ਗੁਰਾਇਆ 'ਚ ਦਿਨ-ਦਿਹਾੜੇ ਵੱਡੀ ਵਾਰਦਾਤ, ਕਾਰ 'ਚ ਬੈਠੀ ਔਰਤ ਦੇ ਗਲੇ 'ਚੋਂ ਸੋਨੇ ਦੀ ਚੇਨ ਲੁੱਟ ਕੇ ਲੁਟੇਰੇ ਫ਼ਰਾਰ

Monday, Sep 21, 2026 - 07:58 AM (IST)

ਗੁਰਾਇਆ 'ਚ ਦਿਨ-ਦਿਹਾੜੇ ਵੱਡੀ ਵਾਰਦਾਤ, ਕਾਰ 'ਚ ਬੈਠੀ ਔਰਤ ਦੇ ਗਲੇ 'ਚੋਂ ਸੋਨੇ ਦੀ ਚੇਨ ਲੁੱਟ ਕੇ ਲੁਟੇਰੇ ਫ਼ਰਾਰ

ਗੁਰਾਇਆ (ਮੁਨੀਸ਼) : ਦਿਨ-ਦਿਹਾੜੇ ਭਰੇ ਬਾਜ਼ਾਰ ’ਚੋਂ ਕਾਰ ’ਚ ਬੈਠੀ ਇਕ ਔਰਤ ਦੇ ਗਲ ਵਿਚ ਪਾਈ ਲੱਖਾਂ ਰੁਪਏ ਦੀ ਸੋਨੇ ਦੀ ਚੇਨ ਸ਼ਰੇਆਮ ਖੋਹ ਕੇ ਲੁਟੇਰੇ ਫਰਾਰ ਹੋ ਗਏ। ਇਸ ਸਬੰਧੀ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਿਤ ਮਹਿਲਾ ਮਮਤਾ ਪਤਨੀ ਵਿਪਣ ਕੁਮਾਰ ਵਾਸੀ ਫਗਵਾੜਾ ਨੇ ਦੱਸਿਆ ਉਹ ਆਪਣੇ ਪਰਿਵਾਰ ਨਾਲ ਫਗਵਾੜਾ ਤੋਂ ਖਰੀਦਦਾਰੀ ਕਰਨ ਲਈ ਗੁਰਾਇਆ ਬਾਜ਼ਾਰ ਵਿੱਚ ਆਈ ਸੀ ਜਿੱਥੇ ਪਹਿਲਾਂ ਉਨ੍ਹਾਂ ਕੱਪੜੇ ਦੀ ਦੁਕਾਨ ਤੋਂ ਖਰੀਦਦਾਰੀ ਕੀਤੀ, ਜਿਸ ਤੋਂ ਬਾਅਦ ਉਹ ਬੜਾ ਪਿੰਡ ਰੋਡ ਦੀ ਇਕ ਬਿਜਲੀ ਦੀ ਦੁਕਾਨ ਤੋਂ ਸਾਮਾਨ ਲੈਣ ਲਈ ਗਏ ਉਨ੍ਹਾਂ ਦੇ ਪਤੀ ਕਾਰ ਵਿਚੋਂ ਉਤਰ ਕੇ ਦੁਕਾਨ ਅੰਦਰ ਗਏ। ਉਹ ਆਪਣੇ ਰਿਸ਼ਤੇਦਾਰ ਤੇ ਬੇਟੀ ਨਾਲ ਗੱਡੀ ’ਚ ਹੀ ਬੈਠੀ ਸੀ ਕਿ ਇਕ ਸਕੂਟਰੀ ’ਤੇ 2 ਲੁਟੇਰੇ ਆਏ, ਜਿਨ੍ਹਾਂ ’ਚੋਂ ਇਕ ਐਕਟਿਵਾ ਕਿ ਖੜਾ ਰਿਹਾ ਤੇ ਦੂਸਰਾ ਉਤਰ ਕੇ ਉਨ੍ਹਾਂ ਦੀ ਗੱਡੀ ਵੱਲ ਆਇਆ ਜਿਸਨੇ ਗੱਡੀ ਦੀ ਬਾਰੀ ਖੋਲ ਕੇ ਉਨ੍ਹਾਂ ਦੇ ਗਲ ਵਿੱਚ ਪਾਈ ਤਿੰਨ ਤੋਲੇ ਦੀ ਸੋਨੇ ਦੀ ਸੋਨੇ ਦੀ ਚੇਨੀ ਲੁੱਟ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਉਨ੍ਹਾਂ ਰੌਲਾ ਪਾਇਆ ਪਰ ਉਦੋਂ ਤੱਕ ਉਹ ਫਗਵਾੜਾ ਵੱਲ ਨੂੰ ਫਰਾਰ ਹੋ ਗਏ।

PunjabKesari

ਇਸ ਸਬੰਧੀ ਉਨ੍ਹਾਂ ਲਿਖਤੀ ਸ਼ਿਕਾਇਤ ਥਾਣਾ ਗੁਰਾਇਆ ’ਚ ਦੇ ਦਿੱਤੀ ਹੈ ਉਨ੍ਹਾਂ ਕਿਹਾ ਕਿ ਇਨ੍ਹਾਂ ਦੋਨੇ ਲੁਟੇਰਿਆਂ ਦੀ ਸੀ. ਸੀ. ਟੀ. ,ਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਨਾਂ ਦੇ ਮੂੰਹ ਵੀ ਖੁੱਲ੍ਹੇ ਹੋਏ ਹਨ। ਹੁਣ ਵੇਖਣਾ ਹੋਵੇਗਾ ਕੀ ਪੁਲਸ ਪ੍ਰਸ਼ਾਸਨ ਇਨ੍ਹਾਂ ਲੁਟੇਰਿਆਂ ਨੂੰ ਫੜਨ ’ਚ ਕਾਮਯਾਬ ਹੁੰਦੀ ਹੈ ਜਾ ਪਹਿਲਾਂ ਦੀ ਤਰ੍ਹਾਂ ਪਤਾ ਹੋਣ ਦੇ ਬਾਵਜੂਦ ਚੋਰਾਂ, ਲੁਟੇਰਿਆਂ ਤੇ ਆਪਣੀ ਦਰਿਆ ਦਿਲੀ ਦਿਖਾਉਂਦੀ ਹੈ ਤੇ ਬਿਨਾਂ ਕਿਸੇ ਕਾਰਵਾਈ ਦੇ ਇਸ ਦਰਖਾਸਤ ਨੂੰ ਵੀ ਠੰਡੇ ਬਸਤੇ ’ਚ ਬੰਦ ਕਰ ਦਿੰਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News