ਮਾਂ ਦੀ ਕਾਰ 'ਚ ਮਿਲੀ ਇੱਕ ਮਸ਼ਹੂਰ Influencer ਦੀ ਲਾਸ਼, ਜਨੂੰਨੀ ਪ੍ਰੇਮੀ ਨੇ ਸਾੜਿਆ ਜ਼ਿੰਦਾ

Saturday, Jul 20, 2024 - 10:24 AM (IST)

ਮਾਂ ਦੀ ਕਾਰ 'ਚ ਮਿਲੀ ਇੱਕ ਮਸ਼ਹੂਰ Influencer ਦੀ ਲਾਸ਼, ਜਨੂੰਨੀ ਪ੍ਰੇਮੀ ਨੇ ਸਾੜਿਆ ਜ਼ਿੰਦਾ

ਐਂਟਰਟੇਨਮੈਂਟ ਡੈਸਕ- ਇੱਕ ਮਸ਼ਹੂਰ Influencer ਹੁਣ ਸਾਡੇ 'ਚ ਨਹੀਂ ਹੈ।  ਉਸ ਦੇ ਨਜ਼ਦੀਕੀਆਂ ਨੇ ਉਸ ਨੂੰ ਮਾਰਿਆ ਅਤੇ ਜਿਸ ਹਾਲਤ 'ਚ ਉਸ ਦੀ ਲਾਸ਼ ਮਿਲੀ ਸੀ, ਉਸ ਨੂੰ ਜਾਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਦੱਸਿਆ ਜਾ ਰਿਹਾ ਹੈ ਕਿ ਇਸ ਸੋਸ਼ਲ ਮੀਡੀਆ Influencer ਦੀ ਉਮਰ ਸਿਰਫ 21 ਸਾਲ ਸੀ ਅਤੇ ਉਸ ਦੀ ਲਾਸ਼ ਉਸ ਦੀ ਮਾਂ ਦੀ ਕਾਰ ਵਿੱਚੋਂ ਮਿਲੀ ਸੀ। ਪੁਲਸ ਨੇ ਜਦੋਂ ਇਸ ਮਾਮਲੇ ਦੀ ਜਾਂਚ ਕੀਤੀ ਤਾਂ ਇੱਕ ਅਜਿਹਾ ਸੱਚ ਸਾਹਮਣੇ ਆਇਆ ਜੋ ਕਿਸੇ ਦੀ ਵੀ ਰਾਤਾਂ ਦੀ ਨੀਂਦ ਉਡਾ ਸਕਦਾ ਹੈ। ਇਹ ਇੱਕ ਕਤਲ ਸੀ ਅਤੇ ਆਓ ਜਾਣਦੇ ਹਾਂ ਇਹ ਕਤਲ ਕਿਸਨੇ ਕੀਤਾ ਹੈ।

ਕੌਣ ਸੀ ਇਹ Influencer?
ਤੁਹਾਨੂੰ ਦੱਸ ਦਈਏ, ਜਿਸ Influencer ਦਾ ਕਤਲ ਕੀਤਾ ਗਿਆ ਸੀ, ਉਸ ਦਾ ਨਾਂ Catalina Gutierrez ਸੀ। ਉਹ ਅਰਜਨਟੀਨਾ 'ਚ ਇੱਕ ਮਸ਼ਹੂਰ Influencer ਸੀ। ਇੰਸਟਾਗ੍ਰਾਮ 'ਤੇ ਉਸ ਦੇ 1 ਲੱਖ ਫਾਲੋਅਰਜ਼ ਹਨ। ਇਸ ਦੇ ਨਾਲ ਹੀ ਟਿਕ ਟਾਕ 'ਤੇ ਵੀ 36,000 ਲੋਕ ਉਸ ਨੂੰ ਫਾਲੋਅ ਕਰਦੇ ਹਨ। ਹੁਣ Catalina Gutierrez ਦਾ ਇਹ ਜਨੂੰਨ ਉਸ ਦੀ ਮੌਤ ਦਾ ਕਾਰਨ ਬਣ ਗਿਆ। ਬੁੱਧਵਾਰ ਰਾਤ ਅਰਜਨਟੀਨਾ ਦੇ ਕੋਰਡੋਬਾ 'ਚ ਪਾਰਕ ਕੀਤੀ ਕਾਰ ਦੀ ਪਿਛਲੀ ਸੀਟ ਤੋਂ ਉਸ ਦੀ ਲਾਸ਼ ਅੱਧੀ ਸੜੀ ਹੋਈ ਮਿਲੀ ਸੀ। ਦੱਸ ਦੇਈਏ ਕਿ ਇਹ ਕਾਰ Catalina Gutierrez ਦੀ ਮਾਂ ਦੀ ਸੀ।

