ਦਿਲਜੀਤ ਦਾ ਕੰਸਰਟ ਦੇਖਣ ਲਈ ਦੀਵਾਨੇ ਹੋਏ ਫੈਨਜ਼, 2 ਮਿੰਟ 'ਚ ਵਿਕੀਆਂ ਟਿਕਟਾਂ

Wednesday, Sep 11, 2024 - 01:43 PM (IST)

ਵੈੱਬ ਡੈਸਕ- ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਪ੍ਰਸ਼ੰਸਕਾਂ ਨਾਲ ਵੱਡੀ ਖੁਸ਼ਖਬਰੀ ਸਾਂਝੀ ਕੀਤੀ ਹੈ। ਦਰਅਸਲ ਉਨ੍ਹਾਂ ਦਾ ਦਿਲ-ਲੁਮਿਨਾਤੀ ਮਿਡਲ ਈਸਟ ਟੂਰ ਹੁਣੇ-ਹੁਣੇ ਖ਼ਤਮ ਹੋਇਆ ਹੈ ਅਤੇ ਹੁਣ ਉਨ੍ਹਾਂ ਨੇ ਆਪਣੇ ਭਾਰਤ ਦੌਰੇ ਦਾ ਐਲਾਨ ਵੀ ਕੀਤਾ ਹੈ। ਇਹ ਟੂਰ ਇਸ ਸਾਲ 26 ਅਕਤੂਬਰ ਨੂੰ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਤੋਂ ਸ਼ੁਰੂ ਹੋਵੇਗਾ। ਦੋਸਾਂਝ ਦੇ ਦਿੱਲੀ 'ਚ ਹੋਣ ਵਾਲੇ ਕੰਸਰਟ ਲਈ ਪ੍ਰੀ-ਸੇਲ ਦੌਰਾਨ ਟਿਕਟਾਂ ਲਈ ਜ਼ੋਮੈਟੋ ਲਾਈਵ 'ਤੇ ਪ੍ਰਸ਼ੰਸਕ ਇਕੱਠੇ ਹੋਏ ਹਨ। ਦਿਲ-ਲੁਮਿਨਾਟੀ ਟੂਰ-ਇੰਡੀਆ ਦੀ ਪ੍ਰੀ-ਸੇਲ ਮੰਗਲਵਾਰ (10 ਸਤੰਬਰ) ਨੂੰ ਦੁਪਹਿਰ 12 ਵਜੇ ਸ਼ੁਰੂ ਹੋਈ, ਜਿਸ 'ਚ ਭਾਰੀ ਦਿਲਚਸਪੀ ਦਿਖਾਈ ਗਈ। 'ਅਰਲੀ ਬਰਡ' ਦੀਆਂ ਟਿਕਟਾਂ ਸਿਰਫ਼ ਦੋ ਮਿੰਟਾਂ 'ਚ ਹੀ ਵਿਕ ਗਈਆਂ। ਫੈਨਜ਼ ਦੀ ਇਹ ਭੀੜ ਸਟਾਰ ਦੀ ਪ੍ਰਸਿੱਧੀ ਨੂੰ ਦਰਸਾਉਂਦੀ ਹੈ।

