‘ਦਸਾਰਾ’ ਫ਼ਿਲਮ ਦਾ ਧਮਾਕੇਦਾਰ ਟਰੇਲਰ ਰਿਲੀਜ਼ (ਵੀਡੀਓ)

Wednesday, Mar 15, 2023 - 02:48 PM (IST)

‘ਦਸਾਰਾ’ ਫ਼ਿਲਮ ਦਾ ਧਮਾਕੇਦਾਰ ਟਰੇਲਰ ਰਿਲੀਜ਼ (ਵੀਡੀਓ)

ਮੁੰਬਈ (ਬਿਊਰੋ)– ਤੇਲਗੂ ਫ਼ਿਲਮ ਇੰਡਸਟਰੀ ਦੀ ਫ਼ਿਲਮ ‘ਦਸਾਰਾ’ ਦਾ ਧਮਾਕੇਦਾਰ ਟਰੇਲਰ ਰਿਲੀਜ਼ ਹੋ ਗਿਆ ਹੈ। ਟਰੇਲਰ ਨੂੰ ਯੂਟਿਊਬ ’ਤੇ ਹਿੰਦੀ ਭਾਸ਼ਾ ’ਚ ਸਾਰੇਗਾਮਾ ਮਿਊਜ਼ਿਕ ਦੇ ਚੈਨਲ ’ਤੇ ਰਿਲੀਜ਼ ਕੀਤਾ ਗਿਆ, ਜਿਸ ਨੂੰ ਖ਼ਬਰ ਲਿਖੇ ਜਾਣ ਤਕ 5.9 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਇਹ ਖ਼ਬਰ ਵੀ ਪੜ੍ਹੋ : ਸਲਮਾਨ ਖ਼ਾਨ ਨੂੰ ਲੈ ਕੇ ਮੁੜ ਬੋਲਿਆ ਲਾਰੈਂਸ ਬਿਸ਼ਨੋਈ, ‘ਮੁਆਫ਼ੀ ਮੰਗੇ ਨਹੀਂ ਤਾਂ ਆਪਣੇ ਤਰੀਕੇ ਨਾਲ ਸਮਝਾਵਾਂਗੇ’

ਫ਼ਿਲਮ ’ਚ ਨਾਨੀ ਤੇ ਕੀਰਥੀ ਸੁਰੇਸ਼ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਸ੍ਰੀਕਾਂਥ ਓਡੇਲਾ ਨੇ ਡਾਇਰੈਕਟ ਕੀਤਾ ਹੈ, ਜੋ 30 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਟਰੇਲਰ ਦੇਖ ਕੇ ਕੁਝ ਲੋਕਾਂ ਦਾ ਕਹਿਣਾ ਹੈ ਕਿ ‘ਦਸਾਰਾ’ ਕੁਝ-ਕੁਝ ਅੱਲੂ ਅਰਜੁਨ ਦੀ ਫ਼ਿਲਮ ‘ਪੁਸ਼ਪਾ’ ਨਾਲ ਕਾਫੀ ਮਿਲਦੀ-ਜੁਲਦੀ ਹੈ। ਹਾਲਾਂਕਿ ਅਜਿਹਾ ਬਿਲਕੁਲ ਨਹੀਂ ਹੈ। ਫ਼ਿਲਮ ਦੀ ਕਹਾਣੀ ‘ਪੁਸ਼ਪਾ’ ਤੋਂ ਵੱਖਰੀ ਹੈ।

ਦੱਸ ਦੇਈਏ ਕਿ 30 ਮਾਰਚ ਨੂੰ ਅਜੇ ਦੇਵਗਨ ਦੀ ਫ਼ਿਲਮ ‘ਭੋਲਾ’ ਵੀ ਰਿਲੀਜ਼ ਹੋਣ ਵਾਲੀ ਹੈ। ਦੋਵਾਂ ਫ਼ਿਲਮਾਂ ’ਚੋਂ ਬਾਕਸ ਆਫਿਸ ’ਤੇ ਕਿਹੜੀ ਫ਼ਿਲਮ ਬਾਜ਼ੀ ਮਾਰਦੀ ਹੈ, ਇਹ ਤਾਂ ਇਨ੍ਹਾਂ ਦੇ ਰਿਲੀਜ਼ ਹੋਣ ਦੇ ਨਾਲ ਹੀ ਪਤਾ ਲੱਗੇਗਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News