅਤੇ ਨਿਰਦੇਸ਼ਨ
• ਕੈਮਰਾ, ਲਾਈਟ ਅਤੇ ਐਡੀਟਿੰਗ
• ਸਾਊਂਡ ਅਤੇ ਆਰਟ ਡਿਜ਼ਾਈਨ
• ਕੱਪੜੇ ਡਿਜ਼ਾਈਨਿੰਗ (Costume Design)
• ਹੇਅਰ ਸਟਾਈਲਿੰਗ ਅਤੇ ਮੇਕਅੱਪ
• ਪ੍ਰੋਡਕਸ਼ਨ

ਇਹ ਵੀ ਪੜ੍ਹੋ: ਤਲਾਕ ਦੇ ਐਲਾਨ ਮਗਰੋਂ ਮਾਹੀ ਵਿਜ ਨੇ ਜੈ ਭਾਨੁਸ਼ਾਲੀ ਨਾਲ ਸਾਂਝੀ ਕੀਤੀ ਤਸਵੀਰ, ਲਿਖਿਆ- 'ਲਾਈਕਸ ਤੇ ਕੁਮੈਂਟਸ ਲਈ...'

ਦੀਪਿਕਾ ਪਾਦੁਕੋਣ ਦਾ ਵਿਜ਼ਨ 

ਦੀਪਿਕਾ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝੀ ਕਰਦਿਆਂ ਦੱਸਿਆ ਕਿ ਉਹ ਪਿਛਲੇ ਇੱਕ ਸਾਲ ਤੋਂ ਦੇਸ਼ ਅਤੇ ਵਿਦੇਸ਼ ਦੇ ਬਿਹਤਰੀਨ ਟੈਲੇਂਟ ਨੂੰ ਪਛਾਣਨ ਅਤੇ ਉਨ੍ਹਾਂ ਨੂੰ ਅਨੁਭਵ ਦੇਣ ਵਾਲਾ ਮੰਚ ਪ੍ਰਦਾਨ ਕਰਨ ਬਾਰੇ ਗੰਭੀਰਤਾ ਨਾਲ ਸੋਚ ਰਹੀ ਸੀ। ਉਨ੍ਹਾਂ ਕਿਹਾ, "ਮੈਂ ਅਗਲੀ ਪੀੜ੍ਹੀ ਦੇ ਕਲਾਕਾਰਾਂ ਨੂੰ ਤੁਹਾਡੇ ਸਾਰਿਆਂ ਨਾਲ ਮਿਲਾਉਣ ਲਈ ਬਹੁਤ ਉਤਸ਼ਾਹਿਤ ਹਾਂ"।

ਇਹ ਵੀ ਪੜ੍ਹੋ: ਵਿਆਹ ਦੇ 33 ਸਾਲਾਂ ਬਾਅਦ ਪਤੀ ਨੂੰ ਤਲਾਕ ਦਵੇਗੀ ਅਰਚਨਾ ਪੂਰਨ ਸਿੰਘ ?

ਕਿਵੇਂ ਕਰੀਏ ਅਪਲਾਈ? 

ਦੇਸ਼ ਅਤੇ ਵਿਦੇਸ਼ ਤੋਂ ਕੋਈ ਵੀ ਕ੍ਰਿਏਟਿਵ ਕਲਾਕਾਰ ਆਪਣਾ ਕੰਮ ਵੈੱਬਸਾਈਟ https://onsetprogram.in 'ਤੇ ਭੇਜ ਸਕਦਾ ਹੈ। ਇੱਥੇ ਚੁਣੇ ਗਏ ਉਮੀਦਵਾਰਾਂ ਨੂੰ ਇੰਡਸਟਰੀ ਦੇ ਦਿੱਗਜਾਂ ਨਾਲ ਕੰਮ ਕਰਨ ਅਤੇ ਸਿੱਖਣ ਦਾ ਸੁਨਹਿਰੀ ਮੌਕਾ ਮਿਲੇਗਾ।

ਇਹ ਵੀ ਪੜ੍ਹੋ: ਮਨੋਰੰਜਨ ਜਗਤ ਤੋਂ ਆਈ ਮੰਦਭਾਗੀ ਖਬਰ; ਕੈਂਸਰ ਤੋਂ ਜੰਗ ਹਾਰਿਆ ਦਿੱਗਜ ਅਦਾਕਾਰ Ahn


author

cherry

Content Editor

Related News