ਕ੍ਰਾਈਮ-ਡਰਾਮਾ ਸੀਰੀਜ਼ ‘ਦਹਾੜ’ ਦਾ ਟਰੇਲਰ ਰਿਲੀਜ਼ (ਵੀਡੀਓ)

Thursday, May 04, 2023 - 04:03 PM (IST)

ਕ੍ਰਾਈਮ-ਡਰਾਮਾ ਸੀਰੀਜ਼ ‘ਦਹਾੜ’ ਦਾ ਟਰੇਲਰ ਰਿਲੀਜ਼ (ਵੀਡੀਓ)

ਮੁੰਬਈ (ਬਿਊਰੋ) - ਪ੍ਰਾਈਮ ਵੀਡੀਓ ਨੇ ਕ੍ਰਾਈਮ-ਡ੍ਰਾਮਾ ਸੀਰੀਜ਼ ‘ਦਹਾੜ’ ਦਾ ਟਰੇਲਰ ਰਿਲੀਜ਼ ਕੀਤਾ। ਰੀਮਾ ਕਾਗਤੀ ਤੇ ਜ਼ੋਇਆ ਅਖ਼ਤਰ ਦੁਆਰਾ ਬਣਾਈ ਗਈ, ਇਸ ਸੀਰੀਜ਼ ਨੂੰ ਰੁਚਿਕਾ ਓਬਰਾਏ ਦੇ ਨਾਲ ਕਾਗਤੀ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ। ਐਕਸਲ ਮੀਡੀਆ ਐਂਡ ਐਂਟਰਟੇਨਮੈਂਟ ਤੇ ਟਾਈਗਰ ਬੇਬੀ ਦੁਆਰਾ ਨਿਰਮਿਤ ਇਸ ਸੀਰੀਜ਼ ਦਾ ਨਿਰਮਾਣ ਰਿਤੇਸ਼ ਸਿਧਵਾਨੀ, ਫਰਹਾਨ ਅਖਤਰ, ਜ਼ੋਇਆ ਅਖਤਰ ਤੇ ਰੀਮਾ ਕਾਗਤੀ ਦੁਆਰਾ ਕੀਤਾ ਗਿਆ ਹੈ। 

ਡਰਾਮਾ ਸੀਰੀਜ਼ ‘ਦਹਾੜ’ ’ਚ ਸੋਨਾਕਸ਼ੀ ਸਿਨਹਾ, ਵਿਜੇ ਵਰਮਾ, ਗੁਲਸ਼ਨ ਦੇਵਈਆ ਤੇ ਸੋਹਮ ਸ਼ਾਹ ਮੁੱਖ ਭੂਮਿਕਾਵਾਂ ’ਚ ਹਨ। 12 ਮਈ ਤੋਂ ਸ਼ੁਰੂ ਹੋ ਕੇ, 240 ਤੋਂ ਵੱਧ ਦੇਸ਼ਾਂ ਤੇ ਪ੍ਰਦੇਸ਼ਾਂ ’ਚ ਸਾਰੇ ਪ੍ਰਾਈਮ ਮੈਂਬਰ ਇਸ ਸੀਰੀਜ਼ ਦੀ ਸਟ੍ਰੀਮਿੰਗ ਦਾ ਆਨੰਦ ਲੈ ਸਕਦੇ ਹਨ। ‘ਦਹਾੜ’ ਦਾ ਟਰੇਲਰ ਬਹੁਤ ਹੀ ਰੋਮਾਂਚਕ ਹੈ, ਜਿਸ ਦੀ ਸ਼ੁਰੂਆਤ ਬਹੁਤ ਹੀ ਤਣਾਅ ਵਾਲੇ ਮਾਹੌਲ ਨਾਲ ਹੁੰਦੀ ਹੈ। ਸਥਾਨਕ ਪੁਲਸ ਸਟੇਸ਼ਨ ’ਚ, ਅੰਜਲੀ ਭਾਟੀ ਤੇ ਸਾਥੀ ਪੁਲਸ ਵਾਲੇ ਇਕ ਅਣਪਛਾਤੇ ਸੀਰੀਅਲ ਕਿਲਰ ਦੀ ਭਾਲ ਕਰਦੇ ਦਿਖਾਈ ਦਿੰਦੇ ਹਨ ਜੋ ਖੁੱਲ੍ਹੇਆਮ ਘੁੰਮ ਰਿਹਾ ਹੈ। ਅੰਜਲੀ ਭਾਟੀ ਦਾ ਕਿਰਦਾਰ ਸੋਨਾਕਸ਼ੀ ਸਿਨਹਾ ਨੇ ਨਿਭਾਇਆ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News