ਦੋਸਤ ਨੇ ਖੁਦ ਕਬੂਲਿਆ ਆਪਣਾ ਜੁਰਮ 
ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਆਖਰੀ ਵਾਰ ਆਪਣੇ ਦੋਸਤਾਂ ਨਾਲ ਸ਼ਾਪਿੰਗ ਸੈਂਟਰ 'ਚ ਗੇਂਦਬਾਜ਼ੀ ਖੇਡਣ ਲਈ ਘਰੋਂ ਨਿਕਲਦੇ ਦੇਖਿਆ ਗਿਆ ਸੀ। Catalina ਨੇ ਆਪਣੇ ਪ੍ਰੇਮੀ ਨੂੰ ਇੱਕ ਆਡੀਓ ਸੰਦੇਸ਼ ਵੀ ਭੇਜਿਆ ਸੀ ਕਿ ਉਹ ਆ ਰਹੀ ਹੈ, ਪਰ ਜਦੋਂ Influencer ਨਹੀਂ ਪਹੁੰਚੀ। ਜਦੋਂ ਉਹ ਸ਼ਾਪਿੰਗ ਸੈਂਟਰ ਨਹੀਂ ਪਹੁੰਚੀ ਤਾਂ ਉਸ ਦੇ ਦੋਸਤਾਂ ਅਤੇ ਪ੍ਰੇਮੀ ਨੇ ਉਸ ਦੇ ਪਰਿਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਭੈਣ ਨੇ ਫੋਨ ਦੀ ਲੋਕੇਸ਼ਨ ਟਰੇਸ ਕੀਤੀ ਤਾਂ ਰਾਤ ਨੂੰ Influencer ਦੀ ਲਾਸ਼ ਮਿਲੀ। ਇਸ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਹੋਈ ਅਤੇ ਦੋਸਤਾਂ ਅਤੇ ਪਰਿਵਾਰ ਵਾਲਿਆਂ ਤੋਂ ਪੁੱਛਗਿੱਛ ਕੀਤੀ ਗਈ। ਇਸ ਦੌਰਾਨ Catalina  ਦੇ ਇਕ ਦੋਸਤ ਨੇ ਆਪਣਾ ਜੁਰਮ ਕਬੂਲ ਕਰ ਲਿਆ।

Nestor Soto ਨਾਂ ਦੇ ਲੜਕੇ ਨੇ ਦਾਅਵਾ ਕੀਤਾ ਕਿ ਉਹ Catalina ਨਾਲ ਪਿਆਰ ਕਰਦਾ ਸੀ। ਉਸ ਨੇ ਦੱਸਿਆ ਕਿ ਦੋਵੇਂ ਇੱਕ ਹੀ ਗਰੁੱਪ 'ਚ ਸਨ। ਪੁਲਸ ਨੇ ਖੁਲਾਸਾ ਕੀਤਾ ਕਿ Soto ਨੇ ਅਚਾਨਕ ਜੁਰਮ ਕਬੂਲ ਕਰ ਲਿਆ ਅਤੇ ਕਿਹਾ ਕਿ ਲੜਕੀ ਉਸ ਦਾ ਪਿਆਰ ਸੀ। ਹਾਲਾਂਕਿ ਦੋਵੇਂ ਰਿਲੇਸ਼ਨਸ਼ਿਪ 'ਚ ਨਹੀਂ ਸਨ। ਹੁਣ ਉਸ ਲੜਕੇ ਨੂੰ ਕਤਲ ਦੇ ਦੋਸ਼ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਲੜਕੇ ਨੇ ਦੱਸਿਆ ਕਿ ਜਦੋਂ ਉਹ ਸ਼ਾਪਿੰਗ ਸੈਂਟਰ ਜਾ ਰਹੀ ਸੀ ਤਾਂ ਉਸ ਨੇ Catalina ਨੂੰ ਘਰੋਂ ਪਿਕਅੱਪ ਕਰਨ ਲਈ ਕਿਹਾ ਸੀ। ਹੁਣ ਪੁਲਸ ਦਾ ਕਹਿਣਾ ਹੈ ਕਿ ਲੜਕੇ ਨੇ Influencer'ਤੇ ਹਮਲਾ ਕੀਤਾ ਅਤੇ ਜਦੋਂ ਉਹ ਬੇਹੋਸ਼ ਹੋ ਗਈ ਤਾਂ ਉਸ ਨੇ ਉਸ ਦੀ ਲਾਸ਼ ਨੂੰ ਕਾਰ 'ਚ ਪਾ ਦਿੱਤਾ ਅਤੇ ਫਿਰ ਅੱਗ ਲਗਾ ਦਿੱਤੀ।

ਰਿਪੋਰਟ 'ਚ ਮੌਤ ਦੇ ਕਾਰਨਾਂ ਦਾ ਹੋਇਆ ਖੁਲਾਸਾ 
ਹੁਣ ਪੁਲਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਇਹ ਸਭ ਸਬੂਤ ਨਸ਼ਟ ਕਰਨ ਲਈ ਕੀਤਾ ਗਿਆ ਸੀ। ਜਾਂਚ ਰਿਪੋਰਟ 'ਚ ਸਾਹਮਣੇ ਆਇਆ ਹੈ ਕਿ Catalina ਦੀ ਮੌਤ ਦਮ ਘੁੱਟਣ ਕਾਰਨ ਹੋਈ ਹੈ। ਉਸ ਦੇ ਸਰੀਰ 'ਤੇ ਕਈ ਸੱਟਾਂ ਦੇ ਨਿਸ਼ਾਨ ਵੀ ਮਿਲੇ ਹਨ। ਹਾਲਾਂਕਿ, ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਪੀੜਤਾ ਦਾ ਜਿਨਸੀ ਸ਼ੋਸ਼ਣ ਨਹੀਂ ਹੋਇਆ ਸੀ। ਹੁਣ Influencer ਦਾ ਪਰਿਵਾਰ ਚਾਹੁੰਦਾ ਹੈ ਕਿ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।


author

Priyanka

Content Editor

Related News