ਸੰਨੀ ਲਿਓਨੀ ਦੇ ‘ਮਧੁਬਨ’ ਗੀਤ ’ਤੇ ਮਚਿਆ ਹੰਗਾਮਾ, ਡਿਲੀਟ ਕਰਨ ਦੀ ਉਠੀ ਮੰਗ

12/23/2021 1:31:49 PM

ਮੁੰਬਈ (ਬਿਊਰੋ)– ਸੰਨੀ ਲਿਓਨੀ ਇਸ ਸਮੇਂ ਆਪਣੇ ਇਕ ਗੀਤ ’ਤੇ ਹੋ ਰਹੇ ਵਿਵਾਦ ਕਾਰਨ ਸੁਰਖ਼ੀਆਂ ’ਚ ਆ ਗਈ ਹੈ। ਸੰਨੀ ਲਿਓਨੀ ਹਾਲ ਹੀ ’ਚ ‘ਮਧੁਬਨ’ ਗੀਤ ’ਚ ਨਜ਼ਰ ਆਈ, ਜਿਸ ਨੂੰ ਕਨਿਕਾ ਕਪੂਰ ਨੇ ਗਾਇਆ ਹੈ। ਸੰਨੀ ਲਿਓਨੀ ਤੇ ਕਨਿਕਾ ਇਸ ਗੀਤ ਨੂੰ ਪ੍ਰਮੋਟ ਕਰਨ ਲਈ ਕੁਝ ਦਿਨ ਪਹਿਲਾਂ ‘ਬਿੱਗ ਬੌਸ 15’ ’ਚ ਵੀ ਪਹੁੰਚੇ ਸਨ।

ਹੁਣ ਇਸ ਗੀਤ ਕਾਰਨ ਮੁਸ਼ਕਿਲ ਪੈਦਾ ਹੋ ਰਹੀ ਹੈ। ਇਸ ਗੀਤ ਨੂੰ ਦੇਖਣ ਤੋਂ ਬਾਅਦ ਕੁਝ ਯੂਜ਼ਰਸ ਨਾਰਾਜ਼ ਹੋ ਗਏ ਹਨ ਤੇ ਵੀਡੀਓ ਨੂੰ ਯੂਟਿਊਬ ਤੋਂ ਹਟਾਉਣ ਦੀ ਮੰਗ ਕਰ ਰਹੇ ਹਨ। ਯੂਜ਼ਰਸ ਦਾ ਕਹਿਣਾ ਹੈ ਕਿ ਇਸ ਨੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।

PunjabKesari

ਯੂਟਿਊਬ ’ਤੇ ਯੂਜ਼ਰਸ ਨੇ ‘ਮਧੁਬਨ’ ਗੀਤ ਤੇ ਉਸ ਦੇ ਮੇਕਰਜ਼ ’ਤੇ ਰੱਜ ਕੇ ਗੁੱਸਾ ਕੱਢਿਆ ਹੈ। ਉਹ ਵੀਡੀਓ ਨੂੰ ਇਤਰਾਜ਼ਯੋਗ ਤੇ ਅਸ਼ਲੀਲ ਦੱਸਦਿਆਂ ਗੀਤ ਨੂੰ ਤੁਰੰਤ ਹਟਾਉਣ ਦੀ ਮੰਗ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ‘ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਕਿਉਂ ਠੇਸ ਪਹੁੰਚਾ ਰਹੇ ਹੋ? ਕਿਰਪਾ ਕਰਕੇ ਅਜਿਹਾ ਨਾ ਕਰੋ।’

PunjabKesari

ਇਕ ਹੋਰ ਯੂਜ਼ਰ ਨੇ ਲਿਖਿਆ, ‘ਮੈਨੂੰ ਹੈਰਾਨੀ ਹੁੰਦੀ ਹੈ ਕਿ ਆਖਿਰ ਇਸ ਗੀਤ ਦੇ ਪ੍ਰੋਡਕਸ਼ਨ ’ਚ ਸ਼ਾਮਲ ਲੋਕਾਂ ’ਚੋਂ ਕਿਸੇ ਨੇ ਵੀ ਇਸ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਪ੍ਰੋਡਿਊਸਰ ਤੋਂ ਲੈ ਕੇ ਡਾਇਰੈਕਟਰ ਤਕ ਨੂੰ ਬਿਲਕੁਲ ਵੀ ਅੰਦਾਜ਼ਾ ਸੀ ਕਿ ਗੀਤ ’ਚ ਕੀ ਬੋਲ ਹਨ ਤੇ ਉਹ ਕਿਸ ਮਿਊਜ਼ਿਕ ਵੀਡੀਓ ਲਈ ਵਰਤ ਰਹੇ ਹਨ?’

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News