ਇਹ ਖ਼ਬਰ ਵੀ ਪੜ੍ਹੋ -ਗਣੇਸ਼ ਪੰਡਾਲ 'ਚ ਪੁੱਜੀਆਂ ਐਸ਼ਵਿਰਆ- ਅਰਾਧਿਆ, ਭੀੜ 'ਚ ਹੋਇਆ ਬੁਰਾ ਹਾਲ

ਦਿਲਜੀਤ ਦੋਸਾਂਝ ਦੇ ਦਿਲ-ਲੁਮਿਨਾਟੀ ਟੂਰ-ਇੰਡੀ ਲਈ ਪ੍ਰੀ-ਸੇਲਿੰਗ ਵਿਸ਼ੇਸ਼ ਤੌਰ 'ਤੇ HDFC ਪਿਕਸਲ ਕ੍ਰੈਡਿਟ ਕਾਰਡ ਧਾਰਕਾਂ ਲਈ ਉਪਲਬਧ ਹੈ। ਇਸ ਨਾਲ ਉਹ ਆਮ ਜਨਤਾ ਤੋਂ 48 ਘੰਟੇ ਪਹਿਲਾਂ ਟਿਕਟਾਂ ਖਰੀਦ ਸਕਦੇ ਹਨ। ਇਨ੍ਹਾਂ ਗਾਹਕਾਂ ਲਈ ਟਿਕਟ ਦੀਆਂ ਕੀਮਤਾਂ 'ਤੇ 10% ਦੀ ਛੋਟ ਵੀ ਹੈ। ਇਸ ਕ੍ਰੈਡਿਟ ਕਾਰਡ ਦੀ ਵਰਤੋਂ ਕਰਨ ਵਾਲੇ ਫੈਨਜ਼ ਲਈ ਇੱਕ ਵਿਸ਼ੇਸ਼ ਆਫਰ ਹੈ।'ਅਰਲੀ ਬਰਡ' ਛੂਟ ਵਾਲੀਆਂ ਟਿਕਟਾਂ ਦੋ ਮਿੰਟਾਂ 'ਚ ਵਿਕ ਗਈਆਂ। ਸਭ ਤੋਂ ਘੱਟ ਕੀਮਤ ਵਾਲੀ ਕੰਸਰਟ ਟਿਕਟ ਦੀ ਕੀਮਤ 1,499 ਰੁਪਏ ਸੀ, ਜੋ ਕਿ ਸਿਲਵਰ (ਬੈਠਣ ਵਾਲੇ) ਪਾਰਟ ਲਈ ਸੀ। ਇਸ ਦੀ ਵਿਕਰੀ ਦੁਪਹਿਰ 12 ਵਜੇ ਸ਼ੁਰੂ ਹੋਈ। ਇਸ ਦੇ ਨਾਲ ਹੀ ਗੋਲਡ (ਸਟੈਂਡਿੰਗ) ਸੈਕਸ਼ਨ ਦੀਆਂ ਟਿਕਟਾਂ ਦੀ ਕੀਮਤ 3,999 ਰੁਪਏ ਹੈ। ਗੋਲਡ ਸੈਕਸ਼ਨ ਦੀਆਂ ਟਿਕਟਾਂ ਸੇਲਜ਼ ਪੋਰਟਲ ਖੁੱਲਣ ਦੇ ਮਿੰਟਾਂ 'ਚ ਹੀ ਵਿਕ ਗਈਆਂ।

ਇਹ ਖ਼ਬਰ ਵੀ ਪੜ੍ਹੋ -ਮਲਾਇਕਾ ਅਰੋੜਾ ਦੇ ਪਿਤਾ ਨੇ ਕੀਤੀ ਖੁਦਕੁਸ਼ੀ, ਬਾਂਦਰਾ ਸਥਿਤ ਘਰ ਤੋਂ ਮਾਰੀ ਛਾਲ

ਕਦੋਂ ਸ਼ੁਰੂ ਹੋਈ ਵਿਕਰੀ

ਟਿਕਟਾਂ ਦੀ ਵਿਕਰੀ 12 ਸਤੰਬਰ ਨੂੰ ਦੁਪਹਿਰ 1 ਵਜੇ ਸ਼ੁਰੂ ਹੋਵੇਗੀ। 10 ਦਿਨਾਂ ਦਾ ਦਿਲ-ਲੁਮਿਨਾਟੀ ਟੂਰ ਭਾਰਤ ਦੇ 10 ਸ਼ਹਿਰਾਂ ਦਾ ਦੌਰਾ ਕਰੇਗਾ। ਇਸ ਦੀ ਸ਼ੁਰੂਆਤ 26 ਅਕਤੂਬਰ ਨੂੰ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਸ਼ਾਨਦਾਰ ਉਦਘਾਟਨ ਨਾਲ ਹੋਵੇਗੀ। ਦਿੱਲੀ ਤੋਂ ਬਾਅਦ, ਟੂਰ ਲਾਈਵ ਪ੍ਰਦਰਸ਼ਨ ਦਾ ਆਨੰਦ ਲੈਣ ਲਈ ਹੈਦਰਾਬਾਦ, ਅਹਿਮਦਾਬਾਦ, ਲਖਨਊ, ਪੁਣੇ, ਕੋਲਕਾਤਾ, ਬੰਗਲੌਰ, ਇੰਦੌਰ, ਚੰਡੀਗੜ੍ਹ ਅਤੇ ਗੁਹਾਟੀ ਹੋਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Priyanka

Content Editor

Related News