ਸਪੇਨ ਪਹੁੰਚੀ ਦੀਪਿਕਾ ਪਾਦੁਕੋਣ, ਅਦਾਕਾਰਾ ਨੇ ਦਿਖਾਏ ਆਪਣੀ ਖੂਬਸੂਰਤੀ ਦੇ ਜਲਵੇ

Thursday, Jun 23, 2022 - 01:14 PM (IST)

ਸਪੇਨ ਪਹੁੰਚੀ ਦੀਪਿਕਾ ਪਾਦੁਕੋਣ, ਅਦਾਕਾਰਾ ਨੇ ਦਿਖਾਏ ਆਪਣੀ ਖੂਬਸੂਰਤੀ ਦੇ ਜਲਵੇ

ਮੁੰਬਈ: ਅਦਾਕਾਰਾ ਦੀਪਿਕਾ ਪਾਦੁਕੋਣ ਮੁੰਬਈ ਕਿਸੇ ਨਾ ਕਿਸੇ ਕਾਰਨ ਚਰਚਾ ’ਚ ਰਹਿੰਦੀ ਹੈ। ਇਨ੍ਹੀਂ ਦਿਨੀਂ ਅਦਾਕਾਰਾ ਕੰਮ ਤੋਂ ਬ੍ਰੇਕ ਲੈ ਕੇ ਸਪੇਨ ਪਹੁੰਚੀ ਹੈ, ਜਿੱਥੇ ਅਦਾਕਾਰਾ ਨੂੰ ਇਕ ਜਿਊਲਰੀ ਬ੍ਰਾਂਡ ਦੇ ਇਵੈਂਟ ’ਚ ਦੇਖਿਆ ਗਿਆ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।

PunjabKesari

ਤਸਵੀਰਾਂ ’ਚ ਦੀਪਿਕਾ ਚਿੱਟੇ ਰੰਗ ਦੇ ਰਫ਼ਲ ਗਾਊਨ ’ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਨੈੱਕਲੇਸ ਪਾਇਆ ਹੋਇਆ ਹੈ। ਅਦਾਕਾਰਾ ਨੇ ਮਿਨੀਮਲ ਮੇਕਅੱਪ ਅਤੇ ਮੈਸੀ ਬਨ ਦੇ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ। ਇਸ ਲੁੱਕ ’ਚ ਅਦਾਕਾਰਾ ਕਾਫ਼ੀ ਖੂਬਸੂਰਤ ਲੱਗ ਰਹੀ ਹੈ।

PunjabKesari

ਦੀਪਿਕਾ ਆਸਕਰ ਅਵਾਰਡ ਜੇਤੂ ਰਾਮੀ ਮਾਲੇਕ,ਅਦਾਕਾਰਾ ਯਾਸਮੀਨ ਸਾਬਰੀ ਅਤੇ ਹਾਲੀਵੁੱਡ ਅਦਾਕਾਰਾ ਐਨਾਬੇਲੇ ਵਾਲਿਸ ਨਾਲ ਪੋਜ਼ ਦਿੰਦੀ ਹੈ। ਅਦਾਕਾਰਾ ਦੀ ਜ਼ਬਰਦਸਤ ਬਾਂਡਿੰਗ ਦੇਖਣ ਨੂੰ ਮਿਲ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।

PunjabKesari

ਇਹ  ਵੀ ਪੜ੍ਹੋ : ਆਮਿਰ ਖ਼ਾਨ ਨੇ ਪੁੱਤਰ ਆਜ਼ਾਦ ਨਾਲ ਖੇਡਿਆ ਮੀਂਹ ’ਚ ਫੁੱਟਬਾਲ, ਪਿਓ-ਪੁੱਤਰ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ

ਦੀਪਿਕਾ ਦੇ ਫ਼ਿਲਮ ਕਰੀਅਰ ਨੂੰ ਲੈ ਕੇ ਕੰਮ ਦੀ ਗੱਲ ਕਰੀਏ ਤਾਂ ਦੀਪਿਕਾ ਜਲਦ ਹੀ ਫ਼ਿਲਮ ‘ਪਠਾਨ’ ’ਚ ਨਜ਼ਰ ਆਉਣ ਵਾਲੀ ਹੈ। ਇਸ ਫ਼ਿਲਮ ’ਚ ਅਦਾਕਾਰਾ ਨਾਲ ਸ਼ਾਹਰੁਖ਼ ਖ਼ਾਨ ਨਜ਼ਰ ਆਉਣਗੇ।

PunjabKesari

ਇਹ  ਵੀ ਪੜ੍ਹੋ : NCB ਨੇ ਅਦਾਲਤ ’ਚ ਰੀਆ ਚੱਕਰਵਰਤੀ ਅਤੇ ਸ਼ੌਵਿਕ ’ਤੇ ਦਰਜ ਕੀਤੇ ਦੋਸ਼, 12 ਜੁਲਾਈ ਨੂੰ ਹੋਵੇਗੀ ਸੁਣਵਾਈ

ਇਨ੍ਹੀਂ  ਦਿਨੀਂ  ਦੀਪਿਕਾ ਪ੍ਰਭਾਸ ਨਾਲ ਫ਼ਿਲਮ ‘ਪ੍ਰੋਜੈਕਟ ਕੇ’ ਦੀ ਸ਼ੂਟਿੰਗ ’ਚ ਰੁੱਝੀ ਹੋਈ ਹੈ। ਫ਼ਿਲਮ ਦੀ ਸ਼ੂਟਿੰਗ ਦੌਰਾਨ ਦੀਪਿਕਾ ਦੀ ਸਿਹਤ ਵੀ ਵਿਗੜ ਗਈ ਸੀ। ਅਦਾਕਾਰਾ ਨੂੰ ਫ਼ਿਰ ਹਸਪਤਾਲ ਲਿਜਾਇਆ ਗਿਆ ਸੀ।

PunjabKesari


author

Anuradha

Content Editor

Related News